
ਨਵੀਂ ਦਿੱਲੀ, 2 ਫਰਵਰੀ (ਅੰਮ੍ਰਿਤ ਲਾਲ ਮੰਨਣ) – ਹਰੀ ਨਗਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਅਵਤਾਰ ਸਿੰਘ ਹਿਤ ਦੇ ਸਮਰਥਨ ਵਿੱਚ ਕਾਰਕੁੰਨਾਂ ਦੀ ਹੌਂਸਲਾ ਅਫਜਾਈ ਲਈ ਅੱਜ ਖੁਦ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਹਰੀ ਨਗਰ ਹਲਕੇ ਦੇ ਕਾਰਕੁੰਨਾਂ ਨਾਲ ਬੈਠਕਾਂ ਕੀਤੀਆਂ। ਬਾਦਲ ਨੇ ਜਿਥੇ ਇਸ ਹਲਕੇ ਤੋਂ ਹਿਤ ਦੀ ਜਿੱਤ ਦਾ ਦਾਅਵਾ ਕੀਤਾ, ਉਥੇ ਹੀ ਆਪਣੀਆਂ ਬਾਕੀ ਤਿੰਨ ਸੀਟਾਂ ਵੀ ਵੱਡੇ ਫਰਕ ਨਾਲ ਜਿੱਤਕੇ ਰਿਕਾਰਡ ਬਣਾਉਣ ਦੀ ਵੀ ਗੱਲ ਕਹੀ। ਬਾਦਲ ਨੇ ਕਿਹਾ ਕਿ ਦਿੱਲੀ ਦੇ ਲੋਕ ਬੀਤੇ 13 ਮਹੀਨਿਆਂ ਦੌਰਾਨ ਧਰਨਿਆਂ ਅਤੇ ਸਿਆਸੀ ਦੂਸ਼ਣਬਾਜੀ ਦੀ ਸਿਆਸਤ ਤੋਂ ਤੰਗ ਹੋ ਚੁੱਕੇ ਹਨ ਤੇ ਹੁਣ ਸਿਰਫ ਉਹ ਵਿਕਾਸ ਚਾਹੁੰਦੇ ਹਨ। ਜੋਕਿ ਦਿੱਲੀ ਵਿਖੇ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀ ਸਾਂਝੀ ਸਰਕਾਰ ਹੀ ਦੇ ਸਕਦੀ ਹੈ। ਦਿੱਲੀ ਵਿਖੇ ਸਾਬਕਾ ਮੁੱਖ ਮੰਤਰੀ ਮਦਨ ਲਾਲ ਖੁਰਾਣਾ ਵੱਲੋਂ ਮੈਟਰੋ ਲਿਆਉਣ ਦੀ ਗੱਲ ਕਰਦੇ ਹੋਏ ਬਾਦਲ ਨੇ ਦਿੱਲੀ ਦੀ ਨੁਹਾਰ ਨੂੰ ਬਦਲਣ ਅਤੇ ਜ਼ਰੂਰੀ ਕਾਨੂੰਨੀ ਪਚੀਦਗੀਆਂ ਵਿੱਚ ਕੇਂਦਰ ਸਰਕਾਰ ਨਾਲ ਤਾਲਮੇਲ ਕਾਇਮ ਰੱਖਣ ਲਈ ਗੱਠਬੰਧਨ ਦੀ ਸਰਕਾਰ ਨੂੰ ਜ਼ਰੂਰੀ ਦੱਸਿਆ। ਇਸ ਮੌਕੇ ਉਨ੍ਹਾਂ ਨਾਲ ਹਲਕੇ ਤੋਂ ਉਮੀਦਵਾਰ ਅਵਤਾਰ ਸਿੰਘ ਹਿਤ, ਦਿੱਲੀ ਇਕਾਈ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ, ਮਹੇਸ਼ਇੰਦਰ ਸਿੰਘ ਗਰੇਵਾਲ, ਉਂਕਾਰ ਸਿੰਘ ਥਾਪਰ ਅਤੇ ਪਿਛਲੀ ਚੋਣ ਲੜ ਚੁੱਕੇ ਸ਼ਿਆਮ ਸ਼ਰਮਾ, ਹਰਸ਼ਰਨ ਸਿੰਘ ਬੱਲੀ ਤੇ ਦਿੱਲੀ ਕਮੇਟੀ ਮੈਂਬਰ ਅਮਰਜੀਤ ਸਿੰਘ ਪੱਪੂ ਵੀ ਮੌਜ਼ੂਦ ਸਨ।
Punjab Post Daily Online Newspaper & Print Media