ਨਵੀਂ ਦਿੱਲੀ, 5 ਫਰਵਰੀ (ਪੰਜਾਬ ਪੋਸਟ ਬਿਊਰੋ) – ਵੱਖ-ਵੱਖ ਚੈਨਲਾਂ ਤੋਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੇ ਆ ਰਹੇ ਸਰਵਿਆਂ ਤੋਂ ਪ੍ਰੇਸ਼ਾਨ ਭਾਰਤੀ ਜਨਤਾ ਪਾਰਟੀ ਨੇ ਆਖਰੀ ਦਾਅ ਖੇਡਦਿਆਂ ਡੇਰਾ ਸੱਚਾ ਸੌਦਾ ਸਿਰਸਾ ਪਾਸੋਂ ਹਮਾਇਤ ਲੈ ਲਈ ਹੈ।ਭਾਜਪਾ ਦੇ ਬੁਲਾਰੇ ਸ਼ਾਹਨਵਾਜ਼ ਨੇ ਕਿਹਾ ਹੈ ਕਿ ਡੇਰਾ ਸਿਰਸਾ ਮੁੱਖੀ ਧਾਰਮਿਕ ਆਗੂ ਹਨ, ਜਿੰਨਾਂ ਦੇ ਕਾਫੀ ਗਿਣਤੀ ‘ਚ ਸਮੱਰਥਕ ਹਨ ਅਤੇ ਉਨਾਂ ਨੇ ਹਰਿਆਣਾ ਵਿੱਚ ਵੀ ਉਨਾਂ ਨੂੰ ਸਮੱਰਥਨ ਦਿੱਤਾ ਸੀ ਅਤੇ ਹੁਣ ਦਿੱਲੀ ਵਿੱਚ ਜੋ ਡੇਰੇ ਵਲੋਂ ਹਮਾਇਤ ਦਾ ਐਲਾਨ ਕੀਤਾ ਹੈ, ਉਸ ਦਾ ਉਹ ਸਵਾਗਤ ਕਰਦੇ ਹਨ।ਉਨਾਂ ਕਿਹਾ ਕਿ ਡੇਰਾ ਸਿਰਸਾ ਵਲੋਂ ਦਿੱਲੀ ਦੀਆਂ ਕੁੱਲ 70 ਸਟਿਾਂ ‘ਤੇ ਸਮਰੱਥਨ ਦਿੱਤਾ ਹੈ, ਜਿਸ ਵਿੱਚ ਅਕਾਲੀ ਦਲ ਵਲੋਂ ਲੜੀਆਂ ਜਾ ਰਹੀਆਂ ਸੀਟਾਂ ਵੀ ਸ਼ਾਮਲ ਹਨ।ਇਸੇ ਦੌਰਾਨ ਡੇਰਾ ਸਿਰਸਾ ਦੇ ਸਿਆਸੀ ਵਿੰਗ ਨੇ ਭਾਜਪਾ ਨੂੰ ਸਮੱਰਥਨ ਦੇਣ ਦੀ ਤਸਦੀਕ ਕਰਦਿਆਂ ਕਿਹਾ ਹੈ ਕਿ ਦਿੱਲੀ ਵਿੱਚ ਡੇਰਾ ਸਿਰਸਾ ਦੇ 12 ਲੱਖ ਵੋਟਰ ਅਤੇ 20 ਲੱਖ ਸਮੱਰਥਕ ਹਨ, ਜਿੰਨਾਂ ਨੂੰ ਭਾਜਪਾ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਕਿਹਾ ਗਿਆ ਹੈ।
ਅਕਾਲੀ ਦਲ ਵਲੋਂ ਲੜੀਆਂ ਜਾ ਰਹੀਆਂ ਦਿੱਲੀ ਦੀਆਂ 4 ਸੀਟਾਂ ਸਮੇਤ ਡੇਰਾ ਸਿਰਸਾ ਦੇ ਸੱਚਾ ਸੌਦਾ ਦੀ ਹਮਇਤ ਲੈਣ ‘ਤੇ ਅਕਾਲੀ ਦਲ ਦੇ ਕਿਸੇ ਵਿਰੋਧ ‘ਤੇ ਭਾਜਪਾ ਆਗੂ ਵਿਜੇ ਮਲਹੋਤਰਾ ਨੇ ਕਿਹਾ ਹੈ ਕਿ ਇਸ ਸਬੰਧੀ ਅਕਾਲੀ ਦਲ ਗੱਲ ਕਰ ਲਈ ਗਈ ਹੈ।
Check Also
ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ
ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …