
ਬਠਿੰਡਾ, 25 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ )- ਬਠਿੰਡਾ ਪੱਛਮ ਵੈਲਫੇਅਰ ਆਰਗੇਨਾਈਜੇਸ਼ਨ ਦੇ ਸੀਨੀਅਰ ਆਗੂਆਂ ਦੀ ਬੈਠਕ ਆਰਗੇਨਾਈਜੇਸ਼ਨ ਦੇ ਪ੍ਰਧਾਨ ਦੇਸ ਰਾਜ ਛੱਤਰੀਵਾਲਾ ਦੀ ਪ੍ਰਧਾਨਗੀ ਹੇਠ ਹੋਈ।ਜਾਣਕਾਰੀ ਦਿੰਦਿਆਂ ਆਰਗੇਨਾਈਜੇਸ਼ਨ ਦੇ ਜਨਰਲ ਸਕੱਤਰ ਮੋਹਨ ਲਾਲ ਵਰਮਾ ਨੇ ਦੱਸਿਆ ਕਿ ਬੈਠਕ ਵਿੱਚ ਆਰਗੇਨਾਈਜੇਸ਼ਨ ਵੱਲੋਂ ਵਿੱਢੀਆਂ ਮੁੰਹਿਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।ਆਪਣੇ ਵਿਚਾਰ ਰੱਖਦੇ ਛੱਤਰੀਵਾਲਾ ਨੇ ਕਿਹਾ ਕਿ ਬਠਿੰਡਾ ਤੋਂ ਬਨਾਰਸ ਲਈ ਸਿੱਧੀ ਗੱਡੀ ਚਲਵਾਉਣ ਅਤੇ ਗੰਦਗੀ ਨਾਲ ਭਰੀ ਰੇਲ ਡਿੱਗੀ ਤੋਂ ਖੇਹੜਾ ਛੁਡਾਉਣ ਲਈ ਰੇਲਵੇ ਵਿਭਾਗ ਨੂੰ ਆਰਗੇਨਾਈਜੇਸ਼ਨ ਵੱਲੋਂ ਦਸਤਖਤ ਅਭਿਆਨ ਦੌਰਾਨ ਲੋਕਾਂ ਵੱਲੋਂ ਭਾਰੀ ਗਿਣਤੀ ਵਿੱਚ ਦਸਤਖਤ ਕੀਤੇ ਮੰਗ-ਪੱਤਰਾਂ ਅਤੇ ਆਰਗੇਨਾਈਜੇਸ਼ਨ ਵੱਲੋਂ ਭੇਜੀਆਂ ਚਿੱਠੀਆਂ ਦੇ ਜਵਾਬ ਵਿੱਚ ਖੁੱਦ ਰੇਲਵੇ ਮੰਤਰਾਲੇ ਵੱਲੋਂ ਆਰਗੇਨਾਈਜੇਸ਼ਨ ਨੂੰ ਜਾਣਕਾਰੀ ਦਿੱਤੀ ਗਈ ਕਿ ਬਠਿੰਡਾ-ਬਨਾਰਸ ਲਈ ਗੱਡੀ ਅਤੇ ਗੰਦਗੀ ਭਰੀ ਰੇਲਵੇ ਡਿੱਗੀ ਬਾਬਤ ਆਰਗੇਨਾਈਜੇਸ਼ਨ ਵੱਲੋਂ ਭੇਜੀ ਫਾਇਲਾਂ ਨੂੰ ਰੇਲਵੇ ਦੇ ਸੰਬੰਧਿਤ ਵਿਭਾਗਾਂ ਨੂੰ ਕਾਰਵਾਈ ਲਈ ਭੇਜ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਵਿਭਾਗ ਵੱਲੋਂ ਰਿਪੋਰਟ ਆਉਣ ਉਪਰੰਤ ਉਸ ਦੀ ਵੀ ਜਾਣਕਾਰੀ ਆਰਗੇਨਾਈਜੇਸ਼ਨ ਨੂੰ ਦੇ ਦਿੱਤੀ ਜਾਵੇਗੀ।ਛੱਤਰੀਵਾਲਾ ਨੇ ਕਿਹਾ ਕਿ ਬਠਿੰਡਾ-ਬਨਾਰਸ ਗੱਡੀ ਚਲਵਾਉਣ ਅਤੇ ਗੰਦਰੀ ਭਰੀ ਰੇਲਵੇ ਡਿੱਗੀ ਤੋਂ ਖੇਹੜਾ ਛੜਾਉਣ ਲਈ ਛੇਤੀ ਹੀ ਆਰਗੇਨਾਈਜੇਸ਼ਨ ਦਾ ਵਫਦ ਸਥਾਨਿਕ ਰੇਲਵੇ ਦੇ ਉਂੱਚ ਅਧਿਕਾਰੀਆਂ ਨਾਲ ਬੈਠਕ ਕਰ ਗੱਲਬਾਤ ਕਰਨਗੇ, ਤਾਂ ਕਿ ਲੋਕਾਂ ਦੀ ਇਸ ਭਾਰੀ ਮੰਗ ਅਤੇ ਸਮੱਸਿਆ ਨੂੰ ਦੇਖਦਿਆਂ ਰੇਲ ਮੰਤਰਾਲੇ ਨੂੰ ਸਕਾਰਾਤਮਕ ਰਿਪੋਰਟ ਦੇਣ, ਜਿਸ ਨਾਲ ਇਹ ਸਮੱਸਿਆ ਹੱਲ ਹੋ ਸਕੇ। ਇਸ ਦੇ ਨਾਲ ਸੀਨੀਅਰ ਆਗੂਆਂ ਨੇ ਆਗਾਮੀ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬਠਿੰਡਾ ਬਨਾਰਸ ਰੇਲ-ਗੱਡੀ, ਗੰਦਗੀ ਭਰੀ ਰੇਲਵੇ ਡਿੱਗੀ ਦੀ ਸਮੱਸਿਆ ਹੱਲ ਕਰਵਾਉਣ ਦੇ ਨਾਲ-ਨਾਲ ‘ਬਠਿੰਡਾ ਪੱਛਮ ਵਿਖੇ ਸਪੋਰਟਸ ਸਟੇਡੀਅਮ ਬਣਵਾਓ, ਨਵੀਂ ਪੀੜ੍ਹੀ ਨੂੰ ਸਾਰਥਕ ਦਿਸ਼ਾ ਦਿਖਾਓ’ ਮੁਹਿੰਮ ਨੂੰ ਗਤੀ ਦਿੱਤੀ ਜਾਵੇਗੀ। ਇਸ ਮੌਕੇ ਹੇਮੰਤ ਅਰੋੜਾ, ਜਸਵੀਰ ਸਿੰਘ, ਇੰਜ: ਐਮ.ਕੇ. ਸ਼ਰਮਾ, ਬਲਦੇਵ ਰਾਜ ਕੱਟਵਾਲ, ਰਮੇਸ਼ ਸੇਲਵਾਲ, ਸੋਹਨ ਸਿੰਘ ਚਿੱਤਰਕਾਰ, ਦਰਸ਼ਨ ਸਿੰਘ ਅਤੇ ਭੋਲਾ ਸਿੰਘ ਸਹਿਤ ਹੋਰ ਸੀਨੀਅਰ ਆਗੂ ਮੌਜੂਦ ਸਨ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media