ਅੰਮ੍ਰਿਤਸਰ, ੨੫ ਦਸੰਬਰ (ਸੁਖਬੀਰ ਸਿੰਘ/ ਬਲਜੀਤ ਸਿੰਘ ਬੱਲ) – ਕੈਪਟਨ ਅਮਰਿੰਦਰ ਸੰਘ ਧੱੜੇ ਵਲੋ ਅੰਮ੍ਰਿਤਸਰ ਵਿੱਚ ਆਯੋਜਿਤ ਨਸ਼ਿਆਂ ਦੇ ਖਿਲਾਫ ਲਲਕਾਰ ਰੈਲੀ ਨੂੰ ਨਰਾਜ ਕਾਂਗਰਸੀਆਂ ਦਾ ਇੱਕਠ ਦੱਸਦੇ ਹੋਏ ਭਾਰਤੀ ਜਨਤਾ ਪਾਰਟੀ ਦੇ ਕੋਮੀ ਸੱਕਤਰ ਸ਼੍ਰੀ ਤਰੁਣ ਚੁਘ ਨੇ ਕਿਹਾ ਕਿ ਇਹ ਰੈਲੀ ਕੇਵਲ ਕਾਂਗਰਸ ਹਾਈਕਮਾਨ ਨੂੰ ਅੱਖਾਂ ਵਿਖਾਉਣ ਅਤੇ ਕਾਂਗਰਸ ਪ੍ਰਦੇਸ਼ ਪ੍ਰਧਾਨ ਸ: ਪ੍ਰਤਾਪ ਸਿੰਘ ਬਾਜਵਾ ਨੂੰ ਫੇਲ ਕਰਨ ਦੀ ਕਾਂਗਰਸ ਦੀ ਧੜੇਬਾਜੀ ਦਾ ਯਤਨ ਹੈ। ਸ਼੍ਰੀ ਚੁਘ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ੨੬ ਵਿਧਾਇਕ, ਸਾਂਸਦ ਆਦਿ ਮਿਲ ਕੇ ਵੀ ੧੦ ਹਜਾਰ ਦੀ ਭੀੜ ਇੱਕਠੀ ਨਾ ਕਰ ਸਕੇ, ਜੱਦ ਕਿ ਉਹਨਾਂ ਦਾ ਦਾਅਵਾ ੧ ਲੱਖ ਲੋਕ ਇਕੱਠੇ ਕਰ ਕੇ ਕਾਂਗਰਸ ਦੇ ਕੇਂਦਰੀ ਹਾਈਕਮਾਨ ਨੂੰ ਲਲਕਾਰਨ ਦਾ ਸੀ ਤੇ ਕੈਪਟਨ ਤੇ ਉਹਨਾਂ ਦਾ ਟੋਲਾ ਸਨਮਾਨਜਨਕ ਗਿਣਤੀ ਵੀ ਇੱਕਠੀ ਨਹੀ ਕਰ ਸਕੇ।ਸ਼੍ਰੀ ਚੁਘ ਨੇ ਕਿਹਾ ਕਿ ਕੈਪਟਨ ਅਮਰਿੰਂਦਰ ਸਿੰਘ ਤੋ ਕਾਂਗਰਸ ਹਾਈਕਮਾਨ ਨਰਾਜ ਚਲ ਰਹੀ ਹੈ ਅਤੇ ਕਾਂਗਰਸ ਦੇ ਯੁਵਰਾਜ ਅਤੇ ਉੱਪ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਨੇ ਤਾਂ ਉਹਨਾਂ ਨੂੰ ਮਿਲਣ ਦਾ ਸਮਾਂ ਵੀ ਨਹੀ ਦਿੱਤਾ ਸੀ ਅਤੇ ਅੱਜ ਦੀ ਰੈਲੀ ਵਿੱਚ ਕਾਂਗਰਸ ਹਾਈਕਮਾਨ ਵਲੋ ਕਿਸੀ ਵੀ ਵੱਡੇ ਨੇਤਾ ਦੇ ਨਾ ਆਉਣ ਤੇ ਸਾਫ਼ ਹੋ ਗਿਆ ਹੈ ਕਿ ਕੈਪਟਨ ਕਾਂਗਰਸ ਹਾਈਕਮਾਨ ਨੂੰ ਬਲੈਕਮੇਲ ਕਰ ਕਾਂਗਰਸ ਪਾਰਟੀ ਵਿੱਚ ਅਪਣੇ ਵਿਰੋਧੀਆਂ ਨੂੰ ਮਾਤ ਦੇਣ ਦਾ ਖੇਲ ਖੇਲ ਰਹੇ ਹਨ, ਜਿਸ ਨਾਲ ਪੰਜਾਬ ਦੀ ਜਨਤਾ ਦਾ ਕੋਈ ਲੈਣਾ ਦੇਣਾ ਨਹੀ ਹੈ ।