Tuesday, July 29, 2025
Breaking News

ਪੰਜਾਬ ਹੋਟਲ ਐਸੋਸੀਏਸ਼ਨ ਵਲੋਂ ਉੱਪ ਮੁੱਖ ਮੰਤਰੀ ਪੰਜਾਬ ਨੂੰ ਦਿੱਤਾ ਮੰਗ ਪੱਤਰ

ਹੋਟਲਾਂ ‘ਤੇ ਵਧਾਏ ਟੈਕਸ ਵਾਪਸ ਲੈਣ ਦੀ ਮੰਗ

PPN3101201504
ਬਠਿੰਡਾ, 31 ਜਨਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) -ਪੰਜਾਬ ਸਰਕਾਰ ਦੁਆਰਾ ਹੋਟਲ ਉਦਯੋਗ ‘ਤੇ ਲਗਾਏ ਟੈਕਸ ਡੇਢ ਪ੍ਰਤੀਸ਼ਤ ਤੋਂ 8 ਪ੍ਰਤੀਸ਼ਤ ਕਾਰਨ ਹੋਟਲ ਸੰਚਾਲਕਾਂ ਵਿਚ ਭਾਰੀ ਰੋਸ ਉਤਪੰਨ ਹੋਣ ਕਾਰਨ ਆਪਣੀਆਂ ਮੰਗਾਂ ਨੂੰ ਲੈ ਕੇ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਹੋਟਲ ਐਸੋਸੀਏਸ਼ਨ ਵਫ਼ਦ ਪ੍ਰਧਾਨ ਸ਼ਤੀਸ਼ ਅਰੋੜਾ ਦੀ ਅਗਵਾਈ ਵਿਚ ਮੰਗ ਪੱਤਰ ਦਿੱਤਾ ਜਿਸ ਵਿਚ ਵਧਾਏ ਟੈਕਸ ਵਾਪਸ ਲੈਣ ਅਤੇ ਦੋਬਾਰਾ ਡੇਢ ਪ੍ਰਤੀਸਤ ਕਰਨ ਦੀ ਮੰਗ ਕੀਤੀ। ਉੱਪ ਮੁੱਖ ਮੰਤਰੀ ਪੰਜਾਬ ਨੇ ਉਨ੍ਹਾਂ ਦੀ ਮੰਗ ਨੂੰ ਪਹਿਲ ਦੇ ਅਧਾਰ ‘ਤੇ ਵਿਸ਼ਵਾਸ਼ ਦਿਵਾਇਆ। ਉਨ੍ਹਾਂ ਕਿਹਾ ਕਿ ਹੋਟਲ ਐਸੋਸੀਏਸ਼ਨ ਨਾਲ ਕਿਸੇ ਵੀ ਤਰ੍ਹਾਂ ਦਾ ਅਨਿਆਂ ਨਹੀ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਪੰਜਾਬ ਹੋਟਲ ਐਸੋਸੀਏਸ਼ਨ ਦੀ ਮੀਟਿੰਗ ਦੁਆਰਾ ਕਰਵਾਉਣ ਦਾ ਵਾਅਦਾ ਕਰਦਿਆਂ ਕਿਹਾ ਜਲਦੀ ਮੰਗਾਂ ਵੱਲ ਧਿਆਨ ਦਿੱਤਾ ਜਾਵੇ। ਪ੍ਰਤੀਨਿਧ ਮੰਡਲ ਵਿਚ ਸ਼ਾਮਿਲ ਪੰਜਾਬ ਪ੍ਰਧਾਨ ਸ਼ਤੀਸ਼ ਅਰੋੜਾ, ਚੌਧਰੀ ਪ੍ਰਤਾਪ ਸਿੰਘ, ਸਵਦੇਸ਼ ਗੋਇਲ, ਅਨਿਲ ਠਾਕੁਰ, ਸਿਕੰਦਰ ਗੋਇਲ, ਗਗਨ, ਪ੍ਰੈਸ ਸਕੱਤਰ ਪ੍ਰਵੀਨ ਸਿੰਗਲਾ, ਗੁਰਪਾਲ ਸਿੰਘ ਹਰਦੀਪ ਸਿੰਘ, ਤੇਜਪਾਲ ਬਾਲਿਆਂ ਪਟਿਆਲਾ, ਮਹਿੰਦਰ ਕੁਮਾਰ ਪੱਪੂ ਰਾਜਪੁਰਾ ਆਦਿ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply