
ਬਟਾਲਾ, 5 ਫਰਵਰੀ (ਨਰਿੰਦਰ ਬਰਨਾਲ) – ਸਿਖਿਆ ਵਿਭਾਗ ਚੰਡੀਗੜ ਪੰਜਾਬ ਤੇ ਜਿਲਾ ਸਾਇੰਸ ਸੁਪਰਵਾਈਜਰ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਦੇ ਦਿਸਾ ਨਿਰਦੇਸਾਂ ਦੀ ਪਾਲਣਾ ਹਿਤ ਸਰਕਾਰੀ ਹਾਈ ਸਕੂਲ ਸੁਕਰਪੁਰਾ ਬਟਾਲਾ ਵਿਖੇ ਜਲਗਾਹ ਦਿਵਸ ਮਨਾਇਆ ਗਿਆ।ਮੁੱਖ ਅਧਿਆਪਕਾ ਪਰਵੀਨ ਕੁਮਾਰੀ ਦੀ ਦੇਖ ਰੇਖ ਹੇਠ ਮਨਾਏ ਜਲਗਾਹ ਦਿਵਸ ਦੌਰਾਨ ਮੁਖ ਅਧਿਆਪਕਾ ਨੇ ਦੱਸਿਆ ਜੰਗਲੀ ਜੀਵਾਂ ਦੀ ਸਾਂਭ ਸੰਭਾਲ ਵਾਸਤੇ ਜਰੂਰੀ ਹੈ ਕਿ ਜਲਗਾਹਾਂ ਦਾ ਬਚਾਅ ਕਰੀਏ।ਸਾਇੰਸ ਮਾਸਟਰ ਤੇਜਿੰਦਰ ਸਿੰਘ ਨੇ ਬੱਚਿਆਂ ਨੂੰ ਸੰਬੋਧਨ ਕਰਦਿਆ ਜਲਗਾਹਾਂ ਤੋ ਜਾਣੂ ਕਰਵਾਇਆ ਤੇ ਕਿਹਾ ਕਿ ਜਲਗਾਹਾਂ ਖਤਮ ਹੋਈ ਜਾ ਰਹੀਆਂ ਹਨ, ਭਵਿੱਖ ਵਿਚ ਇਹਨਾਂ ਦੀ ਸੰਭਾਲ ਵਾਸਤੇ ਵਿਦਿਆਰਥੀ ਵਰਗ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਦਿਆਰਥੀਆਂ ਵੱਲੋ ਚਾਰਟ ਮੇਕਿੰਗ ਮੁਕਾਬਲੇ ਤੇ ਸਲੋਗਨ ਮੁਕਾਬਲੇ ਕਰਵਾਏ ਗਏ। ਮੁਖ ਅਧਿਆਪਕਾ ਪਰਵੀਨ ਕੁਮਾਰੀ ਵੱਲੋ ਮੋਹਰੀ ਵਿਦਿਆਰਥੀਆ ਨੂੰ ਸਨਮਾਨ ਚਿੰਨ ਤਕਸੀਮ ਕੀਤੇ ਗਏ।ਸੁਮਨ ਪ੍ਰਰਬਾ, ਰੇਖਾ, ਰਚਨਾ, ਰੋਜੀ ਸਾਂਇੰਸ ਮਿਸਟ੍ਰੈਸ, ਜਸਵੰਤ ਕੌਰ, ਅਮਰਜੀਤ ਕੌਰ, ਹਰਵਿੰਦਰ ਕੌਰ, ਦਰਸਨ ਕੌਰ ਆਦਿ ਸਮੂਹ ਸਟਾਫ ਮੈਬਰ ਹਾਜਰ ਸਨ।
Punjab Post Daily Online Newspaper & Print Media