Friday, April 10, 2026

ਸੇਵਾ ਮੁਕਤੀ ਸਮੇਂ ਪਹੁੰਚੇ ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ

PPN0302201512

ਖਜ਼ਾਲਾ, 3 ਫਰਵਰੀ (ਸਿਕੰਦਰ ਸਿੰਘ ਖਾਲਸਾ) – ਮਹਿਕਮਾ ਪੀ.ਡਬਲਿਊ. ਡੀ ਵਿੱਚ ਪੋਸਟ ਰੋਡਮੇਡ ਤੇ ਡਿਊਟੀ ਨਿਭਾਅ ਰਹੇ ਜੋਗਿੰਦਰ ਸਿੰਘ ਮੱਲ੍ਹੀਆਂ ਨੂੰ 42 ਸਾਲ ਸਰਵਿਸ ਪੂਰੀ ਹੋਣ ਤੇ ਉਨ੍ਹਾਂ ਨੂੰ ਸੇਵਾ ਮੁਕਤ ਕੀਤਾ ਗਿਆ।ਮਹਿਕਮੇ ਦੇ ਆਹਲਾ ਅਫਸਰਾਂ ਨੇ ਕਿਹਾ ਕਿ ਜੋਗਿੰਦਰ ਸਿੰਘ ਨੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਡਿਊਟੀ ਨਿਭਾਈ ਜੋਗਿੰਦਰ ਸਿੰਘ ਦੀ ਸੇਵਾ ਮੁਕਤੀ ਪਾਰਟੀ ਸਮੇਂ ਵਿਸ਼ੇਸ਼ ਤੌਰ ਤੇ ਕਾਂਗਰਸ ਪਾਰਟੀ ਦੇ ਸਾਬਕਾ ਕੈਬਨੇਟ ਮੰਤਰੀ ਸ਼੍ਰ: ਸਰਦੂਲ ਸਿੰਘ ਬੰਡਾਲਾ ਦੇ ਨਾਲ ਸਾਬਕਾ ਬਲਾਕ ਸੰਮਤੀ ਮੈਂਬਰ ਕੈਪਟਨ ਰਘਬੀਰ ਸਿੰਘ, ਸੁਰਿੰਦਰ ਸਿੰਘ ਸ਼ਾਹ ਤੇ ਪਤਵੰਤੇ ਸੱਜਣ ਜੋਗਿੰਦਰ ਸਿੰਘ ਦੇ ਗ੍ਰਹਿ ਪਿੰਡ ਮੱਲ੍ਹੀਆਂ ਵਿਖੇ ਪਹੁੰਚੇ।ਪਾਰਟੀ ਤੋਂ ਬਾਅਦ ਮੰਤਰੀ ਨੇ ਪਿੰਡ ਬਾਲੀਆ ਮੰਝਪੁਰ ਦਾ ਦੌਰਾ ਕੀਤਾ ਤੇ ਕਾਂਗਰਸ ਪਾਰਟੀ ਦੇ ਸੀਨਿਅਰ ਵਰਕਰ ਸ਼੍ਰ: ਕਸ਼ਮੀਰ ਸਿੰਘ ਬੱਬੂ ਦੇ ਗ੍ਰਹਿ ਵਿਖੇ ਪਹੁੰਚੇ ਜਿੱਥੇ ਕਿ ਪਾਰਟੀ ਵਰਕਰਾਂ ਵੱਲੋਂ ਭਾਰੀ ਇਕੱਠ ਕੀਤਾ ਗਿਆ।

ਇਕੱਠ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਆਉਣ ਵਾਲੀ ਸਰਕਾਰ ਕਾਂਗਰਸ ਪਾਰਟੀ ਦੀ ਹੋਵੇਗੀ ਤੇ ਸਭ ਨੇ ਰਲ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ ਦੀ ਸੋਚ ਤੇ ਪਹਿਰਾ ਦੇਣਾ ਹੈ।ਇਸ ਮੌਕੇ ਡਿਵੈਲਪਮੈਂਟ ਸੈਲ ਚੇਅਰਮੈਨ ਪੰਚਾਇਤੀ ਰਾਜ ਸੰਗਠਨ ਰਣਜੀਤ ਸਿੰਘ ਰਾਣਾ ਪਿੰਡ ਜੰਡ, ਸਾਮੀ ਸਿੰਘ, ਨਿਰਮਲ ਸਿੰਘ ਸ਼ਾਹ, ਦਿਲਬਾਗ ਸਿੰਘ ਪੰਚ, ਜੋਗਾ ਸਿੰਘ, ਪਿਆਰਾ ਸਿੰਘ, ਹਰਿੰਦਰ ਪਾਲ ਸਿੰਘ ਟਿੱਕਾ ਨਾਰਵੇ, ਤੀਰਥ ਸਿੰਘ ਦੁਬਈ, ਸੁੱਖਾ ਸਿੰਘ, ਜੋਗਾ ਸਿੰਘ, ਸੂਬੇਦਾਰ ਗਿਆਨ ਸਿੰਘ, ਭਜਨ ਸਿੰਘ ਪ੍ਰਧਾਨ, ਦਿਲਬਾਗ ਸਿੰਘ ਮੱਲ੍ਹੀ ਪ੍ਰਧਾਨ ਗੁਰਦੁਆਰਾ ਬਾਬਾ ਜੀਵਨ ਸਿੰਘ, ਪ੍ਰਕਾਸ਼ ਸਿੰਘ ਗਿੱਲ, ਅਵਤਾਰ ਸਿੰਘ, ਰਣਜੀਤ ਸਿੰਘ, ਮਨਜੀਤ ਸਿੰਘ, ਸਵਰਨ ਸਿੰਘ ਨੰਬਰਦਾਰ ਆਦਿ ਭਾਰੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।

Check Also

ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ

ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …

Leave a Reply