Saturday, June 14, 2025
Breaking News

2000 ਤੋਂ ਵੱਧ ਪੰਨਾ ਪ੍ਰਮੁੱਖਾਂ ਵੱਲੋਂ ਹਿਤ ਦੇ ਹੱਕ ‘ਚ ਪ੍ਰਚਾਰ ਕਰਨ ਦੀ ਸ਼ੁਰੂ

Avtar S Hit
ਨਵੀਂ ਦਿੱਲੀ, 31 ਜਨਵਰੀ (ਅੰਮ੍ਰਿਤ ਲਾਲ ਮੰਨਣ) – ਹਰੀ ਨਗਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਂ ਭਾਰਤੀ ਜਨਤਾ ਪਾਰਟੀ ਦੇ ਸਿਰਕੱਢ ਆਗੂ ਅਵਤਾਰ ਸਿੰਘ ਹਿਤ ਨੂੰ ਜਿਥੇ ਆਪਣੇ ਹਲਕੇ ਦਾ ਪੁਰਾਣਾ ਨੁਮਾਇੰਦਾ ਹੋਣ ਦਾ ਫਾਇਦਾ ਮਿਲ ਰਿਹਾ ਹੈ, ਉਥੇ ਹੀ ਭਾਰਤੀ ਜਨਤਾ ਪਾਰਟੀ ਦੇ ਸਮੁੱਚੇ ਵਰਕਰਾਂ ਵੱਲੋਂ ਜੰਗੀ ਪੱਧਰ ‘ਤੇ ਹਿਤ ਦੀ ਜਿੱਤ ਲਈ ਲੋਕਾਂ ਨਾਲ ਘਰ-ਘਰ ਜਾਕੇ ਮਿਲਣ ਦਾ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਲੱਗਭੱਗ 1 ਲੱਖ 30 ਹਜ਼ਾਰ ਵੋਟਰਾਂ ਵਾਲੇ ਇਸ ਹਲਕੇ ਵਿੱਚ ਭਾਜਪਾ ਵੱਲੋਂ ਹਰ 50-60 ਵੋਟਾਂ ‘ਤੇ ਪੰਨਾ ਪ੍ਰਮੁੱਖ ਬਣਾਕੇ ਹਲਕੇ ਵਿੱਚ ਕਾਰਕੁੰਨਾਂ ਦੀਆਂ ਲਾਈਆਂ ਗਈਆਂ ਡਿਊਟੀਆਂ ਸਦਕਾ ਵਿਰੋਧੀ ਖੇਮਿਆਂ ਵਿੱਚ ਭਾਜੜਾ ਪੈ ਗਈਆਂ ਹਨ। ਲੱਗਭੱਗ 2000 ਤੋਂ ਵੱਧ ਪੰਨਾ ਪ੍ਰਮੁੱਖਾਂ ਵੱਲੋਂ ਹਲਕੇ ਦੇ ਵੋਟਰਾਂ ਨਾਲ ਰਾਬਤਾ ਕਾਇਮ ਕਰਦੇ ਹੋਏ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਜਗਦੀਪ ਸਿੰਘ ਦੀਆਂ ਆਪਹੁਦਰੀਆਂ ਬਾਰੇ ਵੀ ਲੋਕਾਂ ਨੂੰ ਜਾਣੂੰ ਕਰਵਾਇਆ ਜਾ ਰਿਹਾ ਹੈ। ਚੋਣ ਕਮਿਸ਼ਨ ਨੂੰ ਦਿੱਤੇ ਗਏ ਆਪਣੇ ਹਲਫਨਾਮੇ ਵਿੱਚ ਜਗਦੀਪ ਵੱਲੋਂ ਇੱਕ ਬੀਬੀ ਨਾਲ ਛੇੜਖਾਨੀ ਦੇ ਦਰਜ਼ ਮੁਕੱਦਮੇ ਨੂੰ ਛਪਾਉਣਾ ਵੀ ਚੋਣ ਜੰਗ ਦਾ ਹਥਿਆਰ ਬਣ ਗਿਆ ਹੈ। ਹਲਕੇ ਦੇ ਲੋਕਾਂ ਵੱਲੋਂ ਐਲ.ਆਈ.ਸੀ. ਦੇ ਏਜੈਂਟ ਵਜੋਂ ਚੋਣ ਲੜਕੇ ਵਿਧਾਇਕ ਬਣੇ ਜਗਦੀਪ ਦੀ ਟੈਂਟ ਮਾਫੀਆ ਨਾਲ ਮਿਲੀਭੁਗਤ ਕਰਕੇ ਹਲਕੇ ਵਿੱਚ ਮੋਜ਼ੂਦ ਡੀ.ਡੀ.ਏ. ਦੇ ਪਾਰਕਾਂ ਨੂੰ ਆਮ ਲੋਕਾਂ ਦੀ ਬਜਾਏ ਟੈਂਟ ਮਾਫੀਆ ਦੇ ਪੰਡਾਲ ਪੱਕੇ ਤੌਰ ‘ਤੇ ਖੜੇ ਕਰਵਾਕੇ ਅਥਾਹ ਦੌਲਤ ਇਕੱਠੀ ਕਰਨ ਦਾ ਵੀ ਹਵਾਲਾ ਦਿੱਤਾ ਜਾ ਰਿਹਾ ਹੈ। ਵਿਧਾਇਕ ਬਣਨ ਤੋਂ ਪਹਿਲਾਂ ਸੈਂਟਰੋਂ ਕਾਰ ‘ਤੇ ਚਲਣ ਵਾਲੇ ਜਗਦੀਪ ਕੌਲ 11 ਮਹੀਨਿਆਂ ਵਿੱਚ ਵੱਡੀਆਂ ਐਸ.ਯੂ.ਵੀ. ਗੱਡੀਆਂ ਦਾ ਕਾਫਲਾ ਹੋਣਾ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਸ ਬਾਰੇ ਜਦੋਂ ਹਿਤ ਤੋਂ ਪ੍ਰਤੀਕ੍ਰਮ ਦੇਣ ਲਈ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਗਦੀਪ ਦੀ ਮਾਲੀ ਹਲਾਤਾਂ ਵਿੱਚ ਵਿਧਾਇਕ ਬਣਨ ਤੋਂ ਬਾਅਦ ਆਏ ਬਦਲਾਵ ਨੂੰ ਸਵੀਕਾਰ ਕੀਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply