Monday, July 20, 2026

ਮਿੱਟੀ ਵਿੱਚ ਰੁਲ ਰਹੀ ਹੈ ਲੱਖਾਂ ਰੁਪਏ ਖਰਚ ਕੇ ਲਗਾਈ ਐਕਸਰੇ ਮਸ਼ੀਨ – ਗੁਮਟਾਲਾ

Manmohan Singh Gumtala

ਅੰਮ੍ਰਿਤਸਰ, 4 ਫਰਵਰੀ (ਰੋਮਿਤ ਸ਼ਰਮਾ) – ਪੀਪਲਸ ਪਾਰਟੀ ਆਫ ਪੰਜਾਬ ਨੇ ਅਕਾਲੀ-ਭਾਜਪਾ ਸਰਕਾਰ ਦੇ ਗਠਜੋੜ ਨੂੰ ਨਿਕੰਮਾ ਕਰਾਰ ਦਿੰਦਿਆਂ ਪਾਰਟੀ ਦੇ ਜਿਲਾ ਪ੍ਰਧਾਨ ਮਨਮੋਹਨ ਸਿੰਘ ਗੁਮਟਾਲਾ ਨੇ ਅੱਜ ਰਣਜੀਤ ਐਵੀਨਿਊ ਈ ਬਲਾਕ ਭਾਈ ਧਰਮ ਸਿੰਘ ਸੈਟੇਲਾਈਟ ਹਸਪਤਾਲ ਦੇ ਦੌਰੇ ਦੌਰਾਨ ਕਿਹਾ ਕਿ ਇੱਥੇ ਲੱਖਾਂ ਰੁਪਏ ਲਗਾ ਕੇ ਸਰਕਾਰ ਵੱਲੋ ਐਕਸਰੇ ਮਸ਼ੀਨ ਲਗਾਈ ਗਈ ਸੀ, ਜੋ ਕਿ ਮਿੱਟੀ ਵਿੱਚ ਰੁਲ ਰਹੀ ਹੈ।ਮਨਮੋਹਨ ਸਿੰਘ ਗੁਮਟਾਲਾ ਨੇ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਜਨਤਾ ਨੂੰ ਸਿਹਤ ਸਹੂਲਤਾਂ ਨੰਬਰ ਇਕ ਤੇ ਦੇਣ ਦੇ ਦਾਅਵੇ ਕਰਦੇ ਨਜਰ ਆਉਂਦੇ ਨੇ, ਪਰੰਤੂ ਇੱਥੇ ਆ ਕੇ ਉਨਾਂ ਦੇ ਦਾਅਵੇ ਹਵਾ ਹੋਏ ਸਾਫ ਵੇਖੇ ਜਾ ਸਕਦੇ ਹਨ। ਉਨਾਂ ਕਿਹਾ ਕਿ ਪੰਜ ਪਿਆਰਿਆਂ ਦੇ ਨਾਂਵਾ ਤੇ ਸ਼ਹਿਰ ਵਿਚ ਪੰਜ ਹਸਪਤਾਲ ਬਨਵਾਏ ਗਏ ਸਨ, ਜਿੰਨਾਂ ਵਿਚ ਕਰੋੜਾਂ ਖਰਚ ਕਰਕੇ ਐਕਸਰੇ ਮਸ਼ੀਨਾ ਲਗਾਈਆਂ ਜਾ ਚੁੱਕੀਆਂ ਹਨ।ਪ੍ਰੰਤੂ ਸਾਲ ਤੋ ਉਪਰ ਦਾ ਸਮਾਂ ਹੋਣ ਦੇ ਬਾਵਜ਼ੂਦ ਇਹ ਮਸ਼ੀਨਾਂ ਨਹੀਂ ਚਲਾਈਆਂ ਨਹੀਂ ਗਈਆ।
ਇਸ ਸਬੰਧੀ ਸੰਬੰਧੀ ਅਸਿਸਟੈਂਟ ਸਿਵਲ ਸਰਜਨ ਬਲਵਿੰਦਰ ਕੱਕੜ ਨੇ ਕਿਹਾ ਕਿ ਉਨਾਂ ਕਈ ਵਾਰ ਉਪਰ ਲਿਖ ਕੇ ਭੇਜਿਆ ਗਿਆ ਹੈ, ਪਰੁੰਤੂ ਪੈਸੇ ਦੀ ਕਮੀਂ ਕਾਰਣ ਹੀ ਇਹ ਮਸ਼ੀਨ ਸ਼ੁਰੁ ਨਹੀਂ ਕੀਤੀ ਜਾ ਰਹੀ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply