Saturday, August 1, 2026

ਬੀਬੀ ਕੌਲਾਂ ਜੀ ਪਬਲਿਕ ਸਕੂਲ ਵਿੱਚ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ

ਬਿਨ੍ਹਾਂ ਸੀਸ ਤੋਂ ਜੰਗ ਕਰਨਾ ਬਾਬਾ ਜੀ ਦੀ ਅਨੋਖੀ ਮਿਸਾਲ -ਭਾਈ ਗੁਰਇਕਬਾਲ ਸਿੰਘ

PPN2901201504

ਅੰਮ੍ਰਿਤਸਰ, 29 ਜਨਵਰੀ (ਪ੍ਰੀਤਮ ਸਿੰਘ) – ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-ੀ) ਤਰਨ ਤਾਰਨ ਰੋਡ ਸਕੂਲ ਵਿਖੇ ਭਾਈ ਗੁਰਇਕਬਾਲ ਸਿੰਘ ਜੀ ਦੀ ਪ੍ਰੇਰਨਾ ਸਦਕਾ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਗਿਆ।ਸਕੂਲ ਦੇ ਪ੍ਰਿੰਸੀਪਲ ਜਸਲੀਨ ਕੌਰ ਨੇ ਦੱਸਿਆ ਕਿ ਸਕੂਲ ਦੇ ਬਚਿਆਂ ਵਲੋਂ ਸਹਿਜ ਪਾਠ ਦੇ ਭੋਗ ਪਾਏ ਗਏ ਅਤੇ ਕੀਰਤਨ ਦੀ ਹਾਜਰੀ ਭਰੀ।ਉਪੰਰਤ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ (ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਜੀ) ਨੇ ਬਾਬਾ ਜੀ ਦੀਆਂ ਵਡਿਆਈਆਂ ਤੇ ਇਤਿਹਾਸ ਸਰਵਨ ਕਰਵਾਇਆ । ਉਨਾਂ ਕਿਹਾ ਕਿ ਇਸ ਸਕੂਲ ਦਾ ਪੜਿਆ ਬੱਚਾ ਕਦੇ ਵੀ ਗੁਰੂ ਤੋਂ ਬੇਮੁੱਖ ਨਹੀ ਹੋਵੇਗਾ ਕਿਉਂਕਿ ਜਿਸ ਸਕੂਲ ਤੇ ਬਾਬਾ ਦੀਪ ਸਿੰਘ ਦੀ ਕਿਰਪਾ ਹੋਵੇ ਤੇ ਭਾਈ ਗੁਰਇਕਬਾਲ ਸਿੰਘ ਜੀ ਦੀ ਦੇਖ-ਰੇਖ ਵਿੱਚ ਸਕੂਲ ਚੱਲੇ।ਸਿੰਘ ਸਾਹਿਬ ਜੀ ਨੇ ਕਿਹਾ ਕਿ ਸਕੂਲ ਪ੍ਰਿੰਸੀਪਲ ਜਸਲੀਨ ਕੌਰ ਤੇ ਸਮੁੱਚੀਆਂ ਟੀਚਰਾਂ ਵਧਾਈ ਦੀਆਂ ਪਾਤਰਾਂ ਹਨ ਜਿਹੜੀਆਂ ਬੱਚਿਆਂ ਨੂੰ ਦੁਨਿਆਵੀ ਪੜਾਈ ਦੇ ਨਾਲ ਅਧਿਆਤਮਿਕ ਪੜਾਈ ਕਰਾ ਰਹੀਆਂ ਹਨ।ਇਸ ਸਮਾਗਮ ਵਿਖੇ ਭਾਈ ਗੁਰਇਕਬਾਲ ਜੀ ਨੇ ਵਿਸ਼ੇਸ਼ ਤੌਰ ਤੇ ਕੀਰਤਨ ਰਾਹੀ ਹਾਜਰੀ ਭਰੀ।ਭਾਈ ਸਾਹਿਬ ਨੇ ਕਿਹਾ ਕਿ ਸਾਨੂੰ ਬਾਬਾ ਦੀਪ ਸਿੰਘ ਜੀ ਤੋਂ ਪ੍ਰੇਰਨਾ ਲੈ ਕੇ ਗੁਰੂ ਘਰ ਅਤੇ ਬਾਣੀ ਨਾਲ ਪਿਆਰ ਕਰਨਾ ਚਾਹੀਦਾ ਹੈ ਤੇ ਵੱਧ ਤੋ ਵੱਧ ਬਾਣੀ ਪੜਨੀ ਚਾਹੀਦੀ ਹੈ।ਕਿਉਕਿ ਬਾਬਾ ਦੀਪ ਸਿੰਘ ਜੀ ਦਾ ਹੋਰ ਨੇਮ ਤੋਂ ਇਲਾਵਾ 101 ਪਾਠ ਜਪੁ ਜੀ ਸਾਹਿਬ ਰੋਜਾਨਾ ਨੇਮ ਸੀ।ਬਾਣੀ ਬਖਸ਼ਿਸ਼ ਨਾਲ ਹੀ ਬਾਬਾ ਦੀਪ ਸਿੰਘ ਜੀ ਨੇ ਬਿਨ੍ਹਾ ਸੀਸ ਤੋ ਜੰਗ ਕੀਤੀ ਤੇ ਸ੍ਰੀ ਹਰਿਮੰਦਰ ਸਾਹਿਬ ਨੂੰ ਆਜਾਦ ਕਰਵਾਇਆ।ਭਾਈ ਸਾਹਿਬ ਤੇ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਨੇ ਸ਼ੈਸ਼ਨ 2013-14 ਦੇ ਬੱਚਿਆਂ ਨੂੰ ਇਨਾਮ ਵੀ ਵੰਡੇ ਉਪਰੰਤ ਸਾਰੀ ਸੰਗਤ ਦੀ ਲੰਗਰ ਵਰਤਾਨ ਦੀ ਸੇਵਾ ਵੀ ਬੱਚਿਆਂ ਨੇ ਕੀਤੀ।ਇਸ ਮੋਕੇ ਤੇ ਵਿਸ਼ੇਸ਼ ਤੌਰ ਤੇ ਬਾਬਾ ਹਰਿਮਿੰਦਰ ਸਿੰਘ (ਕਾਰ ਸੇਵਾ ਵਾਲੇ ), ਸ. ਟਹਿਲਇੰਦਰ ਸਿੰਘ, ਸ. ਪ੍ਰਿਤਪਾਲ ਸਿੰਘ, ਸ. ਭੁਪਿੰਦਰ ਸਿੰਘ (ਟਰਾਂਸਪੋਰਟਰ), ਸ. ਗੁਰਪਾਲ ਸਿੰਘ (ਉਸਤਾਦ ਜੀ), ਸ. ਰਜਿੰਦਰ ਸਿੰਘ, ਬੀਬੀ ਜਤਿੰਦਰ ਕੌਰ, ਮੈਡਮ ਜਗਜੀਤ ਕੌਰ (ਬ੍ਰਾਂਚ -2 ਪ੍ਰਿੰਸੀਪਲ), ਨੀਤੂ ਕੁਮਾਰ (ਬ੍ਰਾਂਚ-2) ਵਾਇਸ ਪ੍ਰਿੰਸੀਪਲ), ਬੀਬੀ ਪਰਮਜੀਤ ਕੌਰ (ਪੰਮਾ ਭੈਣ ਜੀ), ਸ. ਤੇਜਪਾਲ ਸਿੰਘ, ਹਰਦੇਵ ਸਿੰਘ, ਤਰਵਿੰਦਰ ਸਿੰਘ, ਰਮਿੰਦਰ ਸਿੰਘ ਨੇ ਸੰਗਤਾਂ ਦੇ ਦਰਸ਼ਨ ਕੀਤੇ।ਸਕੂਲ ਦੇ ਪ੍ਰਿੰਸੀਪਲ ਮੈਡਮ ਜਸਲੀਨ ਕੌਰ ਜੀ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਅਤੇ ਤਹਿ ਦਿਲੋਂ ਧੰਨਵਾਦ ਕੀਤਾ ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …

Leave a Reply