
ਫਾਜਿਲਕਾ, ੨੫ ਮਾਰਚ (ਵਿਨੀਤ ਅਰੋੜਾ)- ਸ਼ਰੋਮਣੀ ਅਕਾਲੀ ਦਲ ਦੀ ਇਕਾਈ ਸਟੂਡੈਂਟ ਆਗਰਨਾਈਜੇਸ਼ਨ ਆਫ ਇੰਡਿਆ (ਸੋਈ) ਨੇ ਲੋਕਸਭਾ ਚੋਣਾਂ ਦੇ ਦ੍ਰਿਸ਼ਟੀਮਾਨ ਤਿਆਰੀਆਂ ਪੂਰੀਆਂ ਕਰ ਲਈਆਂ ਹਨ।ਜਾਣਕਾਰੀ ਦਿੰਦੇ ਸੋਈ ਦੇ ਜਿਲਾ ਪ੍ਰੈਸ ਸਕੱਤਰ ਨੇ ਦੱਸਿਆ ਕਿ ਸੋਈ ਜਿਲਾਧਿਅਕਸ਼ ਨਰਿੰਦਰ ਸਿੰਘ ਸਵਨਾ ਨੇ ਸੋਈ ਅਹੁਦੇਦਾਰਾਂ ਦੇ ਨਾਲ ਮੀਟਿੰਗ ਕਰ ਲੋਕਸਭਾ ਚੋਣਾਂ ਲਈ ਪਾਰਟੀ ਦੇ ਪ੍ਰਚਾਰ ਲਈ ਤਿਆਰ ਹੋਣ ਲਈ ਕਿਹਾ।ਇਸ ਮੋਕੇ ਉਨਾਂ ਨੇ ਮੋਜੂਦ ਸੋਈ ਅਹੁਦੇਦਾਰਾਂ ਨੂੰ ਕਿਹਾ ਕਿ ਪਾਰਟੀ ਦੇ ਦਿਸ਼ਾ ਨਿਰਦੇਸ਼ ਮਿਲਦੇ ਹੀ ਉਹ ਲਗਾਈ ਜਾਣ ਵਾਲੀ ਡਿਉਟੀਆਂ ਲਈ ਤਿਆਰ ਰਹੇ।ਇਸ ਮੌਕੇ ਉੱਤੇ ਮਨਜੋਤ ਖੇੜਾ ਪ੍ਰਧਾਨ ਲਾਧੁਕਾ , ਬਲਵਿੰਦਰ ਸਿੰਘ ਆਲਮਸ਼ਾਹ ਸਰਪੰਚ, ਜਸਵਿੰਦਰ ਸਿੰਘ ਸਰਪੰਚ, ਪੰਮਾ ਸਿੰਘ ਸਰਪੰਚ ਪਿੰਡ ਨੂਰਨ, ਬਲਵੀਰ ਸਿੰਘ ਭਗਤ, ਗੁਰਵਿੰਦਰ ਸਿੰਘ ਟਾਹਲੀਵਾਲਾ, ਅਜੈ ਕੰਬੋਜ, ਮੰਗਤ ਚਿਰਾਗਾ, ਰਮੇਸ਼ ਨੂਰਸਮੰਦ, ਕਾਲ਼ਾ ਲਾਧੁਕਾ, ਅਮਨ ਕੰਬੋਜ, ਗੁਰਪੀ੍ਰਤ ਸਿੰਘ ਅਭੁੰਨ, ਸੁਖਚੈਨ ਸਿੰਘ, ਹਰਜਿੰਦਰ ਵਿਰਕ, ਲਾਡਾ ਅਰਨੀਵਾਲਾ, ਸੁਰਿੰਦਰ ਸਿੰਘ ਫਾਜਿਲਕਾ, ਗੁਰਦਾਸ ਕੰਬੋਜ, ਨਵੀਨ ਸ਼ਰਮਾ, ਬਲਜੀਤ ਸਿੰਘ ਪ੍ਰਧਾਨ ਐਮਆਰ ਕਾਲਜ, ਗੁਰਮੀਤ ਰਾਨੁ, ਲਖਵਿੰਦਰ ਸਿੰਘ ਸਰਪੰਚ ਆਦਿ ਸੋਈ ਅਹੁਦੇਦਾਰ ਅਤੇ ਵਰਕਰ ਮੋਜੁਦ ਰਹੇ ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media