Monday, June 29, 2026

ਹੁਸ਼ਿਆਰਪੁਰ ਕਾਰਪੋਰੇਸ਼ਨ ਦੀ ਚੋਣ ਆਮ ਆਦਮੀ ਪਾਰਟੀ ਆਪਣੇ ਚੋਣ ਨਿਸ਼ਾਨ ਤੇ ਲੜੇਗੀ- ਜਸਵੰਤ ਸਿੰਘ

ਵਾਰਡ ਨੰਬਰ 24ਤੋਂ ਰਿਜਰਵ ਸੀਟ ਸ. ਹਰਵਿੰਦਰ ਸਿੰਘ ਲਈ ਟਿਕਟ ਕੀਤੀ ਫ਼ਾਈਨਲ

PPN0102201515

ਹੁਸ਼ਿਆਰਪੁਰ, 1 ਫਰਵਰੀ (ਸਤਵਿੰਦਰ ਸਿੰਘ/ ਮਨਜੀਤ ਸਿੰਘ) – ਆਮ ਆਦਮੀ ਪਾਰਟੀ ਦੀ ਮੀਟਿੰਗ ਸ. ਜਸਵੰਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਹੁਸ਼ਿਆਰਪੁਰ ਵਿੱਚ ਕਾਰਪੋਰੇਸ਼ਨ ਦੀ ਚੋਣ ਆਮ ਆਦਮੀ ਪਾਰਟੀ ਆਪਣੇ ਚੋਣ ਨਿਸ਼ਾਨ ਤੇ ਲੜੇਗੀ ਤੇ ਸਾਰੀਆਂ ਸੀਟਾਂ ‘ਤੇ ਆਪਣੇ ਉਮੀਦਵਾਰ ਖੜੇ ਕਰੇਗੀ।ਮੀਟਿੰਗ ਦੌਰਾਨ ਚੋਣ ਲੜਨ ਦੇ ਚਾਹਵਾਨਾਂ ਵਲੋ ਦਰਖਾਸਤਾਂ ਵੀ ਦਿੱਤੀਆਂ ਗਈਆਂ। ਵਾਰਡ ਨੰਬਰ 24  ਦੀ ਰਿਜਰਵ ਸੀਟ ਤੋਂ ਸ. ਹਰਵਿੰਦਰ ਸਿੰਘ ਦੀ ਟਿਕਟ ਫ਼ਾਈਨਲ ਕੀਤੀ ਗਈ।ਇਸ ਮੌਕੇ ਤੇ ਮੰਗਤ ਰਾਮ ਕਾਲਿਆ, ਤਰਲੋਕ ਸਿੰਘ, ਦੇਸਰਾਜ ਕਾਲਿਆ, ਅਸ਼ੋਕ ਰਾਣਾ, ਐਮ. ਐਸ ਬੰਸਰਾ, ਹਰਦੀਪ ਬੰਗਾ, ਐਸ ਪੀ ਸ਼ਰਮਾ, ਐਚ ਐਸ ਫਲੋਰਾ, ਦੀਪਕ ਕੁਮਾਰ, ਦੇਵ ਕਰਨ ਸ਼ਰਮਾ, ਵਿਨੋਦ ਕੁਮਾਰ ਸ਼ਰਮਾ, ਗੋਪਾਲ ਸ਼ਰਮਾ, ਦਲਜੀਤ ਕੁਮਾਰ, ਚਰਨਜੀਤ, ਮਨੀ ਗੋਗੀਆ ਤੇ ਰਘੂ ਆਦਿ ਹਾਜ਼ਰ ਸਨ।

Check Also

ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ

ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …

Leave a Reply