Wednesday, March 25, 2026

ਵੇਰਕਾ ਵਿਖੇ ਪ੍ਰਵਾਸੀ ਦੇ ਕਤਲ ਦੀ ਗੁੱਥੀ ਸੁਲਝੀ- ਦੋਸ਼ੀ ਮਾਂ ਤੇ ਧੀ ਗ੍ਰਿਫਤਾਰ

ਅੰਮ੍ਰਿਤਸਰ, 1 ਫਰਵਰੀ (ਸੁਖਬੀਰ ਸਿੰਘ) – ਵੇਰਕਾ ਵਿਖੇ ਹੋਏ ਅੰਨੇ ਕਤਲ ਨੂੰ ਅੰਮ੍ਰਿਤਸਰ ਦੀ ਪੁਲਿਸ ਵਲੋਂ ਸੁਲਝਾ ਕੇ ਦੋਸ਼ੀ ਮਾਂ ਤੇ ਧੀ ਨੂੰ ਗ੍ਰਿਫਤਾਰ ਕਰ ਲ਼ਿਆ ਗਿਆ ਹੈ।ਇੱਕ ਪ੍ਰੈਸ ਕਾਨਫਰੰਸ ਦੌਰਾਨ ਇਹ ਖੁਲਾਸਾ ਕਰਦਿਆਂ ਏ.ਡੀ.ਸੀ.ਪੀ ਕਰਾਈਮ ਸ੍ਰੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਮੁੱਕਦਮਾ ਨੰਬਰ 39 ਮਿਤੀ 22-1-15 ਜੁਰਮ 302 ਥਾਣਾ ਰਾਮ ਬਾਗ ਵਿਖੇ ਦਰਜ ਇਸ ਮਾਮਲੇ ਦੀ ਜਾਂਚ ਲਈ ਉਨਾਂ ਤੋਂ ਇਲਾਵਾ ਸz. ਪਰਮਪਾਲ ਸਿੰਘ, ਪੀ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸ਼ਹਿਰ-1, ਸ੍ਰੀ ਗੌਰਵ ਗਰਗ, ਸਹਾਇਕ ਕਮਿਸ਼ਨਰ ਪੁਲਿਸ, ਪੂਰਬੀ, ਸ੍ਰੀ ਹਰਜੀਤ ਸਿੰਘ, ਏ.ਸੀ.ਪੀ/ਕਰਾਇਮ, ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਅਤੇ ਮੁੱਖ ਅਫ਼ਸਰ ਥਾਣਾ ਵੇਰਕਾ ਗੁਰਮੀਤ ਸਿੰਘ ‘ਤੇ ਅਧਾਰਤ ਬਣੀ ਸਪੈਸ਼ਲ ਜਾਂਚ ਦਲ ਗਠਿਤ ਕੀਤਾ ਗਿਆ ਸੀ।

ਸz. ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਸੁਰਿੰਦਰ ਕੋਰ ਪਤਨੀ ਲੇਟ ਦਰਸ਼ਨ ਸਿੰਘ ਵਾਸੀ ਵੇਰਕਾ ਦੇ ਘਰ ਰਾਮ ਸਿੰਘ ਜੋ ਕਿ ਲਵਾਰਸ ਪ੍ਰਵਾਸੀ ਸੀ ਜੋ ਪਿਛਲੇ 10 ਸਾਲਾ ਤੋ ਪਰਵਿੰਦਰ ਸਿੰਘ, ਗੁਰਜਤਿੰਦਰ ਸਿੰਘ, ਕੁਲਵਿੰਦਰ ਸਿੰਘ ਪੁੱਤਰਾਨ ਲੇਟ ਦਰਸ਼ਨ ਸਿੰਘ ਵਾਸੀ ਪੁਰਾਣਾ ਬਿਜਲੀ ਘਰ ਦਫਤਰ ਵੇਰਕਾ ਵਿਖੇ ਘਰੇਲੂ ਨੋਕਰ ਸੀ।ਜਿਸ ਨੂੰ ਮਕਾਨ ਮਾਲਕ ਨੇ ਮਕਾਨ ਦੀ ਛੱਤ ਉਪਰ ਇਕ ਕਮਰਾ ਰਹਿਣ ਲਈ ਦਿੱਤਾ ਸੀ ।ਇਹਨਾ ਮਕਾਨ ਮਾਲਕਾਂ ਦੇ ਘਰ 6 ਸਾਲ ਪਹਿਲਾਂ ਰਾਮ ਪਿਆਰੀ ਪਤਨੀ ਦਇਆ ਰਾਮ ਉਰਫ ਪਿਆਰਾ ਸਿੰਘ ਆਪਣੀ ਲੜਕੀ ਆਰਤੀ ਤੇ ਪਿਤਾ ਦਇਆ ਰਾਮ ਉਰਫ ਪਿਆਰਾ ਸਿੰਘ ਕਿਰਾਏ ਤੇ ਰਹਿੰਦੇ ਸਨ।ਜਿਥੇ ਰਾਮ ਸਿੰਘ ਮ੍ਰਿਤਕ ਨੇ ਦਇਆ ਰਾਮ ਉਰਫ ਪਿਆਰਾ ਸਿੰਘ ਰਾਮ ਪਿਆਰੀ ਅਤੇ ਇਸ ਦੀ ਲੜਕੀ ਨਾਲ ਇਕ ਗਰੁੱਪ ਫੋਟੋ ਖਿਚਵਾ ਲਈ ਬਾਅਦ ਵਿਚ ਦਇਆ ਰਾਮ ਉਰਫ ਪਿਆਰਾ ਸਿੰਘ ਦੀ ਮੋਤ ਹੋ ਗਈ ।ਰਾਮ ਪਿਆਰੀ ਦੀ ਲੜਕੀ ਆਰਤੀ ਦੇ ਮ੍ਰਿਤਕ ਰਾਮ ਸਿੰਘ ਨਾਲ ਨਜਾਇਜ ਸਬੰਧ ਹੋ ਗਏ ਜਿਸ ਤੇ ਰਾਮ ਪਿਆਰੀ ਦਾ ਮ੍ਰਿਤਕ ਰਾਮ ਸਿੰਘ ਨਾਲ ਝਗੜਾ ਹੋ ਗਿਆ ਤਾ ਰਾਮ ਪਿਆਰੀ ਉੱਥੋ ਮਕਾਨ ਛੱਡ ਕੇ ਆਪਣੀ ਲੜਕੀ ਆਰਤੀ ਨਾਲ ਕਿਸੇ ਹੋਰ ਜਗਾ੍ਹ ਕਿਰਾਏ ਤੇ ਰਹਿਣ ਲੱਗ ਪਈ।25 ਸਾਲਾ ਮ੍ਰਿਤਕ ਰਾਮ ਸਿੰਘ ਨੇ ਉਸ ਗਰੁਪ ਫੋਟੋ ਦੇ ਆਧਾਰ ਆਪਣਾ ਰਾਸਨ ਕਾਰਡ ਬਣਾ ਲਿਆ ਅਤੇ ਲੇਟ ਦਿਆ ਰਾਮ ਉਰਫ ਪਿਆਰ ਸਿੰਘ ਦਾ ਮੋਤ ਸਰਟੀਫਿਕੇਟ ਵੀ ਮ੍ਰਿਤਕ ਰਾਮ ਸਿੰਘ ਨੇ ਆਪਣੇ ਕੋਲ ਰੱਖਿਆ ਹੋਇਆ ਸੀ ।ਜੋ ਬਾਰ ਬਾਰ ਰਾਮ ਪਿਆਰੀ ਦੇੇ ਮੰਗਣ ਤੇ ਵੀ ਨਾ ਤਾਂ ਗਰੁਪ ਫੋਟੋ ਵਾਪਸ ਕਰਦਾ ਸੀ ਅਤੇ ਨਾ ਹੀ ਮੋਤ ਦਾ ਸਰਟੀਫਿਕੇਟ ਵਾਪਸ ਕਰਦਾ ਸੀ।ਜਿਸ ਤੋ ਰਾਮ ਪਿਆਰੀ ਬੁਹਤ ਖਫਾ ਸੀ।ਫਿਰ ਰਾਮ ਪਿਆਰੀ ਨੇ ਮ੍ਰਿਤਕ ਰਾਮ ਸਿੰਘ ਨੂੰ ਕਿਹਾ ਕਿ ਜਾਂ ਤਾਂ ਉਸਨੂੰ ਕਾਗਜ਼ਾਤ ਵਾਪਸ ਕਰ ਦੇਵੇ ਜਾਂ ਇਕ ਲੱਖ ਰੁਪਏ ਦੇਵੇ ਪਰ ਮ੍ਰਿਤਕ ਪੈਸਿਆਂ ਤੋ ਮੁਨਕਰ ਹੋ ਗਿਆ ਤੇ ਰਾਮ ਪਿਆਰੀ ਨੇ ਮਿਤੀ 21-22 ਜਨਵਰੀ ਦੀ ਰਾਤ ਨੂੰ ਆਪਣੀ ਲੜਕੀ ਆਰਤੀ ਨਾਲ ਯੋਜਨਾ ਬਣਾ ਕੇ ਆਰਤੀ ਨੂੰ ਰਾਤ ਕਰੀਬ 12 ਵਜੇ ਆਰਤੀ ਨੂੰ ਕੋਠੇ ਤੇ ਭੇਜਿਆ ਅਤੇ ਆਪ ਉੱਪਰ ਪੋੜੀਆਂ ਥੱਲੇ ਲੁਕ ਗਈ ਅਤੇ ਜਦੋ ਆਰਤੀ ਮ੍ਰਿਤਕ ਰਾਮ ਸਿੰਘ ਨੂੰ ਬਣਾਈ ਯੋਜਨਾ ਮੁਤਾਬਿਕ ਬਾਥਰੂਮ ਵਿਚ ਲੈ ਆਈ ਤਾਂ ਰਾਮ ਪਿਆਰੀ ਨੇ ਆਰਤੀ ਦੇ ਦੱਸਣ ਮੁਤਾਬਿਕ ਉਪਰੋਂ ਕੁਹਾੜੀ ਦੇ ਵਾਰ ਕਰਨੇ ਸੁਰੂ ਕਰ ਦਿੱਤੇ, ਜਿਸ ਨਾਲ ਮ੍ਰਿਤਕ ਰਾਮ ਸਿੰਘ ਦੀ ਮੋਤ ਹੋ ਗਈ।ਪੁਲਿਸ ਵਲੋਂ ਦੋਨਾ ਦੋਸ਼ਣਾ ਨੂੰ 31 ਜਨਵਰੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply