Wednesday, March 18, 2026

ਬਾਬਾ ਰਾਮਦੇਵ ਜੀ ਦਾ ਤਿੱਨ ਰੋਜਾ ਮੇਲਾ ਖ਼ਤਮ-ਡੇੜ ਲੱਖ ਦੇ ਕਰੀਬ ਸ਼ਰਧਾਲੂਆਂ ਟੇਕਿਆ ਮੱਥਾ

PPN3001201518
ਫਾਜ਼ਿਲਕਾ 30  ਜਨਵਰੀ (ਵਿਨੀਤ ਅਰੋੜਾ)- ਫਾਜਿਲਕਾ ਅਬੋਹਰ ਰੋਡ ਉੱਤੇ ਸਥਿਤ ਪਿੰਡ ਬਨਵਾਲਾ ਹਨਵੰਤਾ ਵਿੱਚ ਬਾਬਾ ਰਾਮਦੇਵ ਜੀ ਦੇ ਮੰਦਿਰ ਵਿੱਚ ਜਾਰੀ ਤਿੰਨ ਦਿਨਾਂ ਤੋ ਚੱਲ ਰਿਹਾ ਵਿਸ਼ਾਲ ਮੇਲਾ ਦਾ ਅੱਜ ਸਮਾਪਤ ਹੋ ਗਿਆ । ਇਸ ਤਿੰਨ ਦਿਨਾਂ ਦੇ ਮੇਲੇ ਵਿੱਚ ਪੰਜਾਬ ਸਹਿਤ ਰਾਜਸਥਾਨ ਅਤੇ ਹਰਿਆਣਾ ਤੋਂ ਕਰੀਬ ੧ ਲੱਖ ੫੦ ਹਜਾਰ ਸ਼ਰੱਧਾਲੁਆਂ ਨੇ ਮੱਥਾ ਟੇਕਿਆ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ।ਮੰਦਿਰ ਦੇ ਅੰਦਰ ਬਾਬਾ ਰਾਮ ਦੇਵ ਜੀ ਦੇ ਮੱਥਾ ਟੇਕਣ ਅਤੇ ਧੋਕ ਲਗਵਾੳਣ ਵਾਲੇ ਸ਼ਰੱਧਾਲੁਆਂ ਦੀ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਰਹੀਆਂ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਪੀ ਰਾਮ ਅਤੇ ਸਰਪੰਚ ਅਨਿਲ ਕੁਮਾਰ ਸੁਥਾਰ ਨੇ ਦੱਸਿਆ ਕਿ ਪ੍ਰਸ਼ਾਸਨ, ਸ਼ਰਧਾਲੁਆਂ, ਸਮੂਹ ਪ੍ਰਬੰਧਕ ਕਮੇਟੀ ਅਤੇ ਸਾਥੀਆਂ ਦੇ ਸਹਿਯੋਗ ਨਾਲ ਮੇਲੇ ਦਾ ਸਫਲ ਆਯੋਜਨ ਕੀਤਾ ਗਿਆ ਮੇਲੇ ਵਿੱਚ ਸ਼ਰੱਧਾਲੁਆਂ ਦੀ ਸੁਰੱਖਿਆ ਸਬੰਧੀ ਕੜੀ ਵਿਵਸਥਾ ਕੀਤੀ ਗਈ।ਮੇਲੇ ਵਿੱਚ ਕਰੀਬ ੨੫੦ ਸੇਵਾਦਾਰਾਂ ਨੇ ਆਪਣੀ ਸੇਵਾਵਾਂ ਦਿੱਤੀ ਉਥੇ ਹੀ ਪੰਜਾਬ ਪੁਲਿਸ ਦੇ ਜਵਾਨ ਵੀ ਮੌਜੂਦ ਰਹੇ। ਮੰਦਿਰ ਵਿੱਚ ਪਿਛਲੇ ਸਾਲ ਖੁਦਾਈ ਦੇ ਦੌਰਾਨ ਮਿਲੀ ਕਰੀਬ ੧੫੦ ਸਾਲ ਪੁਰਾਣੀ ਬਾਵੜੀ ਵੀ ਸ਼ਰਧਾ ਦਾ ਕੇਂਦਰ ਰਹੀ।ਮੰਦਿਰ ਵਿੱਚ ਤਿੰਨ ਦਿਨ ਤੱਕ ਅਤੁੱਟ ਲੰਗਰ ਚੱਲੇਗਾ।ਅਹੁਦੇਦਾਰਾਂ ਨੇ ਦੱਸਿਆ ਕਿ ਮੇਲੇ ਦੇ ਆਯੋਜਨ ਤੋਂ ਬਾਅਦ ਮੰਦਿਰ ਦਾ ਬਾਕੀ ਨਿਰਮਾਣ ਕਾਰਜ ਸ਼ੁਰੂ ਕੀਤਾ ਜਾਵੇਗਾ ਅਤੇ ਦਾਨੀ ਸੱਜਣਾਂ ਅਤੇ ਸ਼ਹਿਰ ਵਾਸੀਆਂ ਦਾ ਸਹਿਯੋਗ ਲਿਆ ਜਾਵੇਗਾ।ਸਮੂਹ ਪ੍ਰਬੰਧਕ ਕਮੇਟੀ ਨੇ ਮੇਲੇ ਦੇ ਆਯੋਜਨ ਵਿੱਚ ਸਹਿਯੋਗ ਲਈ ਸ਼ਹਿਰ ਵਾਸੀਆਂ, ਸ਼ਰਧਾਲੁਆਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਹੈ ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply