Friday, April 10, 2026

ਭਾਈ ਘਨੱਈਆ ਵਿਕਾਸ ਕਲੱਬ ਵੱਲੋਂ 23ਵਾਂ ਟੂਰਨਾਮੈਂਟ ਕਰਵਾਇਆ

PPN0402201503

ਬਠਿੰਡਾ, 4 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਨਜ਼ਦੀਕੀ ਪਿੰਡ ਕੋਟਸ਼ਮੀਰ ਵਿਖੇ ਭਾਈ ਘਨੱਈਆ ਵਿਕਾਸ ਕਲੱਬ ਵੱਲੋਂ ਗਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 23ਵਾਂ 3 ਦਿਨਾਂ ਵਿਸ਼ਾਲ ਕਬੱਡੀ ਟੂਰਨਾਮੈਂਟ ਦਾ ਆਯੋਜਿਨ ਕੀਤਾ ਗਿਆ ਜਿਸ ਦਾ ਉਦਘਾਟਨ ਬਾਬਾ ਕੇਸੋ ਰਾਮ ਨੇ ਕੀਤਾ। ਕਲੱਬ ਦੇ ਪ੍ਰਧਾਨ ਬਲਦੀਪ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਬੁਰਾਈਆਂ ਤੋਂ ਬਚਾਉਣ ਅਤੇ ਮਾਂ ਖੇਡ ਕਬੱਡੀ ਨਾਲ ਜੋੜਨ ਲਈ ਹਰ ਸਾਲ ਇਹ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਉਨਾਂ ਦੱਸਿਆ ਕਿ ਪਹਿਲੇ ਦੋ ਦਿਨਾਂ ਦੌਰਾਨ 35 ਕਿੱਲੋ, 41 ਕਿੱਲੋ, 47 ਕਿੱਲੋ ਭਾਰ ਵਰਗ ਦੇ ਮੁਕਾਬਲੇ ਕਰਵਏ ਗਏ। 35 ਕਿਲੋ ਵਿੱਚ ਕੋਟਸ਼ਮੀਰ ਪਹਿਲੇ ‘ਤੇੇ ਬਣਾਂਵਾਲੀ ਟੀਮ ਦੂਸਰੇ ਸਥਾਨ ਤੇ ਰਹੀਆਂ। ਇਸ ਦੌਰਾਨ ਪੀਤੂ ਸਿੰਘ ਨੂੰ ਵਧੀਆ ਰੇਡਰ ਅਤੇ ਗੁਰਮੀਤ ਸਿੰਘ ਨੂੰ ਵਧੀਆ ਜਾਫ਼ੀ ਘੋਸ਼ਿਤ ਕਤਿਾ ਗਿਆ। ਇਸੇ ਤਰਾਂ 41 ਕਿਲੋ ਭਾਰ ਵਰਗ ਵਿੱਚ ਕੋਟਸ਼ਮੀਰ ਪਹਿਲੇ ਤੇ ਘੁੰਮਣ ਕਲਾਂ ਦੂਸਰੇ ਸਥਾਨ ਤੇ ਰਹੇ ਤੇ ਇਸ ਵਿੱਚ ਵਧੀਆ ਰੇਡਰ ਗੋਰਾ ਸਿੰਘ ਅਤੇ ਗੋਲਡੀ ਨੂੰ ਵਧੀਆ ਜਾਫ਼ੀ ਦਾ ਖਿਤਾਬ ਮਿਲਿਆ। 47 ਕਿਲੋ ਭਾਰ ਵਰਗ ਵਿੱਚ ਕੋਟਸ਼ਮੀਰ ਪਹਿਲੇ ਅਤੇ ਮੂਮ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਇਸ ਦੌਰਾਨ ਰਾਜਕੁਮਾਰ ਵਧੀਆ ਰੇਡਰ ਅਤੇ ਅੰਗਰੇਜ ਸਿੰਘ ਵਧੀਆ ਜਾਫੀ ਘੋਸ਼ਿਤ ਕੀਤੇ ਗਏ। ਜੇਤੂ ਟੀਮਾਂ ਨੂੰ ਪੰਚਾਇਤ ਅਤੇ ਮੋਹਾਬਰ ਵਿਅਕਤੀਆਂ ਦੁਆਰਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੁਖਮੰਦਰ ਸਿੰਘ, ਨਾਇਬ ਸਿੰਘ ਸਿੱਧੂ, ਟੇਕ ਸਿੰਘ ਚਹਿਲ, ਜਸਪਾਲ ਸਿੰਘ ਆਦਿ ਵੀ ਹਾਜਰ ਸਨ। ਕਲੱਬ ਦੇ ਪ੍ਰਧਾਨ ਬਲਦੀਪ ਸਿੰਘ ਨੇ ਦੱਸਿਆ ਕਿ 5 ਫਰਵਰੀ ਨੂੰ ਓਪਨ ਕਬੱਡੀ ਮੈਚ ਕਰਵਾਏ ਜਾਣਗੇ ਜਿਸ ਵਿੱਚ ਪੰਜਾਬ ਭਰ ਦੀਆਂ ਨਾਮੀ ਟੀਮਾਂ ਪੁੱਜ ਰਹੀਆਂ ਹਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply