Friday, July 3, 2026

ਦਿੱਲੀ ਦਾ ਵਿਕਾਸ ਭਾਜਪਾ ਤੇ ਅਕਾਲੀ ਦਲ ਹੀ ਕਰਵਾ ਸਕਦਾ ਹੈ ਉਪਕਾਰ ਸੰਧੂ

ਆਪਣੇ ਜਥੇ ਦੇ ਨਾਲ ਸਿਰਸੇ ਦੇ ਹੱਕ ਵਿਚ ਕੀਤਾ ਚੋਣ ਪ੍ਰਚਾਰ

ਅੰਮ੍ਰਿਤਸਰ, 3 ਫਰਵਰੀ (ਜਗਦੀਪ ਸਿੰਘ ਸੱਗੂ) – ਜਿਲਾ੍ਹ ਅਕਾਲੀ ਜਥਾ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਨੇ ਅੱਜ ਆਪਣੇ ਸਾਥੀਆਂ ਨਾਲ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਦੇ ਹੱਕ ਵਿਚ ਟੈਗੋਰ ਗਾਰਡਨ ਬੂਥ ਨੰਬਰ 70, 71, 72, 73, 74, ਵਿਚ ਆਪਣੇ ਸਾਥੀਆਂ ਨਾਲ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕ ਵਾਰ ਮਨਜਿੰਦਰ ਸਿੰਘ ਸਿਰਸਾ ਨੂੰ ਸੇਵਾ ਦਾ ਮੌਕਾ ਦੇਣ ਤਾਂ ਕਿ ਉਹ ਇਲਾਕੇ ਦੀ ਨੁਹਾਰ ਬਦਲ ਸਕਣ।ਇਸ ਮੌਕੇ ਗੱਲਬਾਤ ਕਰਦਿਆ ਉਪਕਾਰ ਸੰਧੂ ਨੇ ਕਿਹਾ ਕਿ ਦਿੱਲੀ ਦਾ ਵਿਕਾਸ ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਹੀ ਕਰਵਾ ਸਕਦਾ ਹੈ।ਉਨਾਂ੍ਹ ਕਿਹਾ ਕਿ ਆਪ ਨੂੰ ਲੋਕਾਂ ਨੇ ਪੂਰੀ ਤਰਾਂ੍ਹ ਰੱਦ ਕਰ ਦਿੱਤਾ ਹੈ ਅਤੇ ਹੁਣ ਆਮ ਆਦਮੀ ਪਾਰਟੀ ਦਾ ਦਿੱਲੀ ਵਿਚ ਕੋਈ ਵਜੂਦ ਨਹੀਂ ਰਿਹਾ ਹੈ।ਉਨ੍ਹਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੇ ਸਮਝ ਲਿਆ ਹੈ ਕਿ ਆਪ ਪਾਰਟੀ ਸਿਰਫ ਧਰਨੇ ਅਤੇ ਪ੍ਰਦਰਸ਼ਨ ਹੀ ਕਰ ਸਕਦੀ ਹੈ ਰਾਜ ਕਰਨਾ ਇਸਨੂੰ ਨਹੀਂ ਆਉਂਦਾ।ਇਸ ਮੌਕੇ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਜਥੇ. ਬਾਵਾ ਸਿੰਘ ਗੁਮਾਨਪੁਰਾ, ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂਵਾਲੇ, ਡਿਪਟੀ ਮੇਅਰ ਅਵਿਨਾਸ਼ ਜੌਲੀ, ਚੇਅਰਮੈਨ ਆਰ.ਸੀ ਯਾਦਵ, ਬਲਵਿੰਦਰ ਸਿੰਘ ਤੁੰਗ, ਸੰਦੀਪ ਸਿੰਘ ਭੁੱਲਰ ਸਰਕਲ ਪ੍ਰਧਾਨ, ਕੌਸਲਰ ਨਿਰਭੈ ਸਿੰਘ ਫੌਜੀ, ਅੰਮੂ ਗੁੰਮਟਾਲਾ, ਜਥੇ ਦੇ ਸੀਨੀਅਰ ਮੀਤ ਪ੍ਰਧਾਨ ਲਖਬੀਰ ਸਿੰਘ ਮੋਨੀ ਵੇਰਕਾ, ਸੰਜੀਵ ਕੁਮਾਰ ਪੁਤਲੀਘਰ, ਬਲਜੀਤ ਸਿੰਘ ਭਗਤਪੁਰਾ ਆਦਿ ਉਨ੍ਹਾਂ ਨਾਲ ਹਾਜਰ ਸਨ।

Check Also

ਨਗਰ ਨਿਗਮ ਨੇ ਹਾਲ ਬਜ਼ਾਰ, ਲਿਬਰਟੀ ਮਾਰਕੀਟ ਅਤੇ ਪੁਰਾਣੀ ਸਬਜ਼ੀ ਮੰਡੀ ‘ਚ ਨਜਾਇਜ਼ ਕਬਜ਼ਿਆਂ ਵਿਰੁੱਧ ਕਾਰਵਾਈ

ਅੰਮ੍ਰਿਤਸਰ, 2 ਜੁਲਾਈ (ਜਗਦੀਪ ਸਿੰਘ) – ਨਗਰ ਨਿਗਮ ਦੇ ਐਸਟੇਟ ਵਿਭਾਗ ਵੱਲੋਂ ਹਾਲ ਬਾਜ਼ਾਰ, ਲਿਬਰਟੀ …

Leave a Reply