Monday, March 23, 2026

ਪਤੱਰਕਾਰ ਰਾਮ ਲਾਲ ਦੀ ਅਚਨਚੇਤ ਮੋਤ ‘ਤੇ ਪੱਤਰਕਾਰਾਂ ਵਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ

ਹੁਸ਼ਿਆਰਪੁਰ, 30 ਜਨਵਰੀ (ਸਤਵਿੰਦਰ ਸਿੰਘ) – ਜਿਲਾ ਹੁਸ਼ਿਆਰਪੁਰ ਦੇ ਕਸਬਾ ਹਰਿਆਣਾ ਦੇ ਪਿੰਡ ਹੁਸੈਨ ਪੁਰ ਤੋ ਪਤੱਰਕਾਰ ਤੇ ਸਮੂਹ ਪਤੱਰਕਾਰ ਸੰਘ (ਰਜਿ) ਪਜੰਾਬ ਦੇ ਉਪ ਪ੍ਰਧਾਨ ਰਾਮ ਲਾਲ (60) ਦੀ ਦਿਲ ਦੀ ਧਕੜਣ ਰੁਕਣ ਨਾਲ ਉਨਾਂ ਦੀ ਹੋਈ ਅਚਨਚੇਤ ਮੋਤ ਨਾਲ ਸਮੂਹ ਪੱਤਰਕਾਰਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨਾਂ ਨੇ ਜਲੰਧਰ ਵਿੱਖੇ ਛਪਦੇ ਵੱਖ-ਵੱਖ ਪੰਜਾਬੀ ਅਖਵਾਰਾਂ ਵਿੱਚ ਪਤੱਰਕਾਰੀ ਕਰਕੇ ਦੇਸ਼ ਦੀ ਅਣਥਕ ਸੇਵਾ ਕੀਤੀ ਜਿਸ ਨੂੰ ਪਤੱਰਕਾਰ ਭਾਈਚਾਰਾ ਸਦੀਵੀ ਯਾਦ ਰਖੇਗਾ।ਇਸ ਸਬੰਧੀ ਹੁਸ਼ਿਆਰਪੁਰ ਵਿੱਖੇ ਵਿਸ਼ੇਸ਼ ਤੋਰ ਤੇ ਮੀਟਿੰਗ ਕੀਤੀ ਗਈ ਜਿਸ ਵਿੱਚ 2 ਮਿੰਟ ਦਾ ਮੋਨ ਰੱਖ ਕੇ ਉਨਾਂ ਦੀ ਪਵਿੱਤਰ ਆਤਮਾ ਦੀ ਸ਼ਾਂਤੀ ਲਈ ਸ਼ਰਧਾਂਜਲੀ ਦਿੱਤੀ ਗਈ।ਇਸ ਮੋਕੇ ਸਮੂਹ ਪਤੱਰਕਾਰ ਸੰਘ ਦੇ ਪ੍ਰਧਾਨ ਸ਼ਰਮਿਦੰਰ ਸਿੰਘ ਕਿਰਨ, ਜਨਰਲ ਸਕੱਤਰ ਰਵਿੰਦਰ ਸਿੰਘ ਰਾਜੋਵਾਲੀਆ, ਜਥੇਬਧੰਕ ਸੈਕਟਰੀ ਭੂਪੇਸ਼ ਕੁਮਾਰ, ਸੀਨੀਅਰ ਉਪ ਪ੍ਰਧਾਨ ਰਜਨੀਸ਼ ਬੇਦੀ, ਲੀਗਲ ਅਡਵਾਇਜਰ ਐਡਵੋਕੇਟ ਸਰਬਜੀਤ ਸਿੰਘ ਭੂੰਗਾਂ, ਨਰਸਿੰਘ ਐਡਵੋਕੇਟ, ਗੁਰਜੀਤ ਸਿੰਘ, ਥੇਪੜਾ, ਦੇਵ ਕੁਮਾਰ ਹਰਿਆਣਵੀ, ਵਰਿਦੰਰ ਕੁਮਾਰ ਭੋਲਾ, ਸਤੀਸ਼ ਜੋੜਾ, ਅਮ੍ਰਿਤਪਾਲ ਬਾਜਵਾ, ਤਰਸੇਮ ਸਿੰਘ ਸੈਣੀ, ਪ੍ਰਸੋਤਮ ਲਾਲ, ਦਲਵਿਦੰਰ ਸਿੰਘ ਜੇ. ਡੀ, ਅਸ਼ੋਕ ਰਾਜਪੁਤ, ਹਰਮੇਲ ਸਿੰਘ ਖੱਖ, ਰੱਤੀ, ਨਿਮਾਣਾ, ਚਰਨਜੀਤ ਸਿੰਘ, ਮਨਜੀਤ ਸਿੰਘ, ਕ੍ਰਿਪਾਲ ਸਿੰਘ , ਤਰਸੇਮ ਸਿੰਘ ਸੈਣੀ, ਧਰਮ ਚੰਦ , ਪ੍ਰਵੀਨ ਮਾਂਗਟ, ਸੁਨੀਤਾ ਠਾਕੁਰ, ਰਿੰਕੂ ਥਾਪਰ, ਰਾਣਾ ਗੜਸ਼ੰਕਰ, ਦਲਜੀਤ ਸਿੰਘ ਮਾਹਿਲਪੁਰੀ ਆਦਿ ਨੇ ਵਹਿਗੁਰੂ ਅਗੇ ਅਰਦਾਸ ਕੀਤੀ ਹੈ, ਕਿ ਇਸ ਪਵਿੱਤਰ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਦੀ ਕ੍ਰਿਪਾ ਕਰਨ ਤੇ ਪਰਿਵਾਰ ਨੂੰ ਭਾਣਾ ਵਰਤਨ ਦਾ ਬਲ ਬਖਸ਼ਣ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply