Saturday, October 17, 2026

ਸਤਿਆ ਸਾਈ ਸੰਮਤੀ ਵਲੋ ਅੱਠਵਾ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ

PPN0402201518

ਹੁਸ਼ਿਆਰਪੁਰ, 4 ਫਰਵਰੀ (ਸਤਵਿੰਦਰ ਸਿੰਘ) – ਸ੍ਰੀ ਸਤਿਆ ਸਾਈ ਨਿਕੇਤਨ ਸਕੂਲ ਬਾਗਪੁਰ ਵਿੱਚ ਸਤਿਆ ਸਾਈ ਸੰਮਤੀ ਵਲੋ ਅੱਠਵਾ ਮੂਰਤੀ ਸਥਾਪਨਾ ਦਿਵਸ ਮਨਾਇਆ ਗਿਆ।ਜਿਸ ਦੀ ਸੁਰੂਆਤ ਸਾਈ ਬਾਬਾ ਸਕੂਲ ਦੇ ਸਟੇਟ ਪ੍ਰਧਾਨ ਸ੍ਰੀ ਬੀ ਕੇ ਕਪੂਰ,ਭੰਜਨ ਮੰਡਲੀਆ ਤੇ ਸਾਈ ਸ਼ਰਧਾਲੂਆ ਵਲੋ ਦੀਪਕ ਜਗਾ ਕੇ ਕੀਤੀ ਗਈ।ਇਸ ਮੌਕੇ ਤੇ ਭੰਜਨ ਮੰਡਲੀਆ ਨੇ ਸਾਈ ਬਾਬਾ ਦੀ ਉਸੱਤਤ ਵਿੱਚ ਰਸਭੀਨੇ ਕੀਰਤਨ ਦਾ ਗੁਣਗਾਨ ਕੀਤਾ।ਇਸ ਮੌਕੇ ਤੇ ਵਿਸ਼ਾਲ ਮੈਡੀਕਲ ਕੈਪ ਲਗਾਇਆ ਗਿਆ।ਜਿਸ ਵਿੱਚ ਡਾ ਐਚ ਐਸ ਸਹੋਤਾ ਅੱਖਾ ਦੇ ਮਾਹਿਰ,ਡਾ ਸੰਜੀਵ ਕੁਮਾਰ,ਡਾ ਸ਼ੁਸ਼ੀਲ ਕੁਮਾਰ ਨੇ 280 ਮਰੀਜ਼ਾ ਦਾ ਚੈਕਅਪ ਕੀਤਾ ਤੇ ਉਨ੍ਹਾਂ ਨੂੰ ਦਵਾਇਆ ਤੇ ਐਨਕਾ ਫਰੀ ਦਿੱਤੀਆ ਗਈਆ।ਇਸ ਮੌਕੇ ਤੇ ਪ੍ਰਿਸਿਪਲ ਨਵੀਨ ਬਾਲਾ, ਵੀ. ਕੇ ਭਾਰਦਵਾਜ, ਸ੍ਰੀ ਭਾਰਤ ਭੂਸ਼ਣ ਸੂਦ, ਡਾ. ਵੀ ਕੇ ਸ਼ਰਮਾ ਤੇ ਸਕੂਲ ਦਾ ਸਮੂਹ ਸਟਾਫ ਹਾਜ਼ਰ ਸੀ।ਇਸ ਮੌਕੇ ਤੇ ਲੱਗਰ ਵੀ ਲਗਾਏ ਗਏ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply