
ਨਵੀਂ ਦਿੱਲੀ, 30 ਜਨਵਰੀ (ਅੰਮ੍ਰਿਤ ਲਾਲ ਮੰਨਣ) – ਸ਼ਾਹਦਰਾ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਜਤਿੰਦਰ ਸਿੰਘ ਸ਼ੰਟੀ ਦੀ ਪੱਦ ਯਾਤਰਾਂ ਦੌਰਾਨ ਵੱਡੀ ਗਿਣਤੀ ‘ਚ ਕਾਰਕੂੰਨਾ ਦੀ ਸ਼ਮੁਲੀਅਤ ਕਰਕੇ ਪਦ ਯਾਤਰਾਵਾਂ ਰੋਡ ਸ਼ੋ ਦਾ ਰੂਪ ਧਾਰਣ ਕਰਦੀ ਜਾ ਰਹੀਆਂ ਹਨ। 5 ਸਾਲ ਤੱਕ ਨਿਗਮ ਪਾਰਸ਼ਦ ਅਤੇ ਇਕ ਸਾਲ ਤੱਕ ਵਿਧਾਇਕ ਦੇ ਤੌਰ ਤੇ ਸ਼ੰਟੀ ਵੱਲੋਂ ਕੀਤੇ ਵਿਕਾਸ ਕਾਰਜਾਂ ਕਰਕੇ ਥਾਂ-ਥਾਂ ਤੇ ਜਿੱਥੇ ਸ਼ੰਟੀ ਦਾ ਹਲਕੇ ਦੇ ਲੋਕਾਂ ਵੱਲੋਂ ਨਿਘਾ ਸਵਾਗਤ ਕੀਤਾ ਜਾ ਰਿਹਾ ਹੈ ਉਥੇ ਹੀ ਭਾਰੀ ਵੋਟਾਂ ਨਾਲ ਜਿਤਾਉਣ ਦਾ ਵਾਇਦਾ ਵੀ ਲੋਕ ਕਰ ਰਹੇ ਹਨ। ਭਗਤ ਸਿੰਘ ਸੇਵਾ ਦਲ ਦੇ ਪ੍ਰਧਾਨ ਵਜੋਂ ਇਲਾਕੇ ‘ਚ ਕੀਤੀਆਂ ਗਈਆਂ ਸਮਾਜਿਕ ਸਰਗਰਮੀਆਂ ਕਰਕੇ ਨੌਜਵਾਨਾਂ ਦਾ ਵੱਡਾ ਤਬਕਾ ਵੀ ਸ਼ੰਟੀ ਦੀ ਹਿਮਾਇਤ ‘ਚ ਆ ਕੇ ਖੜਾ ਹੋ ਗਿਆ ਹੈ। ਇਥੇ ਇਹ ਜ਼ਿਕਰਯੋਗ ਹੈ ਕਿ ਪਿਛਲੀ 2013 ਦੀਆਂ ਵਿਧਾਨਸਭਾ ਚੋਣਾਂ ਦੌਰਾਨ ਸ਼ੰਟੀ ਨੇ ਇਸੇ ਹਲਕੇ ਤੋਂ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਦੇ ਮੁੱਖ ਪਾਰਲੀਮਾਨੀ ਸਕੱਤਰ ਅਤੇ ਵਿਧਾਇਕ ਨਰਿੰਦਰ ਨਾਥ ਨੂੰ ਲਗਭਗ 17000 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media