Tuesday, July 21, 2026

ਸਰਕਾਰੀ ਕੰਨਿਆ ਸੀ: ਸੈ: ਸਕੂਲ ਮਹਾਂ ਸਿੰਘ ਗੇਟ ਵਿਖੇ ਵੈਟਲੈਂਡ ਦਿਵਸ ਮਨਾਇਆ

PPN0502201522

ਅੰਮ੍ਰਿਤਸਰ, ੫ ਫਰਵਰੀ (ਜਗਦੀਪ ਸਿੰਘ) ੁ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਾਂ ਸਿੰਘ ਗੇਟ (ਸ਼ਿਵਾਲਾ) ਵਿਖੇ ਜਿਲ੍ਹਾ ਸਾਇੰਸ ਸੁਪਰਵਾਈਜ਼ਰ ਸ਼੍ਰੀਮਤੀ ਸੁਦੀਪ ਕੌਰ ਦੀ ਪ੍ਰੇਰਨਾ ਸਦਕਾ ਵੈੱਟਲੈਂਡ ਦਿਵਸ ਮਨਾਇਆ ਗਿਆ ।ਸਕੂਲ ਦੇ ਪਿ੍ਰੰਸੀਪਲ ਸ਼੍ਰੀਮਤੀ ਦਵਿੰਦਰਜੀਤ ਕੌਰ ਨੇ ਵਿਦਿਆਰਥੀਆਂ ਨੂੰ ਵੈੱਟਲੈਂਡ ਬਾਰੇ ਜਾਣਕਾਰੀ ਦਿੰਦੇ ਹੋਏ ਧਰਤੀ ਵਿੱਚ ਪਾਣੀ ਦੀ ਘੱਟ ਰਹੀ ਮਿਆਦ ਨੂੰ ਪੂਰਾ ਕਰਨ ਲਈ ਇਹੋ ਜਿਹੇ ਉਪਰਾਲੇ ਕਰਨ ਤੇ ਜੋਰ ਦਿੱਤਾ ਇਸ ਦੌਰਾਨ ਡਾ: ਸ਼੍ਰੀਮਤੀ ਅਮਰਪਾਲੀ, ਸ਼੍ਰੀਮਤੀ ਹਰਸ਼ਰਨ ਕੌਰ, ਸ਼੍ਰੀਮਤੀ ਸੁਕੇਸ਼ ਬਾਲਾ ਅਤੇ ਸ਼੍ਰੀਮਤੀ ਮਨਪ੍ਰੀਤ ਕੌਰ ਹਾਜ਼ਰ ਸਨ।ਵਿਦਿਆਰਥੀਆਂ ਨੇ ਇਕ ਵਿਦਿਅਕ ਟੂਰ ਦੌਰਾਨ ਹਰੀਕੇ ਪੱਤਣ ਵਿਖੇ ਬਣਾਈ ਗਈ ਵੈੱਟਲੈਂਡ ਅਤੇ ਪੰਛੀਆਂ ਦੀ ਰੱਖ ਵਿਖੇ ਪ੍ਰਵਾਸੀ ਪੰਛੀਆਂ ਦੇ ਸਾਥ ਦਾ ਅਨੰਦ ਮਾਣਦੇ ਹੋਏ ਉਹਨਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।ਸ਼੍ਰੀਮਤੀ ਦਵਿੰਦਰਜੀਤ ਕੌਰ ਨੇ ਦੱਸਿਆ ਕਿ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਕੇਵਲ ਵਿਦਿਅਕ ਅਗਵਾਈ ਹੀ ਨਹੀਂ ਦਿੱਤੀ ਜਾਂਦੀ ਸਗੋਂ ਉਹਨਾਂ ਨੂੰ ਅਨੁਭਵ ਰਾਹੀਂ ਸਿੱਖਣ ਅਤੇ ਕੁਦਰਤੀ ਆਲੁੇਦੁਆਲੇ ਅਤੇ ਜਨੁਜੀਵਨ ਬਾਰੇ ਜਾਣੂ ਕਰਾਉਣ ਲਈ ਸਮੇਂੁਸਮੇਂ ਤੇ ਵਿਦਿਅਕ ਟੂਰਾਂ ਦਾ ਵੀ ਆਯੋਜਨ ਕੀਤਾ ਜਾਂਦਾ ਹੈ।ਵਿਦਿਆਰਥੀਆਂ ਨੇ ਵਿਦੇਸ਼ਾਂ ਤੋਂ ਆਏ ਹੋਏ ਪ੍ਰਵਾਸੀ ਪੰਛੀਆਂ, ਇਹਨਾਂ ਪੰਛੀਆਂ ਦੇ ਇਸ ਰੱਖ ਵਿੱਚ ਆਉਣ ਵਾਲੇ ਸਮੇਂ, ਇਹਨਾਂ ਦੀ ਸਾਰੁਸੰਭਾਲ ਲਈ ਕੀਤੇ ਜਾਣ ਵਾਲੇ ਪ੍ਰਬੰਧਾਂ ਆਦਿ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply