Saturday, October 17, 2026

ਯੂਨੀਵਰਸਿਟੀ ਵਿਖੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਜੂਡੋ (ਪੁਰਸ਼) ਚੈਂਪੀਅਨਸ਼ਿਪ ਸ਼ੁਰੂ

PPN0402201517

ਅੰਮ੍ਰਿਤਸਰ, 4 ਫਰਵਰੀ (ਰੋਮਤ ਸ਼ਰਮਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਡ ਵਿਭਾਗ ਵੱਲੋਂ ਆਲ ਇੰਡੀਆ ਇੰਟਰ-ਯੂਨੀਵਰਸਿਟੀ ਜੂਡੋ (ਪੁਰਸ਼) ਚੈਂਪੀਅਨਸ਼ਿਪ ਅੱਜ ਇਥੇ ਯੂਨੀਵਰਸਿਟੀ ਕੈਂਪਸ ਦੇ ਮਲਟੀਪਰਪਜ਼ ਇਨਡੋਰ ਜ਼ਿਮਨੇਜ਼ੀਅਮ ਹਾਲ ਵਿਖੇ ਸ਼ੁਰੂ ਹੋ ਗਈ।ਇਹ ਚੈਂਪੀਅਨਸ਼ਿਪ 6 ਫਰਵਰੀ, 2015 ਨੂੰ ਸੰਪੰਨ ਹੋਵੇਗੀ। ਇਨ੍ਹਾਂ ਮੁਕਾਬਲਿਆਂ ਵਿਚ ਭਾਰਤ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ 90 ਟੀਮਾਂ ਦੇ 700 ਖਿਡਾਰੀ ਭਾਗ ਲੈ ਰਹੇ ਹਨ। ਡੀਨ, ਵਿਦਿਆਰਥੀ ਭਲਾਈ, ਡਾ. ਅਮਰਜੀਤ ਸਿੰਘ ਸਿੱਧੂ ਨੇ ਇਸ ਚੈਂਪੀਅਨਸਿਪ ਦਾ ਉਦਘਾਟਨ ਝੰਡਾ ਲਹਿਰਾ ਕੇ ਕੀਤਾ। ਡਾ. ਐਚ.ਐਸ. ਰੰਧਾਵਾ, ਡਿਪਟੀ ਡਾਇਰੈਕਟਰ ਖੇਡਾਂ ਤੇ ਮੁਖੀ ਅਤੇ ਡਾ. ਸੁਖਬੀਰ ਕੌਰ ਮਾਹਲ, ਪ੍ਰਧਾਨ, ਯੂਨੀਵਰਸਿਟੀ ਸਪੋਰਟਸ ਕਮੇਟੀ (ਵਿਮਨ) ਤੇ ਪ੍ਰਿੰਸੀਪਲ, ਸਥਾਨਕ ਖਾਲਸਾ ਕਾਲਜ ਫਾਰ ਵਿਮਨ ਵੀ ਇਸ ਮੌਕੇ ਮੌਜੂਦ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply