
ਫਾਜਿਲਕਾ, 24 ਮਾਰਚ (ਵਿਨੀਤ ਅਰੋੜਾ)- ਅਮਰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਾਬਾ ਫ਼ਰੀਦ ਯੂਥ ਵੈਲਫੇਅਰ ਸੁਸਾਇਟੀ ਬਲਾਕ ਫ਼ਾਜ਼ਿਲਕਾ ਵੱਲੋਂ ਮੁਫ਼ਤ ਕਾਨੂੰਨੀ ਸੇਵਾਵਾਂ ਅਥਾਰਿਟੀ ਦੇ ਸਹਿਯੋਗ ਨਾਲ ਮੋਟਰਸਾਈਕਲ ਚੇਤਨਾ ਰੈਲੀ ਕੱਢੀ ਗਈ । ਇਸ ਰੈਲੀ ਨੂੰ ਮਾਨਯੋਗ ਸੈਸ਼ਨ ਜੱਜ ਸ੍ਰੀ ਜੇ.ਪੀ. ਐਸ ਖੁਰਮੀ ਨੇ ਸਿਵਲ ਸਰਜ਼ਨ ਦਫ਼ਤਰ ਦੇ ਬਾਹਰੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿਚ ਸ੍ਰੀ ਜੇ.ਪੀ.ਐਮ. ਖੁਰਮੀ ਨੇ ਕਿਹਾ ਕਿ ਲੋੜ ਹੈ ਨੌਜਵਾਨਾਂ ਨੂੰ ਨਵੀਂ ਸੇਧ ਦੇਣ ਦੀ, ਉਨਾਂ ਕਿਹਾ ਕਿ ਅੱਜ ਵੀ ਨੌਜਵਾਨਾਂ ਅੰਦਰ ਪੂਰਾ ਜਜ਼ਬਾ ਹੈ ਪਰ ਉਸ ਨੂੰ ਸਹੀ ਰਾਸਤੇ ਲਾਉਣ ਦੀ ਲੋੜ ਹੈ। ਇਹ ਮੋਟਰਸਾਈਕਲ ਰੈਲੀ ਫ਼ਾਜ਼ਿਲਕਾ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਸ਼ਹੀਦਾਂ ਦੀ ਸਮਾਧ ਆਸਫਵਾਲਾ ਪੁੱਜੀ, ਜਿਥੇ ਸ਼ਹੀਦਾਂ ਨੂੰ ਸਿੱਜਦਾ ਕਰਨ ਤੋਂ ਬਾਅਦ ਇਹ ਰੈਲੀ ਸਾਦਕੀ ਬਾਰਡਰ ‘ਤੇ ਜਾ ਕੇ ਸਮਾਪਤ ਹੋਈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਰਿਸ਼ਟ ਵਕੀਲ ਅਤੇ ਪੰਜਾਬ ਸਰਕਾਰ ਦੇ ਅਸਿਸਟੇਟ ਅੇਡਵੌਕੇਟ ਜਨਰਲ ਇਨਕਲਾਬ ਨਾਗਪਾਲ ਵੀ ਇਸ ਰੈਲੀ ਵਿਚ ਚੰਡੀਗੜ ਤੋ ਉਂਚੇਚੇ ਤੌਰ ਤੇ ਪੰਜੇ । ਇਸ ਰੈਲੀ ਵਿਚ ਪ੍ਰਧਾਨ ਯੁਗਰਾਜ ਸਿੰਘ, ਸੀਨੀਅਰ ਮੀਤ ਪ੍ਰਧਾਨ ਇਨਕਲਾਬ ਗਿੱਲ, ਇੰਦਰਜੀਤ ਸਿੰਘ ਚੇਅਰਮੈਨ, ਜਸਵੰਤ ਸਿੰਘ, ਰਵਿੰਦਰ ਕੰਬੋਜ, ਰਸਾਲਾ ਸਿੰਘ, ਸੁਰਿੰਦਰ ਕੁਮਾਰ, ਭਗਵਾਨ ਦਾਸ, ਸੋਨਾ ਸਿੰਘ, ਦਲੀਪ ਸਿੰਘ, ਜਸਪ੍ਰੀਤ ਸਿੰਘ, ਰਾਮ ਚੰਦਰ, ਪ੍ਰਵੀਨ ਕੁਮਾਰ, ਸਤਪਾਲ ਸਿੰਘ, ਗੁਰਦੀਪ ਸਿੰਘ, ਭਗਵਾਨ ਦਾਸ, ਹਰਬੰਸ ਕੰਬੋਜ ਢਾਣੀ ਖਰਾਸਵਾਲੀ, ਰਵਿੰਦਰ ਸਿੰਘ ਰਵੀ, ਜਸਵੀਰ ਸਿੰਘ, ਖੰਡਾ ਸਿੰਘ, ਭੁਪਿੰਦਰ ਸਿੰਘ, ਕਰਨ ਕੰਬੋਜ, ਰਮੇਸ਼ ਲਾਧੂਕਾ, ਡਾ. ਸ਼ਮਿੰਦਰ ਸੋਨੂੰ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media