ਫਾਜਿਲਕਾ, 25 ਮਾਰਚ (ਵਿਨੀਤ ਅਰੋੜਾ)- ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਤਹਿਤ ਜਿਲਾ ਸੈਸ਼ਨ ਜੱਜ ਮਾਨਯੋਗ ਸ੍ਰੀ ਵਿਵੇਕ ਪੁਰੀ ਅਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦੇ ਜਿਲਾ ਚੇਅਰਮੈਨ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਨਯੋਗ ਚੀਫ ਜੂਡੀਸ਼ੀਅਲ ਮੈਜਿਸਟ੍ਰੇਟ-ਕਮ-ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਜਿਲਾ ਸਕੱਤਰ ਮਾਨਯੋਗ ਸ੍ਰੀ ਵਿਕਰਾਂਤ ਕੁਮਾਰ ਗਰਗ ਦੀ ਯੋਗ ਅਗਵਾਈ ‘ਚ ਨੇੜਲੇ ਪਿੰਡ ਬਾਹਮਣੀਵਾਲਾ ‘ਚ ਪੈਨਸ਼ਨ ਮੇਲਾ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਦੇ ਸਹਿਯੋਗ ਨਾਲ ਪਿੰਡ ਬਾਹਮਣੀ ਵਾਲਾ ਅਤੇ ਨਾਲ ਲੱਗਦੇ ਪਿੰਡਾਂ ਦੇ ਜਰੂਰਤਮੰਦ ਲੋਕਾਂ ਦੇ ਬਣਾਏ ਗਏ ਪੈਨਸ਼ਨ ਕਾਰਡ, ਮਨਰੇਗਾ ਅਤੇ ਹੋਰ ਸਕੀਮਾਂ ਨਾਲ ਸੰਬੰਧਤ ਕਾਰਡ ਬਣਵਾਏ ਗਏ ਸਨ, ਨੂੰ ਅੱਜ ਮਾਨਯੋਗ ਸੀ.ਜੇ.ਐਮ ਸ੍ਰੀ ਗਰਗ ਵੱਲੋਂ ਲਾਭ ਪਾਤਰੀਆਂ ‘ਚ ਵੰਡਿਆ ਗਿਆ।ਇਸ ਮੌਕੇ ਤੇ ਸ੍ਰੀ ਗਰਗ ਨੇ ਦੱਸਿਆ ਕਿ ਲੋਕਾਂ ਨੂੰ ਕਾਨੂੰਨ ਸੰਬੰਧੀ ਜਾਣਕਾਰੀ ਦੇਣ ਲਈ ਅਥਾਰਟੀ ਵੱਲੋਂ ਪਿੰਡ ਪਿੰਡ ਲੀਗਡ ਏਡ ਕਲੀਨਕ ਸੈਂਟਰ ਸ਼ੁਰੂ ਕੀਤੇ ਜਾ ਰਹੇ ਹਨ। ਇਸ ਮੌਕੇ ਤੇ ਐਡਵੋਕੇਟ ਸ੍ਰੀ ਭਾਰਤ ਛਾਬੜਾ ਵੱਲੋਂ ਲੋਕ ਅਦਾਲਤਾਂ ਅਤੇ ਸਥਾਈ ਅਦਾਲਤਾਂ ਦਾ ਮਹੱਤਵ ਦੱਸਿਆ ਗਿਆ। ਸਟੇਜ ਸੰਚਾਲਨ ਸ੍ਰੀ ਹਰੀਸ਼ ਕੁਮਾਰ ਪੈਰਾ ਲੀਗਲ ਵਾਲੰਟੀਅਰ ਵੱਲੋਂ ਕੀਤਾ ਗਿਆ।ਇਸ ਮੌਕੇ ਤੇ ਸਰਪੰਚ ਨਾਨਕ ਸਿੰਘ, ਚੰਨ ਸਿੰਘ ਪੰਚ, ਸ਼ਿੰਗਾਰਾ ਸਿੰਘ, ਅਵਤਾਰ ਸਿੰਘ ਅਤੇ ਨਿਰਮਲਾ ਰਾਣੀ ਵੱਲੋਂ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …