
ਹੁਸ਼ਿਆਰਪੁਰ, 30 ਜਨਵਰੀ (ਸਤਵਿੰਦਰ ਸਿੰਘ) – ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਨੇ ਪਿੰਡ ਪਟਿਆੜੀਆਂ ਦੀ ਪੰਚਾਇਤ ਨੂੰ ਵੱਖ-ਵੱਖ ਵਿਕਾਸ ਕੰਮਾਂ ਲਈ 7.50 ਲੱਖ ਰੁਪਏ ਦਾ ਚੈਕ ਦੇਣ ਮੌਕੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਦੀ ਕੜੀ ਤਹਿਤ ਪਿੰਡਾਂ ਵਿੱਚ ਸੋਲਰ ਲਾਈਟਾਂ ਅਤੇ ਸੀਵਰੇਜ਼ ਸਿਸਟਮ ਪਾਇਆ ਜਾ ਰਿਹਾ ਹੈ। ਉਨਾਂ ਦੱਸਿਆ ਕਿ ਸੂਬੇ ਦੇ 90 ਪਿੰਡਾਂ ਨੂੰ ਸੀਵਰੇਜ ਸਿਸਟਮ ਨਾਲ ਜੋੜਨ ਲਈ 160 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪਿੰਡਾਂ ਦੀਆਂ ਪੰਚਾਇਤਾਂ ਦਿੱਤੇ ਗਏ ਫੰਡਾਂ ਨੂੰ ਨਿਰਧਾਰਤ ਕੰਮਾਂ ਤੇ ਸਮੇਂ ਸਿਰ ਖਰਚ ਕਰਕੇ ਵਰਤੋਂ ਸਰਟੀਫਿਕੇਟ ਦੇਣ ਤਾਂ ਜੋ ਉਨ੍ਹਾਂ ਨੂੰ ਰਹਿੰਦੇ ਵਿਕਾਸ ਕਾਰਜਾਂ ਲਈ ਹੋਰ ਗਰਾਂਟ ਦਿੱਤੀ ਜਾ ਸਕੇ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਪ੍ਰਧਾਨ ਜ਼ਿਲ੍ਹਾ ਭਾਜਪਾ ਸ਼ਿਵ ਸੂਦ, ਜਨਰਲ ਸਕੱਤਰ ਪੰਜਾਬ ਭਾਜਪਾ ਜਗਤਾਰ ਸਿੰਘ ਸੈਣੀ, ਵਾਈਸ ਚੇਅਰਮੈਨ ਮਾਰਕੀਟ ਕਮੇਟੀ ਵਿਜੇ ਪਠਾਨੀਆ, ਵਾਈਸ ਚੇਅਰਪਰਸਨ ਜ਼ਿਲ੍ਹਾ ਪ੍ਰੀਸ਼ਦ ਚੰਦਰ ਕਾਂਤਾ ਦੱਤਾ, ਸ਼ਾਮ ਸੁੰਦਰ ਦੱਤਾ, ਰਮੇਸ਼ ਜ਼ਾਲਮ, ਰਾਜ ਕੁਮਾਰ, ਯਸ਼ਪਾਲ ਸ਼ਰਮਾ, ਹੈਪੀ ਸੂਦ, ਕ੍ਰਿਸ਼ਨ ਅਰੋੜਾ, ਸੰਤੋਖ ਸਿੰਘ, ਚੰਦਰ ਸ਼ੇਖਰ ਤਿਵਾੜੀ, ਸਰਪੰਚ ਸੁਰੇਸ਼ ਕੁਮਾਰੀ, ਪੰਚ ਤਾਰਾ ਦੇਵੀ, ਸੂਰਜ ਪ੍ਰਕਾਸ਼, ਸੁਖਦੇਵ ਸਿੰਘ, ਮੋਹਨ ਲਾਲ ਵੀ ਹਾਜ਼ਰ ਸਨ।
Punjab Post Daily Online Newspaper & Print Media