Wednesday, March 4, 2026

 ਬਖ਼ਤਾਵਰ ਮੀਆਂ ਦੀ ਸੂਫ਼ੀ ਸ਼ਾਇਰੀ ਦੀ ਸੀ. ਡੀ ‘ਕਲੰਦਰ’ ਰੀਲੀਜ਼

PPN2501201527

ਅੰਮ੍ਰਿਤਸਰ, 25 ਜਨਵਰੀ (ਰੋਮਿਤ ਸ਼ਰਮਾ) – ਪੰਜਾਬੀ ਸ਼ਾਇਰੀ ਵਿੱਚ ਨਿਵੇਕਲੀ ਸ਼ਾਇਰੀ ਰਚਣ ਵਾਲੇ ਸੂਫ਼ੀ ਸ਼ਾਇਰ ਸ੍ਰੀ ਬਖ਼ਤਾਵਰ ਮੀਆ (ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ) ਦੀ ਸ਼ਾਇਰੀ ਦੇ ਗੀਤਾਂ ਦੀ ਸੀ. ਡੀ. ”ਕਲੰਦਰ” ਅੱਜ ਵਿਰਸਾ ਵਿਹਾਰ ਵਿਖੇ ਰੀਲੀਜ ਕੀਤੀ ਗਈ। ਸੰਖੇਪ ਪਰ ਪ੍ਰਭਾਵਸ਼ਾਲੀ ਹੋਏ ਇਸ ਸਮਾਗਮ ਵਿੱਚ ਬੋਲਦਿਆਂ ਜਨਾਬ ਬਖ਼ਤਾਵਰ ਮੀਆਂ ਨੇ ਦੱਸਿਆ ਕਿ ”ਕਲੰਦਰ” ਵਿਚਲੇ ਪੰਜੇ ਗੀਤਾਂ ਨੂੰ ਪਟਿਆਲਾ ਘਰਾਣੇ ਦੇ ਸੁਰੀਲੇ ਗਾਇਕ ਯਕੂਬ ਗਿੱਲ ਦੀ ਆਵਾਜ ਵਿੱਚ ਰਿਕਾਰਡ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਝੂਠੇ ਯਾਰ, ਰੰਗੀਲਾ, ਉਲਟੇ ਖੂਹ, ਮੋਲੇ ਸ਼ਾਹ ਅਤੇ ਕਲੰਦਰ ਆਦਿ ਗੀਤ ਹਨ।ਉਨ੍ਹਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਉਨ੍ਹਾਂ ਦੇ ਸੂਫ਼ੀ ਗੀਤਾਂ ਦੀਆਂ ਰਿਕਾਰਡ ਹੋਈਆਂ ਜੋਤੀ ਨੂਰਾਂ ਅਤੇ ਸੁਲਤਾਨਾ ਨੂਰਾਂ ਦੀ ਆਵਾਜ ਵਿੱਚ ‘ਤਤੜੀ’, ਸਇਦਾ ਬੇਗਮ ਵੱਲੋਂ ‘ਸਾਂਵਲ’, ਮਰਹੂਮ ਗਾਇਕ ਬਰਕਤ ਸਿੱਧੂ ਵੱਲੋਂ ‘ਤੇਰੇ ਸੰਗ-ਸੰਗ’, ਯਕੂਬ ਗਿੱਲ ਦੀ ਆਵਾਜ ਵਿੱਚ ‘ਅਨਹਦ’ ਅਤੇ ‘ਰਾਝਣ ਮੇਰਾ ਯਾਰ’ ਆਦਿ ਸੀ. ਡੀਜ. ਬਾਜਾਰ ਵਿੱਚ ਚਲ ਰਹੀਆਂ ਹਨ। ਇਸ ਸਮਾਰੋਹ ਵਿੱਚ ਸ਼ਾਮਲ ਸ੍ਰੀ ਦੇਵ ਦਰਦ, ਦੀਪ ਦਵਿੰਦਰ ਸਿੰਘ ਅਤੇ ਡਾ: ਜਗਦੀਸ਼ ਸਚਦੇਵਾ ਨੇ ਦੱਸਿਆ ਕਿ ਬਖ਼ਤਾਵਰ ਮੀਆਂ ਹੁਰਾਂ ਦੀ ਕਿਤਾਬ ‘ਪਾਰ ਝਨਾਂਅ ਤੋਂ ਉਸ ਦਾ ਡੇਰਾ’ ਨੇ ਪੰਜਾਬੀ ਸਾਹਿਤ ਵਿੱਚ ਵਖਰੀ ਕਿਸਮ ਦਾ ਮੁਕਾਮ ਹਾਸਲ ਕੀਤਾ ਸੀ।ਹੁਣ ਉਹ ਆਪਣੀ ਅਗਲੀ ਪੁਸਤਕ ‘ਜੋਗੀ ਰਾਵੀ ਕਿਨਾਰੇ’ ਦੀ ਤਿਆਰੀ ਦੇ ਆਹਰ ਵਿੱਚ ਹਨ। ਕਲੰਦਰ ਦੇ ਗਾਇਕ ਯਕੂਬ ਗਿੱਲ ਵੱਲੋਂ ਇਸ ਸਮੇ ਸੀ. ਡੀ ਵਿੱਚਲੇ ਕੁੱਝ ਗੀਤਾਂ ਨੂੰ ਗਾ ਕੇ ਸਰੋਤਿਆਂ ਦਾ ਮਨ ਮੋਹ ਲਿਆ।ਹੋਰਨਾਂ ਤੋਂ ਇਲਾਵਾ ਅਦਾਕਾਰਾ ਸੀਮਾ ਸ਼ਰਮਾ, ਮੋਹਿਤ ਸਹਿਦੇਵ, ਅਸ਼ਵਨੀ ਪਰਾਸ਼ਰ, ਗਗਨਦੀਪ, ਇਸਤਖਾਕ ਹੂਸੈਨ, ਕਰਮਜੀਤ ਸਿੰਘ, ਸਾਹਿਬ ਸਿੰਘ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply