Tuesday, October 13, 2026

ਈਕੋ ਕਲੱਬ ਤਹਿਤ ਲਗਾਏ ਬੂਟੇ

PPN3101201510

ਫਾਜ਼ਿਲਕਾ, ੩੧ ਜਨਵਰੀ (ਵਿਨੀਤ ਅਰੋੜਾ) – ਜਿਲਾ ਫਾਜਿਲਕਾ  ਦੇ ਪਿੰਡ ਚਿਮਨੇਵਾਲਾ  ਦੇ ਸਰਕਾਰੀ ਸੀਨੀਅਰ ਸੇਕੇਂਡਰੀ ਸਕੂਲ ਵਿੱਚ ਅੱਜ ਬੂਟੇ ਲਗਾਏ ਗਏ।ਇਸ ਮੌਕੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰੇਨੂ ਬਾਲਾ ਨੇ ਦੱਸਿਆ ਕਿ ਜਿਲਾ ਸਾਇੰਸ ਸੁਪਰਵਾਇਜਰ ਪ੍ਰਫੁੱਲ ਸਚਦੇਵਾ ਅਤੇ ਮਾਣਯੋਗ ਜਿਲਾ ਸਿੱਖਿਆ ਅਧਿਕਾਰੀ ਸੇਕੇਂਡਰੀ ਸਿੱਖਿਆ ਸੁਖਬੀਰ ਸਿੰਘ ਬਲ ਦੇ ਦਿਸ਼ਾਨਿਰਦੇਸ਼ਾਂ ਅਨੁਸਾਰ ਈਕੋ ਕਲੱਬ ਤਹਿਤ ਲੱਗਭੱਗ ੭੦ ਬੂਟੇ ਲਗਾਏ ਗਏ।ਈਕੋ ਕਲੱਬ ਦੇ ਇੰਚਾਰਜ ਮਹਿੰਦਰ ਕੁਮਾਰ ਸਾਇੰਸ ਮਾਸਟਰ ਅਤੇ ਅਸ਼ੋਕ ਕੁਮਾਰ ਦੁਆਰਾ ਵਿਸ਼ੇਸ਼ ਤੌਰ ਉੱਤੇ ਯੋਗਦਾਨ ਪਾਇਆ ਗਿਆ। ਫਲਦਾਰ ਬੂਟੇ ਲਗਾਉਣ ਮੌਕੇ ਕ੍ਰਿਸ਼ਣ ਕੁਮਾਰ, ਜੈ ਚੰਦ, ਸ਼੍ਰੀਮਤੀ ਰੇਨੂ, ਰਵਿ ਕੁਮਾਰ, ਕ੍ਰਿਸ਼ਣ ਲਾਲ, ਅਸ਼ੋਕ ਕੁਮਾਰ, ਪਰਮਿੰਦਰ ਸਿੰਘ,ਅਰੁਣ ਕੁਮਾਰ, ਪਰਵਿੰਦਰ ਕੁਮਾਰ, ਸ਼੍ਰੀਮਤੀ ਸ਼ਵੇਤਾ ਸ਼ਰਮਾ, ਸ਼੍ਰੀਮਤੀ ਪ੍ਰਵੀਣ ਰਾਣੀ,ਮੈਡਮ ਜੋਤੀ ਬਾਲਾ, ਸ਼੍ਰੀਮਤੀ ਅਰਚਨਾ ਮੋਂਗਾ, ਸ਼੍ਰੀਮਤੀ ਵੀਰਪਾਲ ਕੌਰ, ਸੁਖਪਾਲ ਸਿੰਘ, ਸ਼੍ਰੀਮਤੀ ਸੁਖਪਾਲ ਕੌਰ, ਸ਼੍ਰੀਮਤੀ ਸੋਨਿਆ , ਸ਼੍ਰੀਮਤੀ ਪੂਨਮ ਬਾਲਾ ਹਾਜਰ ਸਨ ।

Check Also

ਖਾਲਸਾ ਯੂਨੀਵਰਸਿਟੀ ਵਿਖੇ ਔਰਥੋ ਰਿਊਮੈਟੋਲੋਜੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਫੈਕਲਟੀ ਆਫ਼ ਆਰਟਸ ਐਂਡ ਸੋਸ਼ਲ …

Leave a Reply