Friday, September 11, 2026

ਯੂਨੀਵਰਸਿਟੀ ਦੇ ਖੋਜ ਵਿਦਿਆਰਥੀ ਨੂੰ ਭਾਰਤ ਸਰਕਾਰ ਵੱਲੋਂ ਨੈਸ਼ਨਲ ਯੂਥ ਐਵਾਰਡ

PPN0502201513

ਅੰਮ੍ਰਿਤਸਰ, 05 ਫਰਵਰੀ (ਰੋਮਿਤ ਸ਼ਰਮਾ) – ਮਿਸਟਰ ਰਿਪੂ ਦਮਨ ਪਰਿਹਾਰ, ਖੋਜ ਵਿਦਿਆਰਥੀ ਨੀਮੈਟੋਲੋਜੀ ਲੈਬ, ਵਿਭਾਗ ਜੀਵ ਵਿਗਿਆਨ ਨੇ ਨੈਸ਼ਨਲ ਯੂਥ ਅਵਾਰਡ (2013-14) ਪ੍ਰਾਪਤ ਕਰਕੇ ਯੂਨੀਵਰਸਿਟੀ ਦਾ ਮਾਣ ਵਧਾਇਆ। ਇਹ ਅਵਾਰਡ ਉਹਨਾਂ ਨੂੰ ਮੁੱਖ ਮਹਿਮਾਨ ਵਜੋਂ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਦੁਆਰਾ ਨੈਸ਼ਨਲ ਯੂਥ ਫੈਸਟੀਵਲ (2015) (ਗੁਹਾਟੀ, ਆਸਾਮ) ਸਮਾਰੋਹ ਵਿਚ 12 ਜਨਵਰੀ ਨੂੰ ਪ੍ਰਦਾਨ ਕੀਤਾ ਗਿਆ। ਇਹ ਫੈਸਟੀਵਲ ਭਾਰਤ ਸਰਕਾਰ ਯੂਥ ਅਫੇਅਰਸ ਐਂਡ ਸਪੋਰਟਸ ਵਿਭਾਗ ਵਲੋਂ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਵਸ ਉੱਪਰ ਮਨਾਇਆ ਜਾਂਦਾ ਹੈ। ਇਸ ਐਵਾਰਡ ਦੇ ਲਈ ਮਿਸਟਰ ਰਿਪੂ ਦਮਨ ਦੀ ਚੋਣ ਪਹਿਲਾਂ ਰਾਜ ਪੱਧਰ ਉੱਪਰ ਹੋਈ, ਫਿਰ ਕੇਂਦਰ ਸਰਕਾਰ ਨੇ ਆਪਣੀ ਏਜੈਂਸੀਜ਼ ਦੁਆਰਾ ਛਾਣ-ਬੀਣ ਕਰਕੇ ਉਹਨਾਂ ਨੂੰ ਇਸ ਅਵਾਰਡ ਦੇ ਯੋਗ ਸਮਝਿਆ। ਉਹਨਾਂ ਨੇ ਕਾਲਜ, ਯੂਨੀਵਰਸਿਟੀ ਤੋਂ ਬਾਹਰ ਆ ਕੇ ਵਿਭਿੰਨ ਪ੍ਰਕਾਰ ਦੇ ਮੁੱਦਿਆ ਉੱਪਰ ਨੁੱਕੜ ਨਾਟਕ ਦੁਆਰਾ ਕੰਮ ਕੀਤਾ (ਜਿਵੇਂ-ਨਸ਼ਾਖੋਰੀ ਵਿਰੁੱਧ, ਬਾਲ ਮਜ਼ਦੂਰੀ, ਸਿਹਤ ਸਫਾਈ, ਮਹਿਲਾ ਸ਼ਕਤੀ, ਰਾਸਟਰੀ ਏਕਤਾ, ਭਾਈਚਾਰਾ ਆਦਿ) ਉਹਨਾਂ ਨੇ ਕਾਲਜ ਪੱਧਰ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ਪੰਜ ਸਾਲ ਐਨ.ਐੱਸ.