
ਬਟਾਲਾ, 27 ਜਨਵਰੀ (ਨਰਿੰਦਰ ਬਰਨਾਲ) – ਪਿੰਡ ਭੇਟ ਪੱਤਣ ਵਿਖੇ ਪੰਨੂੰ ਪਰਿਵਾਰ ਵੱਲੋਂ ਉੱਘੇ ਸਮਾਜਸੇਵੀ, ਅਗਾਂਹਵਧੂ ਕਿਸਾਨ ਅਤੇ ਗਰੀਬਾਂ ਦੇ ਹਮਦਰਦ ਆਗੂ ਸ. ਗੁਰਬਚਨ ਸਿੰਘ ਨੰਬਰਦਾਰ ਦੀ ਯਾਦ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਮਾਜਸੇਵੀ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਸਮੇਤ ਇਲਾਕਾ ਭਰ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਹੋਈਆਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਸੁਖਜੀਤ ਸਿੰਘ ਹਜੂਰੀ ਰਾਗੀ ਜਥਾ ਸ਼੍ਰੀ ਦਰਬਾਰ ਸਾਹਿਬ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਗੁਰੂ ਚਰਨਾ ਨਾਲ ਜੋੜਿਆ।ਵੱਖ ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੰਬਰਦਾਰ ਗੁਰਬਚਨ ਸਿੰਘ ਜਿਥੇ ਆਪਣੇ ਪਰਿਵਾਰ ਲਈ ਪ੍ਰੇਰਨਾ ਸਰੋਤ ਸਨ, ਓਥੇ ਸਮਾਜ ਅਤੇ ਇਲਾਕੇ ਲਈ ਇਕ ਚੰਗੇ ਮਾਰਗ ਦਰਸ਼ਕ ਵਜ਼ੋਂ ਜਾਣੇ ਜਾਂਦੇ ਸਨ। ਉਨ੍ਹਾਂ ਕਿਹਾ ਕਿ ਨੰਬਰਦਾਰ ਗੁਰਬਚਨ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਸਾਲ 2008 ਵਿੱਚ ਅਗਾਂਹਵੱਧੂ ਅਧੁਨਿਕ ਕਿਸਾਨ ਵਜ਼ੋਂ ਸਨਮਾਨ ਪ੍ਰਾਪਤ ਕਰਕੇ ਇਲਾਕੇ ਦਾ ਨਾਮ ਰੋਸ਼ਨ ਕੀਤਾ ਅਤੇ ਕਿਸਾਨਾਂ ਅਤੇ ਗਰੀਬਾਂ ਦੇ ਹੱਕਾਂ ਲਈ ਹਮੇਸਾਂ ਹੀ ਸੰਘਰਸਸ਼ੀਲ ਰਹੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਿਟਾ.ਹੈੱਡਮਾਸਟਰ ਉੱਤਮ ਸਿੰਘ, ਸਾਬਕਾ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਬਲਵਿੰਦਰ ਸਿੰਘ ਲਾਡੀ, ਸਲਵਿੰਦਰ ਸਿੰਘ ਸਮਰਾ ਡੀਈਓ ਪ੍ਰਾਇਮਰੀ, ਬਜੁਰਗ ਕਾਮਰੇਡ ਵੱਸਣ ਸਿੰਘ ਜਨਰਲ ਸਕੱਤਰ ਪੰਜਾਬ ਸੀਪੀਆਈ, ਜਥੇ ਹਰਜਿੰਦਰ ਸਿੰਘ ਲੱਲੀਆਂ ਸਾਬਕਾ ਐਸਜੀਪੀਸੀ ਮੈਂਬਰ, ਗੁਰਦੀਪ ਸਿੰਘ ਬਾਜਵਾ ਰਿਟਾ.ਡੀਪੀਆਈ, ਕੁਲਵੰਤ ਸਿੰਘ ਚੀਮਾਂ ਚੇਅਰਮੈਨ ਮਾਰਕੀਟ ਕਮੇਟੀ ਸ਼੍ਰੀ ਹਰਗੋਬਿੰਦਪੁਰ, ਬਾਬਾ ਚੈਨ ਸਿੰਘ, ਸ.ਨਰਿੰਦਰ ਸਿੰਘ ਪ੍ਰਿੰਸੀਪਲ ਗੌਰਮਿੰਟ ਪੋਲਟੈਕਨੀਕਲ ਕਾਰਜ ਜਲੰਧਰ, ਨੰਬਰਦਾਰ ਗੁਰਬਚਨ ਸਿੰਘ ਦੇ ਸਪੁੱਤਰ ਕੁਲਦੀਪ ਸਿੰਘ, ਲੈਕ.ਹਰਦੀਪ ਸਿੰਘ ਲੈਕਚਰਾਰ ਅਤੇ ਹੈੱਡਮਾਸਟਰ ਜੋਗਾ ਸਿੰਘ ਤੋਂ ਇਲਾਵਾ ਗੁਰਪਦਮ ਸਿੰਘ ਸਰਪੰਚ ਭੇਟ ਪੱਤਣ, ਗੁਰਮੀਤ ਸਿੰਘ ਸਰਪੰਚ ਕੀੜੀ, ਦਵਿੰਦਰ ਸਿੰਘ ਮੋਹਾਲੀ, ਰਜੇਸ ਕੁਮਾਰ, ਸੁਖਜੀਤ ਸਿੰਘ ਵਿਰਕ ਮੋਹਾਲੀ, ਹਰਜਿੰਦਰ ਸਿੰਘ ਈਟੀਓ, ਮਨਪ੍ਰੀਤਮ ਸਿੰਘ ਐਸ ਡੀਓ ਫਿਰੋਜਪੁਰ, ਮਨੇਸ਼ਵਰ ਸਿੰਘ ਖੈਹਿਰਾ, ਲੈਕ.ਦਿਲਬਾਗ ਸਿੰਘ, ਕਰਮਜੀਤ ਸਿੰਘ ਰਜ਼ੋਆ, ਮਨਜੀਤ ਸਿੰਘ ਬੱਲ, ਲੈਕ.ਸੁਲੱਖਣ ਸਿੰਘ, ਗੁਰਦੇਵ ਸਿੰਘ ਬਲਾਕ ਸੰਮਤੀ ਮੈਂਬਰ, ਮੁਖਤਿਆਰ ਸਿੰਘ ਔਲਖ ਆਦਿ ਤੋਂ ਇਲਾਵਾ ਵੀ ਸੰਗਤਾਂ ਹਾਜਰ ਸਨ। ਸਮਾਗਮ ਦੇ ਅੰਤ ਵਿੱਚ ਕੁਲਦੀਪ ਸਿੰਘ ਪੰਨੂੰ ਨੇ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ।ਇਸ ਸਮਾਗਮ ਦੌਰਾਨ ਸਟੇਜ ਦੀ ਭੂਮਿਕਾ ਡਾ. ਸ਼ਹਿਬਾਜ ਸਿੰਘ ਚੀਮਾਂ ਨੇ ਬਾਖੂਬ ਨਿਭਾਈ।
Check Also
ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …
Punjab Post Daily Online Newspaper & Print Media