Wednesday, March 18, 2026

ਰਾਜੌਰੀ ਗਾਰਡਨ ਤੋਂ ਸਿਰਸਾ ਦੀ ਜਿੱਤ ਯਕੀਨੀ ਹੋਈ

manjinder singh sirsaਨਵੀਂ ਦਿੱਲੀ, 30 ਜਨਵਰੀ (ਅੰਮ੍ਰਿਤ ਲਾਲ ਮੰਨਣ) – ਰਾਜੌਰੀ ਗਾਰਡਨ ਤੋਂ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੀ ਆਪਣੇ ਹਲਕੇ ਤੋਂ ਜਿੱਤ ਯਕੀਨੀ ਹੋ ਗਈ ਹੈ। ਹਿੰਦੀ ਨਿਯੂਜ਼ ਚੈਨਲ ਇੰਡੀਆ ਨਿਯੂਜ਼ ਅਤੇ ਜ਼ੀ ਨਿਯੂਜ਼ ਵੱਲੋਂ ਹਲਕੇ ਦੇ ਵੋਟਰਾਂ ਵਿਚ ਕੀਤੇ ਗਏ ਵੱਖ-ਵੱਖ ਚੋਣਾਂ ਸਰਵੇ ਦੌਰਾਨ ਸਿਰਸਾ ਨੂੰ ਇਕ ਪਾਸੜ ਵੋਟਾਂ ਪੈਂਦੀਆਂ ਨਜ਼ਰ ਆ ਰਹੀਆਂ ਹਨ। ਇੰਡੀਅਨ ਨਿਯੂਜ਼ ਵੱਲੋਂ 28 ਜਨਵਰੀ 2015 ਨੂੰ ਕੀਤੇ ਗਏ ਸਰਵੇ ‘ਚ 80 ਫਿਸਦੀ ਵੋਟਰਾਂ ਦਾ ਸਮਰਥਨ ਅਕਾਲੀ ਉਮੀਦਵਾਰ ਸਿਰਸਾ ਨੂੰ, 11 ਫਿਸਦੀ ਕਾਂਗਰਸ ਦੀ ਉਮੀਦਵਾਰ ਮਿਨਾਕਸ਼ੀ ਚੰਦੇਲਾ ਅਤੇ ਆਮ ਆਦਮੀ ਪਾਰਟੀ ਦੇ ਜਰਨੈਲ ਸਿੰਘ ਨੂੰ 9 ਫਿਸਦੀ ਮਿਲਣ ਬਾਰੇ ਦੱਸਿਆ ਗਿਆ ਹੈ। ਜਦਕਿ ਜ਼ੀ ਨਿਯੂਜ਼ ਵੱਲੋਂ 22 ਜਨਵਰੀ ਨੂੰ ਕਰਵਾਏ ਗਏ ਸਰਵੇ ਵਿਚ ਸਿਰਸਾ ਨੂੰ 57.5 ਫਿਸਦੀ, ਜਰਨੈਲ ਸਿੰਘ ਨੂੰ 34.2 ਫਿਸਦੀ ਤੇ ਮਿਨਾਕਸ਼ੀ ਚੰਦੇਲਾ ਨੂੰ 7.5 ਫਿਸਦੀ ਵੋਟਰਾਂ ਦੇ ਸਮਰਥਣ ਦਾ ਦਾਅਵਾ ਕੀਤਾ ਗਿਆ ਸੀ।
ਸਿਆਸੀ ਮਾਹਿਰਾਂ ਅਨੁਸਾਰ ਇਕ ਹਫਤੇ ਦੇ ਇਸ ਸਮੇਂ ਦੌਰਾਨ ਹਿੰਦੂ ਜਾਗ੍ਰਤੀਸਭਾ, ਬ੍ਰਾਹਮਣ ਸਭਾ, ਧੋਬੀ ਸਮਾਜ ਅਤੇ ਸ਼ਾਮ ਨਗਰ-ਰਘੁਬੀਰ ਨਗਰ ਕਲਸਟਰ ਸਭਾ ਵੱਲੋਂ ਇਕ ਪਾਸੜ ਸਿਰਸਾ ਨੂੰ ਸਮਰਥਣ ਦੇਣ ਦੇ ਐਲਾਨ ਤੋਂ ਬਾਅਦ ਇਲਾਕੇ ‘ਚ ਅਕਾਲੀ ਦਲ 2013 ਦੀ ਤਰ੍ਹਾਂ ਵੱਡੇ ਫਰਕ ਨਾਲ ਜਿੱਤ ਵੱਲ ਵਧਦਾ ਨਜ਼ਰ ਆ ਰਿਹਾ ਹੈ। ਬੀਤੇ ਦਿਨੀ ਜਰਨੈਲ ਸਿੰਘ ਦੀ ਯੂ-ਟਿਯੂਬ ਤੇ ਮੌਜੂਦ ਇਕ ਪੁਰਾਨੀ ਵਿਡੀਉ ਵਿਚ ਸਮਾਜ ਵਿਚ ਵਿਖਰਾਵ ਪੈਦਾ ਕਰਨ ਵਾਲੀਆਂ ਗੱਲਾਂ ਸਾਹਮਣੇ ਆਉਣ ਕਰਕੇ ਹਿੰਦੂ ਸਮਾਜ ਨੇ ਸਿਰਸਾ ਦੇ ਸਮਰਥਨ ਦਾ ਫੈਸਲਾਂ ਲਿਆ ਹੈ। ਇਸੇ ਤਰ੍ਹਾਂ ਹੀ ਕਲਸਟਰ ਸਭਾ ਵੱਲੋਂ ਉਨ੍ਹਾਂ ਦੀਆਂ ਝੂਗੀਆਂ ਦੀ ਥਾਂ ਤੇ ਸਿਰਸਾ ਵੱਲੋਂ ਬਹੁਮੰਜ਼ਲੀ ਇਮਾਰਤਾਂ ਬਨਾਉਣ ਦੇ ਸ਼ੁਰੂ ਕੀਤੇ ਗਏ ਕਾਰਜ ਕਰਕੇ ਸਮੂਹ ਕਲਸਟਰ ਵਾਸੀਆਂ ਨੇ ਸਿਰਸਾ ਨੂੰ ਆਪਣੇ ਹੱਥਾਂ ਤੇ ਚੁੱਕ ਲਿਆ ਹੈ। ਇਸ ਬਾਰੇ ਜਦੋ ਸਿਰਸਾ ਨਾਲ ਗੱਲਬਾਤ ਕੀਤੀ ਗਈ ਤੇ ਆਪਣੀ ਜਿੱਤ 200 ਫਿਸਦੀ ਯਕੀਨੀ ਦੱਸਦੇ ਹੋਏ ਸਿਰਸਾ ਨੇ ਕਿਹਾ ਕਿ ਜਰਨੈਲ ਸਿੰਘ ਲਾਜਪਤ ਨਗਰ ਤੋਂ ਆ ਕੇ ਇਸ ਥਾਂ ਤੇ ਬਾਹਰੀ ਉਮੀਦਵਾਰ ਵੱਜੋਂ ਚੋਣ ਲੜ ਰਿਹਾ ਹੈ ਜਿਸ ਨੂੰ ਇਲਾਕੇ ਦੀ ਜਨਤਾ ਨੇ ਨਕਾਰ ਦਿੱਤਾ ਹੈ। ਆਪ ਤੇ ਕਾਂਗਰਸ ‘ਚ ਆਪਸੀ ਸਾਂਝ ਹੋਣ ਦਾ ਦਾਅਵਾ ਕਰਦੇ ਹੋਏ ਸਿਰਸਾ ਨੇ ਖੁਲਾਸਾ ਕੀਤਾ ਕਿ ਜਿਸ ਥਾਂ ਤੇ ਆਪ ਦਾ ਉਮੀਦਵਾਰ ਮਜਬੂਤ ਸੀ ਉਥੇ ਕਾਂਗਰਸ ਨੇ ਆਪਣੇ ਕਮਜ਼ੋਰ ਉਮੀਦਵਾਰ ਉਤਾਰੇ ਹਨ ਤੇ ਜਿਸ ਥਾਂ ਤੇ ਕਾਂਗਰਸ ਦੇ ਉਮੀਦਵਾਰ ਮਜਬੂਤ ਹਨ ਉਸ ਥਾਂ ਤੇ ਆਪ ਨੇ ਕਮਜ਼ੋਰ ਉਮੀਦਵਾਰ ਉਤਾਰੇ ਹਨ।ਸਿਰਸਾ ਨੇ ਲੋਕਾਂ ਨੂੰ ਸੁਚੇਤ ਕਰਦੇ ਹੋਏ ਕਾਂਗਰਸ ਅਤੇ ਆਪ ਦੇ ਇਸ ਲੁਕਵੇਂ ਗਠਬੰਧਨ ਦੀ ਤੁਲਨਾ ਬਿਹਾਰ ਵਿਖੇ ਭਾਜਪਾ ਨੂੰ ਹਰਾਉਣ ਵਾਸਤੇ ਨਿਤੀਸ਼ ਕੁਮਾਰ ਅਤੇ ਲਾਲੂ ਯਾਦਵ ਵੱਲੋਂ ਇਕ ਝੰਡੇ ਤਲੇ ਚੋਣਾਂ ਲੜਨ ਦੀ ਬਨਾਈ ਜਾ ਰਹੀ ਰਣਨਿਤੀ ਨਾਲ ਕੀਤੀ। ੳਨ੍ਹਾਂ ਕਿਹਾ ਕਿ ਹਲਕੇ ਦੀ ਜਨਤਾ ਬਹੁਤ ਸਮਝਦਾਰ ਹੈ ਤੇ ਬੀਤੇ ਇਕ ਸਾਲ ਤੋਂ ਵੱਧ ਸਮੇਂ ਤੋਂ ਉਨ੍ਹਾਂ ਵੱਲੋਂ ਹਲਕੇ ‘ਚ ਕੀਤੇ ਗਏ ਵਿਕਾਸ ਕਾਰਜਾਂ ਕਰਕੇ ਆਪ ਤੇ ਕਾਂਗਰਸ ਦਾ ਦਿੱਲੀ ਵਿਚ ਚੋਣਾਂ ਬਾਅਦ ਮਿਲਕੇ ਸਰਕਾਰ ਬਨਾਉਣ ਦਾ ਐਜੰਡਾ ਰਾਜ਼ੌਰੀ ਹਲਕੇ ਤੋਂ ਸਿਰੇ ਨਹੀਂ ਚੜ੍ਹੇਗਾ ਤੇ ਉਹ ਰਿਕਾਰਡ ਵੋਟਾਂ ਨਾਲ ਜਿਤਣਗੇ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply