
ਨਵੀਂ ਦਿੱਲੀ, 30 ਜਨਵਰੀ (ਅੰਮ੍ਰਿਤ ਲਾਲ ਮੰਨਣ) – ਕਾਲਕਾ ਜੀ ਵਿਧਾਨਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਸਾਂਝੇ ਉਮੀਦਵਾਰ ਹਰਮੀਤ ਸਿੰਘ ਕਾਲਕਾ ਦੇ ਹਕ ‘ਚ ਅੱਜ ਸੈਂਕੜੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਵਡਾ ਹੁੰਗਾਰਾ ਭਰਦੇ ਹੋਏ ਆਪਣੇ ਦਲਾਂ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜਿਆ। ਕਾਲਕਾ ਵੱਲੋਂ ਆਪਣੇ ਹਲਕੇ ‘ਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ 150 ਤੋਂ ਵੱਧ ਕਾਂਗਰਸ ਸਮਰਥਕ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਅੱਜ ਗਾਂਧੀ ਕੈਂਪ ਸ੍ਰੀ ਨਿਵਾਸਪੁਰੀ ਵਿਖੇ ਅਕਾਲੀ ਆਗੂ ਜਸਵਿੰਦਰ ਸਿੰਘ ਜੌਲੀ ਦੀ ਪ੍ਰੇਰਣਾ ਸਦਕਾ ਕਾਲਕਾ ਦੇ ਸਮਰਥਣ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਹਲਕੇ ਤੋਂ ਸਿਰਕੱਡ ਆਗੂ ਬਾਬੀ ਗੁਪਤਾ ਦੀ ਅਗੁਵਾਈ ਹੇਠ ਸੈਂਕੜੇ ਕਾਰਕੂੰਨਾਂ ਨੇ ਸੀ-ਬਲਾਕ ਚੌਂਕ ਕਾਲਕਾ ਜੀ ਨੇੜ੍ਹੇ ਆਪ ਦੀਆਂ ਟੋਪੀਆਂ ਨੂੰ ਸੁਟ ਕੇ ਭਾਰਤੀ ਜਨਤਾ ਪਾਰਟੀ ਦੇ ਪਟਕੇ ਨੂੰ ਗਲੇ ਵਿਚ ਧਾਰਣ ਕੀਤਾ। ਕਾਲਕਾ ਜੀ ਹਲਕੇ ਤੋਂ ਮੁਸਲਿਮ ਭਾਈਚਾਰੇ ਦੇ ਕਾਲਕਾ ਦੇ ਸਮਰਥਨ ਵਿਚ ਅੱਗੇ ਆਉਣ ਤੇ ਜਿੱਥੇ ਸਿਆਸੀ ਮਾਹਿਰ ਹੈਰਾਨਕੁੰਨ ਨੇ ਉਥੇ ਹੀ ਕਾਂਗਰਸ ਦੇ ਸਾਬਕਾ ਵਿਧਾਇਕ ਤੇ ਹਲਕੇ ਤੋਂ ਉਮੀਦਵਾਰ ਸੁਭਾਸ਼ ਚੋਪੜਾ ਨੂੰ ਅੱਜ ਬੜਾ ਵੱਡਾ ਝਟਕਾ ਲਗਿਆ ਹੈ। 2013 ਵਿਖੇ ਆਪ ਦੀ ਟਿਕਟ ਤੇ ਚੋਣ ਲੜਨ ਵਾਲੇ ਸਾਬਕਾ ਨਿਗਮ ਪਾਰਸ਼ਦ ਧਰਮਬੀਰ ਜੋ ਕਿ ਬੀਤੇ ਦਿਨੀ ਭਾਜਪਾ ‘ਚ ਸ਼ਾਮਿਲ ਹੋਏ ਸਨ ਦੀ ਮੌਜੂਦਗੀ ‘ਚ ਕਾਲਕਾ ਨੇ ਅੱਜ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਪਾਰਟੀ ‘ਚ ਜੀ ਆਇਆਂ ਕਿਹਾ। ਸਾਰੇ ਧਰਮਾਂ ਦੇ ਲੋਕਾਂ ਦੇ ਸਤਿਕਾਰ ਦੀ ਅਕਾਲੀ ਦਲ ਦੀ ਪੁਰਾਣੀ ਰਿਵਾਇਤ ਤੇ ਪਹਿਰਾ ਦੇਣ ਅਤੇ ਕਾਰਕੂੰਨਾਂ ਦੀ ਹਰ ਦੁੱਖ ਤਕਲੀਫ ‘ਚ ਲੋੜਿੰਦਾ ਸਹਿਯੋਗ ਦੇਣ ਦੀ ਵੀ ਕਾਲਕਾ ਨੇ ਵਚਨਬੱਧਤਾ ਦੋਹਰਾਈ। ਅਕਾਲੀ ਦਲ ਅਤੇ ਭਾਜਪਾ ਵੱਲੋਂ ਉਨ੍ਹਾਂ ਨੂੰ ਬਣਦਾ ਮਾਨ ਸਤਿਕਾਰ ਦੇਣ ਦਾ ਵੀ ਕਾਲਕਾ ਨੇ ਭਰੋਸਾ ਦਿੱਤਾ। ਕਾਂਗਰਸ ਨੂੰ ਦਿੱਲੀ ਵਿਖੇ ਵੋਟਾਂ ਪਾਉਣ ਦੀ ਤੁਲਨਾ ਉਨ੍ਹਾਂ ਨੇ ਵੋਟਾਂ ਖਰਾਬ ਕਰਨ ਨਾਲ ਵੀ ਕੀਤੀ। ਇਸ ਮੌਕੇ ਅਕਾਲੀ ਭਾਜਪਾ ਕਾਰਕੂੰਨ ਰਾਜੂ ਤਿਵਾਰੀ, ਜਨਵੇਦ ਯਾਦਵ, ਰਾਮ ਭਰੋਸੇ ਸਣੇ ਕਈ ਉੱਘੇ ਕਾਰਕੂੰਨ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media