Saturday, September 12, 2026

ਕਹਿਣ ਦੇ ਬਾਵਜ਼ੂਦ ਫਿਲਮ ਬਣਾਉਣ ਵਾਲਿਆਂ ਨੇ ਪੰਜਾਬੀ ਦੀ ਬਜ਼ਾਏ ਬੋਰਡਾਂ ‘ਚ ਅੰਗਰੇਜ਼ੀ ਦਾ ਕੀਤਾ ਇਸਤੇਮਾਲ ਡਾ: ਇੰਦਰਜੀਤ ਕੋਰ

ਕਿਹਾ ‘ਇਹ ਜਨਮ ਤੁਮਾਰੇ ਲੇਖੇ’ ਫਿਲਮ ਦੇ ਪੋਸਟਰ ਪੰਜਾਬੀ ‘ਚ ਕੀਤੇ ਸਨ ਰਲੀਜ਼

PPN0402201523

ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ) – ਪੰਜਾਬੀ ਚਿੰਤਕ ਮੰਚ ਵਲੋਂ ਬੀਤੇ ਕੱਲ ਭਗਤ ਪੂਰਨ ਸਿੰਘ ਦੇ ਜੀਵਨ ‘ਤੇ ਅਧਾਰਿਤ ਫਿਲਮ ‘ਇਹ ਜਨਮ ਤੁਮਾਰੇ ਲੇਖੇ’ ਦੀ ਪ੍ਰਚਾਰ ਸਮੱਗਰੀ ਚੋਂ ਪੰਜਾਬੀ ਭਾਸ਼ਾ ਦੇ ਗਾਇਬ ਹੋਣ ਦੇ ਚੁੱਕੇ ਗਏ ਸਵਾਲ ਦੇ ਜਵਾਬ ਵਿੱਚ ਅੱਜ ਪਿੰਗਲਵਾੜਾ ਸੁਸਾਇਟੀ ਦੀ ਪ੍ਰਮੁੱਖ ਪ੍ਰੰਬਧਕ ਡਾ. ਇੰਦਰਜੀਤ ਕੋਰ ਨੇ ਕਿਹਾ ਹੈ ਕਿ ਉਨ੍ਹਾਂ ਵਲੋਂ ਇਸ ਫਿਲਮ ਦੇ ਜੋ ਪੋਸਟਰ ਬਣਵਾਏ ਗਏ ਸਨ, ਉਹ ਪੰਜਾਬ ਵਿੱਚ ਹੀ ਸਨ ਅਤੇ ਫਿਲਮ ਸੰਬਧੀ ਜਿਨ੍ਹੀ ਵੀ ਸਮੱਗਰੀ ਵੰਡੀ ਗਈ ਹੈ ਉਹ ਪੰਜਾਬੀ ਵਿੱਚ ਹੀ ਹੈ ।ਉਨ੍ਹਾਂ ਕਿਹਾ ਕਿ ਸਿਨੇਮਾਂ ਘਰਾਂ ਅਤੇ ਹੋਰ ਪ੍ਰਚਾਰ ਲਈ ਲੱਗੇ ਪੋਸਟਰਾਂ ਦੀ ਜਿਮ੍ਹੇਵਾਰੀ ਉਨ੍ਹਾਂ ਦੀ ਨਹੀਂ ਸਗੋਂ ਫਿਲਮ ਦੇ ਪ੍ਰੰਬਧਕਾਂ ਦੀ ਸੀ ਅਤੇ ਉਨ੍ਹਾਂ ਵਲੋਂ ਫਿਲਮ ਬਣਾਉਣ ਵਾਲੇ ਪ੍ਰੰਬਧਕਾਂ ਨੂੰ ਇਹ ਕਿਹਾ ਗਿਆ ਸੀ ਕਿ ਇਸ ਫਿਲਮ ਦੇ ਪੋਸਟਰਾਂ ਵਿੱਚ ਪੰਜਾਬੀ ਭਾਸ਼ਾ ਦਾ ਇਸਤੇਮਾਲ ਕੀਤਾ ਜਾਵੇ ਪਰ ਇਸ ਦੇ ਬਾਵਜੂਦ ਜਿਆਦਾਤਰ ਪੋਸਟਰਾਂ ‘ਚ ਅੰਗਰੇਜੀ ਦਾ ਇਸਤੇਮਾਲ ਕੀਤਾ ਗਿਆ ਹੈ।ਉਨ੍ਹਾਂ ਸੰਸਥਾ ਵਲੋਂ ਛਪਵਾਏ ਤੇ ਵੰਡੇ ਜਾ ਰਹੇ ਪੋਸਟਰਾਂ ਨੂੰ ਵਿਖਾਉਂਦਿਆ ਕਿਹਾ ਉਹ ਖੁੱਦ ਪੰਜਾਬੀ ਨੂੰ ਪਿਆਰ ਕਰਦੇ ਹਨ ਇਸ ਲਈ ਕਿਸੇ ਵਲੋਂ ਵੀ ਸੰਸਥਾ ਤੇ ਇਸ ਸੰਬਧੀ ਉਂਗਲ ਚੁੱਕਣਾ ਜਾਇਜ ਨਹੀਂ।ਉਨ੍ਹਾਂ ਫਿਲਮ ਬਾਰੇ ਗੱਲ ਕਰਦਿਆ ਕਿਹਾ ਫਿਲਮ ਨੂੰ ਲੋਕਾਂ ਦਾ ਵੱਡਾ ਸਹਿਯੋਗ ਮਿਲ ਰਿਹਾ ਹੈ।ਉਨ੍ਹਾਂ ਸਮੂਹ ਪੰਜਾਬੀਆ ਨੂੰ ਅਪੀਲ ਕੀਤੀ ਕਿ ਹਰ ਕੋਈ ਭਗਤ ਪੂਰਨ ਸਿੰਘ ਜੀ ਜੀ ਜੀਵਨੀ ਤੇ ਝਾਤ ਪਾਉਣ ਲਈ ਇਸ ਫਿਲਮ ਨੂੰ ਜਰੂਰ ਵੇਖੇ ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply