ਮੁੱਖ ਮੰਤਰੀ ਬਾਦਲ ਦੀਆਂ ਸੇਵਾਵਾਂ ਸ਼ਲਾਘਾਯੋਗ – ਉਪਕਾਰ ਸੰਧੂ

ਅੰਮ੍ਰਿਤਸਰ, 27 ਜਨਵਰੀ (ਸੁਖਬੀਰ ਸਿੰਘ / ਰੋਮਿਤ ਸ਼ਰਮਾ) – ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਭਾਰਤ ਸਰਕਾਰ ਵਲੋਂ ਪੁਰਸਕਾਰ ਪਦਮ ਵਿਭੁਸ਼ਣ ਮਿਲਣ ਤੇ ਜ਼ਿਲਾਂ੍ਹ ਅਕਾਲੀ ਜਥੇ ਦੇ ਦਫਤਰ ਵਿਚ ਜ਼ਿਲ੍ਹਾਂ ਅਕਾਲੀ ਜਥੇ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਦੀ ਅਗਵਾਈ ਵਿਚ ਖੁਸ਼ੀ ਦਾ ਪ੍ਰਗਟਾਵਾ ਕਰਦਿਆ ਹੋਇਆ ਲੱਡੂ ਵੰਡੇ ਗਏ ਅਤੇ ਇਕ ਦੂਸਰੇ ਨੂੰ ਵਧਾਈ ਦਿੱਤੀ ਗਈ।ਇਸ ਮੌਕੇ ਜ਼ਿਲ੍ਹਾਂ ਪ੍ਰਧਾਨ ਉਪਕਾਰ ਸਿੰਘ ਸੰਧੂ, ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਵਾਲੇ ਅਤੇ ਹੋਰ ਸੀਨੀਅਰ ਅਕਾਲੀ ਆਗੂਆਂ ਨੇ ਕਿਹਾ ਕਿ ਸਾਡੇ ਵਾਸਤੇ ਬੜੇ ਮਾਨ ਵਾਲੀ ਗੱਲ ਹੈ ਕਿ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸ੍ਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੂੰ ਭਾਰਤ ਸਰਕਾਰ ਵਲੋਂ ਪੱਦਮ ਵਿਭੁਸ਼ਣ ਐਵਾਰਡ ਮਿਲਿਆ ਹੈ।ਉਨ੍ਹਾਂ ਕਿਹਾ ਕਿ ਸ੍ਰ. ਬਾਦਲ ਜਿਸ ਤਰ੍ਹਾਂ ਇਸ ਉਮਰ ਵਿਚ ਪੰਜਾਬ ਪੰਜਾਬੀਅਤ ਅਤੇ ਪੰਜਾਬ ਵਾਸੀਆ ਦੀ ਸੇਵਾ ਕਰ ਰਹੇ ਹਨ ਉਸ ਦੀ ਕੋਈ ਮਿਸਾਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸ੍ਰ. ਬਾਦਲ ਨੇ ਆਪਣੇ ਵੱਖ ਵੱਖ ਮੁੱਖ ਮੰਤਰੀ ਕਾਰਜਕਾਲ ਦੌਰਾਨ ਸਮਾਜ ਦੀ ਭਲਾਈ, ਸਾਰੇ ਵਰਗਾਂ ਦਾ ਸਨਮਾਨ ਅਤੇ ਦੇਸ਼ ਕੌਮ ਦੀ ਜਿਸ ਤਰ੍ਹਾਂ ਸੇਵਾ ਕੀਤੀ ਹੈ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ ਅਤੇ ਉਨ੍ਹਾਂ ਦੀਆਂ ਸੇਵਾਵਾਂ ਬਹੁਤ ਹੀ ਸ਼ਲਾਘਾਯੋਗ ਹਨ। ਉਨਾਂ ਕਿਹਾ ਕਿ ਅਸੀਂ ਪਰਮ ਪਿਤਾ ਪਰਮਾਤਮਾ ਦੇ ਚਰਨਾ ਵਿਚ ਅਰਦਾਸ ਕਰਦੇ ਹਾਂ ਕਿ ਪਦਮ ਵਿਭੂਸ਼ਣ ਮੁੱਖ ਮੰਤਰੀ ਸ੍ਰ. ਪ੍ਰਕਾਸ਼ ਸਿੰਘ ਬਾਦਲ ਦੀ ਉਮਰ ਹੋਰ ਲੰਮੀ ਹੋਵੇ ਤਾਂ ਕਿ ਉਹ ਇਸੇ ਤਰਾਂ ਹੀ ਪੰਜਾਬ, ਪੰਜਾਬਵਾਸੀਆ ਅਤੇ ਸਾਡੀ ਅਗਵਾਈ ਕਰਦੇ ਰਹਿਣ।
ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਵਾਲੇ, ਡਿਪਟੀ ਮੇਅਰ ਅਵਿਨਾਸ਼ ਜੌਲੀ, ਕੌਸਲਰ ਅਮਰਬੀਰ ਸਿੰਘ ਸੰਧੂ, ਅਮਰਬੀਰ ਸਿੰਘ ਢੋਟ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ ਮਿੰਟੂ, ਅੰਮੂ ਗੁੰਮਟਾਲਾ, ਕੌਸਲਰ ਅਜੀਤ ਲਾਲ, ਓਮ ਪ੍ਰਕਾਸ਼ ਗੱਬਰ, ਅਮਰੀਕ ਸਿੰਘ ਲਾਲੀ (ਸਾਰੇ ਕੌਸਲਰ), ਕੁਲਜੀਤ ਸਿੰਘ ਬ੍ਰਦਰਜ਼, ਪੂਰਨ ਸਿੰਘ ਮੱਤੇਵਾਲ, ਲਖਬੀਰ ਸਿੰਘ ਮੌਨੀ ਵੇਰਕਾ, ਮਨਮੋਹਨ ਸਿੰਘ ਬੰਟੀ ਵੇਰਕਾ, ਰਛਪਾਲ ਸਿੰਘ ਬੱਬੂ, ਅਮਰਜੀਤ ਸਿੰਘ, ਸਰਪੰਚ ਕਮਲ ਬੰਗਾਲੀ, ਕੁਲਦੀਪ ਸਿੰਘ ਮੱਮਦੂ ਚੌਹਾਨ, ਰਜਿੰਦਰ ਸਿੰਘ ਮਰਵਾਹ, ਉਂਕਾਰ ਸਿੰਘ ਛਾਬੜਾ, ਗੁਰਮੇਜ ਸਿੰਘ ਹਰੀਪੁਰਾ, ਸੰਦੀਪ ਸਿੰਘ ਭੁਲਰ, ਡਾ. ਹਰਵਿੰਦਰ ਸੰਧੂ, ਗੁਰਪ੍ਰੀਤ ਸਿੰਘ ਪ੍ਰਿੰਸ ਗੁੰਮਟਾਲਾ, ਬਲਵਿੰਦਰ ਸਿੰਘ ਤੁੰਗ, ਮਲਕੀਤ ਸਿੰਘ ਵੱਲਾ, ਕੁਲਵਿੰਦਰ ਸਿੰਘ ਮਰਵਾਹ, ਅੰਮ੍ਰਿਤਪਾਲ ਬਬਲੂ, ਅਵਤਾਰ ਸਿੰਘ ਮਾਨ, ਖਿਆਲਾਵਾਲੀਆ, ਪ੍ਰਮਜੀਤ ਸਿੰਘ ਰਿੰਕੂ, ਸੁਖਦੇਵ ਸਿੰਘ ਹਨੇਰੀਆ ਆਦਿ ਤੋਂ ਇਲਾਵਾ ਵੱਡੀ ਸੰਖਿਆ ਵਿਚ ਅਕਾਲੀ ਦਲ ਦੇ ਸੀਨੀਅਰ ਨੇਤਾਂ ਹਾਜਰ ਸਨ।
Punjab Post Daily Online Newspaper & Print Media