ਐੱਸ ਦੇ ਵਿਚ ਕੰਮ ਕੀਤਾ ਅਤੇ ਵਿਭਿੰਨ ਤਰ੍ਹਾਂ ਦੀਆਂ ਪ੍ਰਤੀਯੋਗਤਾਵਾਂ ਜਿਵੇ- ਵਾਦ-ਵਿਵਾਦ, ਸੈਮੀਨਾਰ, ਕਹਾਣੀ ਲਿਖਣ, ਚਿੱਤਰਕਾਰੀ, ਸਲੋਗਨ ਰਾਈਟਿੰਗ, ਪੋਸਟਰ ਮੇਕਿੰਗ, ਕਵਿਤਾ ਲਿਖਣ, ਨਾਟਕ ਕਲਾਕਾਰੀ, ਡਿਜਾਸਟਰ ਮੈਨਜਮੈਂਟ, ਟਰੈਕਿੰਗ ਕੈਂਪ, ਖੂਨ-ਦਾਨ, ਪਲਸ ਪੋਲੀਓ ਜਾਗ੍ਰਿਤੀ ਆਦਿ ਵਿਚ ਹਿੱਸਾ ਲਿਆ।
ਉਹਨਾਂ ਨੇ ਆਪਣੇ ਵਿਚਾਰ ਆਲ ਇੰਡੀਆ ਰੇਡਿਓ ਦੇ ਮਾਧਿਅਮ ਰਾਹੀਂ ਨੌਜਵਾਨ ਪੀੜ੍ਹੀ ਤੱਕ ਪਹੁੰਚਾ ਕੇ ਸਮਾਜ ਸੇਵਾ ਦੀ ਇਕ ਵਿਲੱਖਣ ਮਸਾਲ ਪੈਦਾ ਕੀਤੀ ਹੈ।ਉਹਨਾਂ ਦੀਆਂ ਲਿਖਤਾਂ ਵਿਭਿੰਨ ਤਰ੍ਹਾਂ ਦੀਆਂ ਪੱਤਰ-ਪੱਤਰਕਾਵਾਂ ਅਤੇ ਅਖ਼ਬਾਰਾਂ ਦੇ ਵਿਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ (ਜਿਵੇਂ- ਸਿਰਾਜ਼ਾ, ਤ੍ਰੀਕੁਟਾ, ਡੇਲੀ ਐਕਸਸੈਲਸੀਅਰ ਆਦਿ) ਇਸਤੋਂ ਇਲਾਵਾ ਉਹਨਾਂ ਨੇ ਵਾਤਾਵਰਨ ਬਚਾਓ ਲਈ ਪਲਾਸਟਿਕ ਵਸਤੂਆਂ ਦੇ ਖਿਲਾਫ਼ ‘ਸੇਵ ਦਾ ਤ੍ਰਿਕੁਟਾ ਮਾਊਟੇਨ’ ਅਭਿਆਨ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ।
ਉਹ ਆਪਣਾ ਪੀਐੱਚ.ਡੀ ਦਾ ਖੋਜ ਕਾਰਜ ਨਿਗਰਾਨ ਡਾ. ਪੂਜਾ ਅੋਹਰੀ ਅਤੇ ਡਾ. ਸਤਿੰਦਰ ਕੌਰ ਢਿੱਲੋਂ ਦੀ ਨਿਗਰਾਨੀ ਵਿਚ ‘ਐਗਰੀਕਲਚਰ ਇੰਮਪਰੂਮੈਂਟ ਥਰੋ ਬਾਇਓਕੰਟਰੋਲ ਏਜੰਟਸ, ਐਨਟੋਮੋਹਪੈਥੋਜੈਨਿਕ ਨਿਮੇਟੋਟਸ’ ਵਿਸ਼ੇ ਉੱਪਰ ਕਰ ਰਹੇ ਹਨ।ਇਹ ਕੰਮ ਉਹਨਾਂ ਦੁਆਰਾ ਤਿੰਨ ਰਾਸਟਰੀ ਅਤੇ ਦੋ ਅੰਤਰ-ਰਾਸਟਰੀ ਕਾਨਫ਼ਰੰਸਾਂ ਵਿਚ ਪ੍ਰਸਤੁਤ ਵੀ ਕੀਤਾ ਜਾ ਚੁੱਕਾ ਹੈ।ਜਿਸ ਕਰਕੇ ਉਹਨਾਂ ਨੂੰ ਕਾਫ਼ੀ ਸਰਾਹਨਾ ਮਿਲੀ।ਇਸ ਤਰ੍ਹਾਂ ਦੇ ਮਲਟੀਟਲੈਂਟਡ ਨੌਜਵਾਨ ਉੱਪਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਹਮੇਸ਼ਾ ਮਾਣ ਰਹੇਗਾ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply