ਅਲਗੋਂ ਕੋਠੀ, 25 ਜਨਵਰੀ (ਹਰਦਿਆਲ ਸਿੰਘ ਭੈਣੀ) – ਪਿੰਡ ਅਲਗੋ ਵਾੜਾ ਤੇਲੀਆਂ ਸਥਿਤ ਆਂਗਣਵਾੜੀ ਸਕੂਲ ਵਿਖੇ ਬੂਥ ਨੰ: 109 ਤੇ 110 ਜੋ ਤਿੰਨਾਂ ਪਿੰਡਾਂ ਦੇ ਸਾਂਝੇ ਹਨ, ਇੰਨ੍ਹਾਂ ਬੂਥਾਂ ‘ਤੇ ਅੱਜ ਵੋਟਰ ਦਿਵਸ ਮਨਾਇਆ ਗਿਆ। ਵੋਟਰ ਦਿਵਸ ਮਨਾਉਣ ਲਈ ਤਿੰਨਾਂ ਪਿੰਡਾਂ ਦੇ ਸਰਪੰਚ ਹਾਜ਼ਰ ਸਨ, ਜਦਕਿ ਪ੍ਰਤਾਪ ਸਿੰਘ ਸੁਪਰਵਾਈਜਰ ਵੀ ਉਚੇਚੇ ਤੌਰ ਪਹੁੰਚੇ। ਇਸ ਸਮੇਂ ਜੋ ਵੋਟਰ ਆਪਣੇ ਸ਼ਨਾਖਤੀ ਕਾਰਡ ਪ੍ਰਾਪਤ ਕਰਨ ਲਈ ਆਏ ਸਨ, ਉਨ੍ਹਾਂ ਵੋਟਰਾਂ ਨੂੰ ਲੱਡੂਆਂ ਦੇ ਨਾਲ ਚਾਹ ਵੀ ਪਿਲਾਈ ਗਈ ।
ਇਸ ਸਮੇਂ ਦੌਰਾਨ ਸੁਖਵਿੰਦਰ ਸਿੰਘ ਸਰਪੰਚ ਵਾੜਾ ਤੇਲੀਆਂ, ਰਜਿੰਦਰ ਸਿੰਘ ਸਰਪੰਚ ਵਾੜਾ ਸ਼ੇਰ ਸਿੰਘ, ਸੁਖਵੰਤ ਸਿੰਘ ਸਰਪੰਚ ਸਰਜਾ ਮਿਰਜਾ ਛੰਨਾਂ ਅਤੇ ਪ੍ਰਤਾਪ ਸਿੰਘ ਸੁਪਰਵਾਈਜਰ ਨੇ ਪਿਆਰਾ ਸਿੰਘ ਬੀ.ਐਲ.ਓ ਅਤੇ ਸੀ੍ਰਮਤੀ ਚਰਨਜੀਤ ਕੌਰ ਬੀ.ਐਲ.ਓ ਦੀ ਸਿਫਤ ਕਰਦੇ ਹੋਏ ਕਿਹਾ ਕਿ ਇੰਨ੍ਹਾਂ ਦੋਹਾਂ ਬੀ.ਐਲ.ਓ ਇਮਾਨਦਾਰੀ ਅਤੇ ਤਨਦੇਹੀ ਨਾਲ ਡਿਊਟੀ ਨਿਭਾ ਰਹੇ ਹਨ।ਪ੍ਰਤਾਪ ਸਿੰਘ ਸੁਪਰਵਾਈਜਰ ਨੇ ਇਹ ਵੀ ਕਿਹਾ ਕਿ ਮੈਂ ਜਦੋਂ ਵੀ ਬੂਥ ਚੈਕ ਕਰਨ ਆਉਂਦਾ ਹਾਂ ਤਾਂ ਪਿਆਰਾ ਸਿੰਘ ਅਤੇ ਚਰਨਜੀਤ ਕੌਰ ਨੂੰ ਬੂਥਾਂ ਤੇ ਹਾਜ਼ਰ ਪਾਉਂਦਾ ਹਾਂ।ਜਿਹੜੀ ਵੀ ਰਿਪੋਰਟ ਮੰਗਦਾ ਹਾਂ ਉਸ ਨੂੰ ਪਹਿਲਾਂ ਹੀ ਤਿਆਰ ਕੀਤਾ ਹੁੰਦਾ ਸੀ।ਉਨਾਂ ਨੇ ਕਿਹਾ ਕਿ ਜਿੰਨੇ ਵੀ ਕਰਮਚਾਰੀ ਬੀ.ਐਲ.ਓ ਦੀ ਡਿਊਟੀ ਨਿਭਾ ਰਹੇ ਹਨ ਉਹ ਵੀ ਆਪਣੀ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਅਤੇ ਉਨ੍ਹਾਂ ਲੋਕਾਂ ਨੂੰ ਪ੍ਰੇਰਣਾ ਦੇਣ, ਜਿੰਨ੍ਹਾਂ ਦੇ ਬੱਚਿਆਂ ਦੀ ਉਮਰ 18 ਸਾਲ ਦੀ ਹੋ ਜਾਂਦੀ ਹੈ, ਉਨ੍ਹਾਂ ਦੀ ਵੋਟ ਜਰੂਰ ਬਨਾਉਣ ਤਾਂ ਕਿ ਨੌਜਵਾਨ ਵਰਗ ਵੀ ਦੇਸ਼ ਦੀ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਣ।
Check Also
ਬਾਬਾ ਬਕਾਲਾ ਸਾਹਿਬ ਨੂੰ ਕੀਤਾ ਜਾਵੇਗਾ ਪੰਜਾਬ ‘ਚ ਸਭ ਤੋਂ ਪਹਿਲਾਂ ਨਸ਼ਾ ਮੁਕਤ – ਪ੍ਰਧਾਨ ਸੁਰਜੀਤ ਕੰਗ
ਬਾਬਾ ਬਕਾਲਾ, 7 ਮਈ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਦੇ ਨਗਰ ਪੰਚਾਇਤ ਬਾਬਾ …