
ਅੰਮ੍ਰਿਤਸਰ, 27 ਜਨਵਰੀ (ਦੀਪ ਦਵਿੰਦਰ ਸਿੰਘ) – ਦੇਸ਼ ਦੇ 66 ਵੇਂ ਗਣਤੰਤਰ ਦਿਵਸ ਮੌਕੇ ਦਿੱਲੀ ਵਿਖੇ 26 ਜਨਵਰੀ ਦੀ ਪਰੇਡ ਤੋਂ ਬਾਅਦ ਰਾਸ਼ਟਰੀ ਪੱਧਰ ਤੇ ਹਰ ਸਾਲ ਦੀ ਤਰ੍ਹਾਂ ਵਿਖਾਈਆਂ ਜਾਣ ਵਾਲੀਆਂ ਵੱਖ-ਵੱਖ ਰਾਜਾਂ ਦੀਆਂ ਪ੍ਰਦਰਸ਼ਨੀਆਂ ਵਿੱਚ ਇਸ ਵਾਰ ਮੋਦੀ ਸਰਕਾਰ ਵੱਲੋਂ ਪੰਜਾਬ ਰਾਜ ਨੂੰ ਪ੍ਰਦਰਸ਼ਨੀਆਂ ਵਿੱਚ ਸ਼ਾਮਲ ਨਾ ਕਰਕੇ ਪੰਜਾਬ ਦੇ ਅਮੀਰ ਵਿਰਾਸਤੀ ਸ਼ਹੀਦਾਂ ਦੀ ਧਰਤੀ ਨਾਲ ਵਿਤਕਰਾ ਕੀਤਾ ਹੈ।ਇਸ ਸਬੰਧੀ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਕਲੋਰ ਰਿਸਰਚ ਅਕਾਦਮੀ ਦੇ ਪ੍ਰਧਾਨ ਸ੍ਰੀ ਰਮੇਸ਼ ਯਾਦਵ, ਇੰਟਰਨੈਸ਼ਨਲ ਹਿਊਮਨ ਰਾਈਟਸ ਦੇ ਜਿਲ੍ਹਾਂ ਪ੍ਰਧਾਨ ਸ੍ਰੀ ਰਮਿੰਦਰਪਾਲ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਹਰ ਸਾਲ ਦੀ ਦਿੱਲੀ ਵਿਖੇ ਹੋਣ ਵਾਲੇ ਗਣਤੰਤਰ ਦਿਵਸ ਮੌਕੇ ਤੇ ਪੰਜਾਬ ਸੂਬੇ ਦੀ ਖੂਬਸੂਰਤ ਪ੍ਰਦਰਸ਼ਨੀ ਝਾਕੀਆਂ ਵਖਾਉਣ ਦਾ ਮੌਕਾ ਦਿੱਤਾ ਜਾਂਦਾ ਸੀ ਪਰ ਇਸ ਵਾਰ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਪਹਿਲੇ ਗਣਰਾਜ ਦਿਵਸ ਮੌਕੇ ਤੇ ਪੰਜਾਬ ਦੀ ਪ੍ਰਦਰਸ਼ਨੀ ਨਾ ਵਿਖਾਉਣ ਕਾਰਨ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬ ਅਤੇ ਪੰਜਾਬੀਅਤ ਨਾਲ ਬਹੁੱਤ ਨਾਲ ਪਿਆਰ ਵਾਲੇ ਪੰਜਾਬੀਆਂ ਦੇ ਦਿਲਾਂ ਨੂੰੂ ਠੇਸ ਪਹੁੰਚੀ ਹੈ।ਉਨ੍ਹਾਂ ਕਿਹਾ ਕਿ ਖੂਸ਼ਹਾਲ ਪੰਜਾਬ ਅੱਜ ਭਾਰਤ ਦਾ ਨਹੀਂ ਬਲਕਿ ਦੁਨਿਆਂ ਦੇ ਕਈ ਮੂਲਕਾਂ ਦੇ ਲੋਕਾਂ ਲਈ ਹਮੇਸ਼ਾ ਆਪਣੇ ਗੁਰੂਆਂ ਪੀਰਾਂ, ਅਮੀਰ ਵਿਰਾਸਤ, ਸੁਰਵੀਰਾਂ, ਯੋਧਿਆਂ ਵੱਲੋਂ ਭਾਰਤ ਦੀ ਅਜ਼ਾਦੀ ਵਿੱਚ ਪਾਏ ਅਹਿਮ ਯੋਗਦਾਨ ਦੀ ਮਿਸਾਲ ਵੀ ਪੰਜਾਬ ਹੈ।ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਭ ਤੋਂ ਜਿਆਦਾ ਖੇਤੀਬਾੜੀ ਨਾਲ ਜਾਣਿਆ ਜਾਂਦਾ ਪੰਜਾਬ ਜੋ ਕਿ ਕਈ ਰਾਜਾਂ ਨੂੰ ਅਨ ਦਾ ਭੰਡਾਰ ਦੇ ਕੇ ਉਥੇ ਲੋਕਾਂ ਦਾ ਢਿਡ ਭਰਦਾ ਹੈ ਉਸ ਨਾਲ ਇਹੋ ਜਿਹਾ ਵਿਤਕਰਾ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਅਮੇਰਿਕਾ ਦੇ ਰਾਸ਼ਟਰਪਤੀ ਦੀ ਹਾਜ਼ਰੀ ਵਿੱਚ ਪੰਜਾਬ ਸੂਬੇ ਨੂੰ ਅੱਖਾਂ ਤੋਂ ਪਰੋਖੇ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜੇ ਥੋੜੇ ਹੀ ਸਮੇਂ ਵਿੱਚ ਦੇਸ਼ ਵਾਸੀਆਂ ਇਕ ਪਾਸੜ ਹੋ ਕੇ ਭਾਜਪਾ ਦੀ ਮੋਦੀ ਸਰਕਾਰ ਅੱਗੇ ਲਿਆ ਕੇ ਫਿਰਕਾਂਪ੍ਰਸਤੀ ਅਤੇ ਕੰਟਰਪੰਥੀ ਨੂੰ ਤਿਆਗਣ ਦਾ ਫੈਸਲਾ ਲਿਆ ਹੈ ਪਰ 26 ਜਨਵਰੀ ਮੌਕੇ ਪੰਜਾਬ ਦੀ ਪ੍ਰਦਰਸ਼ਨੀ ਗਣਤੰਤਰ ਦਿਵਸ ਮੌਕੇ ਪੰਜਾਬ ਨਾਲ ਇਸ ਤਰ੍ਹਾਂ ਦਾ ਵਿਤਕਰਾ ਨਹੀਂ ਕਰਨਾ ਚਾਹੀਦਾ ਸੀ। ਇਸ ਮੌਕੇ ਸ਼ਿਵਦੇਵ ਸਿੰਘ ਆਰਟਿਸਟ, ਅੱਖਰ ਮੈਗਜੀਨ ਦੇ ਸੰਪਾਦਕ ਸ੍ਰੀ ਪ੍ਰਮਿੰਦਰਜੀਤ, ਰਾਜਿੰਦਰ ਸਿੰਘ ਰੂਬੀ ਅਟਾਰੀ, ਤੇਜਿੰਦਰ ਬਾਵਾ, ਸੁਖਵੰਤ ਸਿੰਘ ਲੱਕੀ, ਰਮਿੰਦਰ ਵਿੱਕੀ ਆਦਿ ਹਾਜ਼ਰ ਸਨ।
Punjab Post Daily Online Newspaper & Print Media