ਸ਼੍ਰੀ ਚੁਘ ਨੇ ਕੈਪਟਨ ਦੇ ਵਲੋਂ ਨਸ਼ਿਆਂ ਦੇ ਖਿਲਾਫ਼ ਕੋਮੀ ਨੀਤੀ ਨਾ ਹੋਣ ਦੀ ਗੱਲ ‘ਤੇ ਪਲਟਵਾਰ ਕਰਦੇ ਹੋਏ ਉਹਨਾਂ ਤੋ ਪੁੱਛਿਆ ਕਿ ੨੦੦੨ ਤੋ ੨੦੦੭ ਤੱਕ ਪੰਜਾਬ ਵਿੱਚ ਕੈਪਟਨ ਅਮਰੇਂਦਰ ਸਿੰਘ ਦੀ ਸਰਕਾਰ ਸੀ, ਤਦ ਕੈਪਟਨ ਨੇ ਨਸ਼ਿਆਂ ਦੇ ਖਿਲਾਫ਼ ਕੋਮੀ ਨੀਤੀ ਬਨਾਉਣ ਲਈ ਆਪਣੀ ਪਾਰਟੀ ਦੀ ਕੋਮੀ ਸਰਕਾਰ ‘ਤੇ ਦਬਾਅ ਕਿਉਂ ਨਹੀ ਬਣਾਇਆ। ਉਨਾਂ ਨੇ ਈ.ਡੀ ਦੇ ਸਾਹਮਣੇ ਸਿੰਥੈਟਿਕ ਡਰੱਗ ਕੇਸ ਵਿੱਚ ਸ਼ਾਮਿਲ ਕਾਂਗਰਸ ਸਵਾਲ ਉਠਾਂਦੇ ਹੋਏ ਕਿਹਾ ਕਿ ਕੈਪਟਨ ਸਾਹਿਬ ਦੇ ਨਾਲ ਇਸ ਮੋਕੇ ਯੂਥ ਕਾਂਗਰਸ ਦੇ ਕੋਮੀ ਪ੍ਰਧਾਨ ਰਾਜਾ ਵੜਿੰਗ ਜੋ ਨਸ਼ਾ ਤਸਕਰਾਂ ਦੀ ਹਮਾਇਤ ਕਰਦੇ ਹਨ, ਵੀ ਹਾਜਰ ਰਹਿੰਦੇ ਤਾਂ ਉਹਨਾਂ ਦੀ ਨਸ਼ਿਆਂ ਦੇ ਖਿਲਾਫ ਮੁਹਿੰਮ ਦੀ ਪੂੁਰੀ ਕਹਾਣੀ ਜਨਤਾ ਨੂੰ ਸਮਝ ਆ ਜਾਂਦੀ। ਸ਼੍ਰੀ ਚੁਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵਲੋ ਮਨ ਦੀ ਬਾਤ ਪ੍ਰੋਗਰਾਮ ਵਿੱਚ ਨਸ਼ਿਆਂ ਦੇ ਖਿਲਾਫ ਸਾਰੇ ਦੇਸ਼ ਵਿੱਚ ਮੁਹਿਮ ਚਲਾਉਣ ਦਾ ਐਲਾਨ ਕਰਨ ਤੋ ਬਾਅਦ ਭਾਜਪਾ ਨਸ਼ਿਆਂ ਦੇ ਖਿਲਾਫ ਜਲਦੀ ਅਪਣੀ ਮੁਹਿਮ ਛੇੜੇਗੀ।
Check Also
ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ
ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …