
ਬਠਿੰਡਾ, 4 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਵਿਸ਼ਵ ਕੈਂਸਰ ਦਿਵਸ ‘ਤੇ ਐਡਵਾਂਸਡ ਕੈਂਸਰ ਡਾਇਗਨੋਸਟਿਕ ਕੇਂਦਰ, ਮਾਨਸਾ ਰੋਡ ਵਿਖੇ ਅੱਜ ਇੱਕ ਮੈਡੀਕਲ ਸਿੱਖਿਆ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਪੰਜਾਬ ਸੈਂਟਰਲ ਯੂਨੀਵਰਸਿਟੀ ਅਤੇ ਭਾਰਤੀ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਬਠਿੰਡਾ ਦੇ ਫੈਕਲਟੀ ਨੇ ਇਸ ਵਿੱਚ ਹਿੱਸਾ ਲਿਆ।ਇਸ ਵਿਸ਼ੇ ‘ਤੇ ਬੋਲਦੇ ਹੋਏ ਡਾਇਰੈਕਟਰ ਡਾ. ਐਮ ਕੇ ਮਹਾਜਨ ਨੇ ਦੱਸਿਆ ਕਿ ਇਸ ਸਾਲ ਦੇ ਵਿਸ਼ਵ ਕੈਂਸਰ ਦਿਵਸ ਲਈ ਥੀਮ ਹੈ ਨਾਟ ਬਿਆਂਡ ਅਸ।ਉਨ੍ਹਾਂ ਕਿਹਾ, ‘ਅੱਜ ਕੈਂਸਰ ਨੂੰ ਖ਼ਤਮ ਕੀਤਾ ਜਾ ਸਕਦਾ ਹੈ।ਇੱਕ ਕੈਂਸਰ ਪੀੜ੍ਹਤ ਮਰੀਜ਼ ਅਤੇ ਉਸ ਦੇ ਪਰਿਵਾਰ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਪੰਜਾਬ ਸਰਕਾਰ ਦੇ ਉਪਰਾਲੇ ਨਾਲ ਅੱਜ ਕੈਂਸਰ ਦਾ ਇਲਾਜ ਆਮ ਆਦਮੀ ਦੀ ਪਹੁੰਚ ਦੇ ਅੰਦਰ ਹੈ। ਡਾ. ਮਹਾਜਨ ਨੇ ਦੱਸਿਆ ਕਿ ਇੱਕ ਕੈਂਸਰ ਪ੍ਰਭਾਵਿਤ ਮਰੀਜ਼ ਅਤੇ ਇਸ ਦੇ ਪਰਿਵਾਰ ਨੂੰ ਜ਼ਿੰਦਗੀ ਦੇ ਪ੍ਰਤੀ ਸਕਾਰਾਤਮਕ ਰਵੱਈਏ ਨੂੰ ਅਪਣਾਉਣ ਚਾਹੀਦਾ ਹੈ ਅਤੇਰੋਗ ਦੇ ਖਿਲਾਫ ਲੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਡਾ. ਮਹਾਜਨ ਨੇ ਦੱਸਿਆ ਕਿ ਸਰਕਾਰੀ ਖੇਤਰ ਵਿੱਚ ਬਣਨ ਵਾਲਾ ਇਹ ਪਹਿਲਾ ਕੈਂਸਰ ਰਿਸਰਚ ਸੈਂਟਰ ਹੈ, ਜਿਹੜਾ ਕਿ ਉਦਯੋਗਿਕ ਗਰੋਥ ਸੈਂਟਰ ਮਾਨਸਾ ਰੋਡ ਵਿਖੇ ਲਗਭਗ 6 ਏਕੜ ਜ਼ਮੀਨ ‘ਤੇ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ 60 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਇਹ ਸੈਂਟਰ ਹੁਣ ਮੁਕੰਮਲ ਹੋ ਗਿਆ ਹੈ ਅਤੇ ਇਸ ਦੀ ਓ.ਪੀ.ਡੀ 15 ਜਨਵਰੀ ਤੋਂ ਸ਼ੁਰੂ ਕਰ ਕੀਤੀ ਗਈ ਹੈ। ‘ਕੇਂਦਰ ਵਿਖੇ ਕੈਂਸਰ ਖੋਜ ਅਤੇ ਇਲਾਜ ਲਈ ਨਵੀਨਤਮ ਮਸ਼ੀਨਾ ਉਪਲੱਬਧ ਹਨ। ਇਸ ਖੇਤਰ ਦੇ ਕੈਂਸਰ ਦੇ ਮਰੀਜ਼ਾਂ ਨੂੰ ਹੁਣ ਬਹੁਤ ਹੀ ਘੱਟ ਰੇਟ ‘ਤੇ ਦੇ ਇਲਾਜ ਪ੍ਰਾਪਤ ਕਰਨ ਲਈ ਦੂਰ ਜਾਣ ਦੀ ਲੋੜ ਨਹੀਂ ਹੈ। ਮੁੱਖ ਮੰਤਰੀ ਦੇ ਕੈਂਸਰ ਰਾਹਤ ਫੰਡ ਅਧੀਨ, ਕੈਂਸਰ ਮਰੀਜ਼ਾ ਨੂੰ1.5 ਲੱਖ ਰੁਪਏ ਤੱਕ ਦੀ ਵਿੱਤੀ ਮਦਦ ਦਿੱਤੀ ਜਾ ਰਹੀ ਹੈ। ੲਸ ਮੌਕੇ ਤੇ ਨਰਸਿੰਗ ਸਟਾਫਦੁਆਰਾ ਦਿੱਤੀ ਜਾਣ ਵਾਲੀ ਸਲਾਹ, ਰੇਡੀਏਸ਼ਨ ਸੁਰੱਖਿਆ ਆਦਿ ਬਾਰੇ ਵੀ ਗੱਲ ਕੀਤੀ ਗਈ। ਇਸ ਮੌਕੇ ‘ਤੇ ਅੱਜ ਸਵੇਰੇ ਸੰਤ ਕਬੀਰ ਸਕੂਲ ਵਿਖੇ ਪੇਂਟਿੰਗ ਮੁਕਾਬਲੇ ਦਾ ਆਯੋਜਿਨ ਕੀਤਾ ਗਿਆ ਸੀ।ਇਸ ਮੌਕੇ ‘ਤੇ ਨਰਸਿੰਗ ਸਟਾਫ਼ ਦੁਆਰਾ ਕੈਂਸਰ ਮਰੀਜ਼ ਨੂੰ ਸਲਾਹ, ਰੇਡੀਏਸ਼ਨ ਸੁਰੱਖਿਆ ਬਾਰੇ ਗੱਲ ਕੀਤੀ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media