
ਅੰਮ੍ਰਿਤਸਰ, 25 ਜਨਵਰੀ (ਸਾਜਨ) – ਸ਼ਿਵ ਸੈਨਾ ਬਾਲ ਠਾਕਰੇ ਦੀ ਅਹਿਮ ਮੀਟਿੰਗ ਸ਼ਹਿਰੀ ਪ੍ਰਧਾਨ ਦੀਪਕ ਸ਼ਰਮਾ ਦੀ ਅਗਵਾਈ ਵਿੱਚ ਗੋਕਲ ਵਿਹਾਰ ਵਿਖੇ ਕੀਤੀ ਗਈ।ਜਿਸ ਵਿੱਚ ਪੰਜਾਬ ਉਪ ਪ੍ਰਧਾਨ ਸੁਖਦੇਵ ਸੰਧੂ, ਜਿਲਾ ਪ੍ਰਧਾਨ ਵਰੂਣ ਕਪੂਰ, ਦਿਹਾਤੀ ਪ੍ਰਧਾਨ ਚਰਨਜੀਤ ਸ਼ਰਮਾ ਉਚੇਚੇ ਤੋਰ ਤੇ ਪਹੁੰਚੇ।ਸੰਧੂ ਨੇ ਗੱਲਬਾਤ ਕਰਦਿਆ ਕਿਹਾ ਕਿ ਅੰਮ੍ਰਿਤਸਰ ਜਿਲ੍ਹੇ ਵਿੱਚ ਵਾਰਡ ਪ੍ਰਧਾਨਾਂ ਦੀਆਂ ਨਿਯੁੱਕਤੀਆਂ ਦੀ ਮੁਹਿੰਮ ਜਾਰੀ ਹੈ ਅਤੇ ਜਲਦੀ ਹੀ ਅੰਮ੍ਰਿਤਸਰ ਦੀਆਂ ਸਾਰੀਆਂ ਵਾਰਡਾਂ ਦੇ ਪ੍ਰਧਾਨ ਥਾਪ ਕੇ ਇਕ ਵਿਸ਼ਾਲ ਟੀਮ ਬਣਾਈ ਜਾਵੇਗੀ।ਉਨ੍ਹਾਂ ਕਿਹਾ ਕਿ ਜਲਦੀ ਹੀ ਅੰਮ੍ਰਿਤਸਰ ਵਿੱਚ ਸਾਰੇ ਅਹੂਦੇਦਾਰਾਂ ਨੂੰ ਇੱਕਠੇ ਕਰਕੇ ਵਿਸ਼ਾਲ ਕੈਂਪ ਲਗਾਇਆ ਜਾਵੇਗਾ, ਜਿਸ ਦੀ ਅਗਵਾਈ ਪੰਜਾਬ ਪ੍ਰਧਾਨ ਯੋਗਰਾਜ ਸ਼ਰਮਾ ਕਰਨਗੇ।ਅੱਜ ਨੀਰਜ ਕੁਮਾਰ ਨੂੰ ਵਾਰਡ ਨੰ. 13 ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ ।ਨੀਰਜ ਕੁਮਾਰ ਨੇ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਜੋ ਸੇਵਾ ਬਖਸ਼ੀ ਗਈ ਹੈ ਪੁਰੀ ਇਮਾਨਦਾਰੀ ਦੇ ਨਾਲ ਨਿਭਾਉਂਦੇ ਹੋਏ ਲੋਕਾਂ ਦੀ ਸੇਵਾ ਕਰਨਗੇ।ਇਸ ਮੌਕੇ ਗੁਰਵੇਲ ਨੀਟੂ, ਜਗਤਾਰ ਮਣੀ, ਕਰਤਾਰ ਸਿੰਘ, ਨੀਤਿਨ ਕੇਸਰ, ਵਿਨੇ ਕੁਮਾਰ, ਵਿਨੀਤ, ਰਿਪੂ, ਰਾਮ ਕੁਮਾਰ, ਪਿਟੀ ਪਾਲ, ਵਿਜੇ, ਪ੍ਰਦੀਪ, ਸੰਨੀ, ਭਾਰਤ ਭੂਸ਼ਨ, ਨਰਿੰਦਰ, ਰਾਮ ਮਿਲਨ, ਆਸ਼ੂ, ਅਸ਼ਵਨੀ, ਰਾਜ ਕੁਮਾਰ, ਸੰਜੀਵ ਸ਼ਰਮਾ, ਸੁਨੀਲ ਸ਼ਰਮਾ, ਅਮੀਤ ਸ਼ਰਮਾ, ਬਿਲੂ, ਰਿੱਕੀ ਸ਼ਰਮਾ, ਵਿੱਕੀ, ਸੰਜੀਵ ਕੁਮਾਰ, ਅਵੀਨਾਸ਼, ਜਤੀਨ ਅਰੋੜਾ, ਰਮਨ, ਬਿੱਲਾ ਆਦਿ ਹਾਜਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media