Monday, December 23, 2024

ਬਾਲਾ ਜੀ ਧਾਮ ਵਿੱਚ ਬਾਲਾ ਜੀ ਮਹਾਰਾਜ ਦਾ ਪ੍ਰਗਟ ਦਿਵਸ ਅੱਜ

PPN3001201520 PPN3001201519
ਫਾਜ਼ਿਲਕਾ 30 ਜਨਵਰੀ (ਵਿਨੀਤ ਅਰੋੜਾ)- ਦੁੱਖ ਨਿਵਾਰਣ ਸ਼੍ਰੀ ਬਾਲਾਜੀ ਧਾਮ ਦੇ ਸੱਤਵੇਂ ਵਾਰਸ਼ਿਕ ਮਹਾਂ ਉਤਸਵ ਦੇ ਮੌਕੇ ਸਵਾਮੀ ਸ਼੍ਰੀ ਕਮਲਾਨੰਦ ਗਿਰੀ ਜੀ ਮਹਾਰਾਜ ਹਰਦੁਆਰ ਵਾਲਿਆਂ ਦੀ ਪਾਵਨ ਪ੍ਰਧਾਨਗੀ ਵਿੱਚ ਜਾਰੀ ਸ਼੍ਰੀਮਦ ਭਾਗਵਤ ਕਥਾ ਯੱਗ ਵਿੱਚ ਕਥਾ ਵਿਆਸ ਪੰਡਤ ਨੰਦ ਕਿਸ਼ੋਰ ਸ਼ਾਸਤਰੀ ਵ੍ਰੰਦਾਵਨ ਜੀ ਦੀ ਮਧੁਰ ਬਾਣੀ ਨਾਲ ਅੱਜ ਚੌਥੇ ਦਿਨ ਵਿੱਚ ਪ੍ਰਵੇਸ਼ ਕਰ ਚੁੱਕਿਆ ਹੈ ।ਜਾਣਕਾਰੀ ਦਿੰਦੇ ਮੰਦਿਰ ਕਮੇਟੀ ਦੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਅੱਜ ਦੀ ਕਥਾ ਵਿੱਚ ਯਜਮਾਨ ਸੁਭਾਸ਼ ਬਾਂਸਲ ਪਰਵਾਰ ਵਲੋਂ ਭਾਗਵਤ ਪੂਜਨ ਅਤੇ ਸ਼੍ਰੀ ਮਹਾਰਾਜ ਜੀ ਨੂੰ ਮਾਲਾ ਭੇਟ ਕੀਤੀ ਗਈ ।ਉਨ੍ਹਾਂ ਨੇ ਦੱਸਿਆ ਕਿ ਅੱਜ ਮੰਦਿਰ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਣ ਜੀ ਦਾ ਜਨਮਉਤਸਵ ਮਨਾਇਆ ਗਿਆ।ਜਿਸ ਵਿੱਚ ਵਿਸ਼ੇਸ਼ ਰੂਪ ਨਾਲ ਸ਼੍ਰੀ ਮਹਾਰਾਜ ਜੀ ਨੇ ਯਜਮਾਨ ਪਰਿਵਾਰ ਨੂੰ ਅਸ਼ੀਰਵਾਦ ਦਿੱਤਾ । ਮੁੱਖ ਸਮਾਰੋਹ ਅੱਜ ਸ਼ਨੀਵਾਰ ਨੂੰ ਬਾਲਾਜੀ ਦਾ ਪ੍ਰਕਟੋਤਸਵ ਤੇ ਵਿਸ਼ੇਸ਼ ਪ੍ਰੋਗਰਾਮ ਸਵੇਰੇ 9 ਤੋਂ 12 ਵਜੇ ਤੱਕ ਜਿਸ ਵਿੱਚ 501 ਸੁੰਦਰਕਾਂਡ ਦੇ ਪਾਠ ਸਨਮਾਨ ਯੋਗ ਭੈਣ ਉਸ਼ਾ ਜੀ ਫਰੀਦਕੋਟ ਵਾਲਿਆਂ ਦੁਆਰਾ ਆਪਣੀ ਮਧੁਰ ਬਾਣੀ ਨਾਲ ਸੰਗੀਤਕ ਸੁੰਦਰਕਾਂਡ ਪਾਠ ਕੀਤਾ ਜਾਵੇਗਾ।ਸ਼੍ਰੀ ਬਾਲਾਜੀ ਚਲੀਸਾ ਜੋਕਿ ਸ਼੍ਰੀ ਮਹਾਰਾਜ ਜੀ ਦੁਆਰਾ ਲਿਖਤੀ ਹੈ, ਦਾ ਜਾਪ ਕੀਤਾ ਜਾਵੇਗਾ।
ਇਸ ਦੇ ਇਲਾਵਾ ਓਮ ਹੰਗ ਹਨੂਮਤੇ ਨਮ: ਸ਼੍ਰੀ ਬਾਲਾਜੀ ਦਾ ਜਾਪ ਹੋਵੇਗਾ ਅਤੇ ਬਾਲਾਜੀ ਨੂੰ ਛਪੰਜਾ ਭੋਗ ਦਾ ਪ੍ਰਸਾਦ, ਸਵਾਮਣੀ ਦਾ ਭੋਗ ਅਤੇ ਬਾਲਾਜੀ ਦਾ ਆਕਰਸ਼ਿਕ ਸ਼ਿੰਗਾਰ ਦੇਖਣ ਲਾਇਕ ਹੋਵੇਗਾ ਅਤੇ ਇਸ ਉਪਰਾਂਤ ਮਹਾਰਾਜ ਜੀ ਦੁਆਰਾ ਸਮੂਹ ਸ਼ਰੱਧਾਲੁਆਂ ਨੂੰ ਅਸ਼ੀਰਵਾਦ ਅਤੇ ਬਾਲਾਜੀ ਦੇ ਦਰਸ਼ਨ ਕਰਵਾਏ ਜਾਣਗੇ ।ਇਸ ਮੌਕੇ ਵਿਸ਼ਾਲ ਭੰਡਾਰੇ ਦਾ ਪ੍ਰਬੰਧ ਕੀਤਾ ਜਾਵੇਗਾ।ਰਾਤ ਨੂੰ ਵਿਸ਼ੇਸ਼ ਦੀਪਮਾਲਾ ਉਤਸਵ ਕੀਤਾ ਜਾਵੇਗਾ ।ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮਹਾਵੀਰ ਪ੍ਰਸਾਦ ਮੋਦੀ, ਅਸ਼ਵਿਨੀ ਬਾਂਸਲ, ਅਸ਼ੋਕ ਡੋਡਾ, ਅਸ਼ੋਕ ਧਵਨ, ਐਸਡੀਓ ਜੈ ਲਾਲ, ਰੇਸ਼ਮ ਲਾਲ ਅਸੀਜਾ, ਚਰਣ ਪਾਲ ਡੋਡਾ, ਓਮਪ੍ਰਕਾਸ਼ ਦਾਵੜਾ, ਵਿਪੁਲ ਦੱਤਾ, ਸੋਨੂ, ਖਰੈਤ ਲਾਲ ਛਾਬੜਾ, ਹੀਰਾ ਲਾਲ, ਨਰੇਸ਼ ਅਰੋੜਾ, ਸੁਭਾਸ਼ ਗਿਰਧਰ, ਨਰੇਸ਼ ਬਾਂਸਲ ਅਤੇ ਹੋਰ ਸਾਰੇ ਭਗਤਾਂ ਨੇ ਆਰਤੀ ਉਤਾਰੀ ਅਤੇ ਬਾਅਦ ਵਿੱਚ ਪ੍ਰਸਾਦ ਵੰਡਿਆ ਗਿਆ।ਮੰਤਰੀ ਨੇ ਦੱਸਿਆ ਕਿ ਕਥਾ ਪਰਵਾਹ 3 ਫਰਵਰੀ ਮਾਘ ਪੂਰਨਮਾਸ਼ੀ ਤੱਕ ਚੱਲੇਗਾ।ਇਸ ਰਾਤ ਵਿਸ਼ਾਲ ਜਗਰਾਤਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਟੀਵੀ ਕਲਾਕਾਰ ਵਿਸ਼ਾਲ ਸ਼ੈਲੀ ਐਂਡ ਪਾਰਟੀ ਪਟਿਆਲਾ ਵਾਲੇ ਸ਼੍ਰੀ ਬਾਲਾਜੀ ਦਾ ਗੁਣਗਾਨ ਕਰਣਗੇ ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply