
ਅੰਮ੍ਰਿਤਸਰ 5 ਫਰਵਰੀ (ਰੋਮਿਤ ਸ਼ਰਮਾ/ ਸੁਖਬੀਰ ਸਿੰਘ) – ਹਵਾਈ ਅੱਡਾ ਅੰਮ੍ਰਿਤਸਰ ਤੋਂ ਅੰਤਰਾਸ਼ਟਰੀ ਹਵਾਈ ਉਡਾਨਾਂ ਬੰਦ ਕਰਾਉਣ ਸਬੰਧੀ ਅਕਾਲੀ ਭਾਜਪਾ ਦੀਆਂ ਕੋਝੀਆ ਚਾਲਾਂ ਨੂੰ ਕਾਂਗਰਸ ਕਿਸੇ ਕੀਮਤ ਤੇ ਵੀ ਕਾਮਯਾਬ ਨਹੀ ਹੋਣ ਦੇਵੇਗੀ।ਇਨਾਂ੍ਹ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਦਿਹਾਤੀ ਪ੍ਰਧਾਨ ਸz. ਗੁਰਜੀਤ ਸਿੰਘ ਔਜਲਾ ਨੇ ਕਾਂਗਰਸੀ ਆਗੂ ਤੇ ਵਰਕਰਾਂ ਦੀ ਮਹੀਨਾ ਵਾਰ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਸz. ਅੋਜਲਾ ਨੇ ਕਿਹਾ ਕਿ ਏਅਰਪੋਰਟ ਡਾਇਰੈਕਟਰ ਗਗਨ ਮਲਿਕ ਵਲੋ ਅੰਤਰਾਸ਼ਟਰੀ ਉਡਾਨਾਂ ਨਾ ਬੰਦ ਹੋਣ ਦੇ ਦਿੱਤੇ ਭਰੋਸੇ ਤੇ ਵਿਸ਼ਵਾਸ਼ ਨਹੀ ਕੀਤਾ ਜਾ ਸਕਦਾ ਕਿਉਕਿ ਅਕਾਲੀ ਭਾਜਪਾ ਗਠਜੋੜ ਸਰਕਾਰ ਅੰਮ੍ਰਿਤਸਰ ਤੋਂ ਅੰਤਰਾਸ਼ਟਰੀ ਹਵਾਈ ਉਡਾਨਾਂ ਨੂੰ ਪੂਰੀ ਤਰਾਂ੍ਹ ਬੰਦ ਕਰਨ ਦਾ ਮਨ ਬਣਾ ਚੁੱਕੀ ਹੈ ਜਿਸ ਦੀ ਤਾਜ਼ਾ ਮਿਸਾਲ ਮੋਹਾਲੀ ਵਿਖੇ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਵੱਡੇ ਪੱਧਰ ‘ਤੇ ਖਰੀਦੀ ਗਈ ਕਰੋੜਾਂ ਅਰਬਾ ਰੁਪਏ ਦੀ ਜਮੀਨ ਹੈ।ਔਜਲਾ ਨੇ ਕਿਹਾ ਅਸੀ ਮੋਹਾਲੀ ‘ਚ ਬਣਦੇ ਅੰਤਰਾਸ਼ਟਰੀ ਹਵਾਈ ਅੱਡੇ ਦਾ ਵਿਰੋਧ ਨਹੀ ਕਰ ਰਹੇ, ਪਰ ਅਸੀ ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋ ਉਡਣ ਵਾਲੀਆਂ ਅੰਤਰਾਸ਼ਟਰੀ ਹਵਾਈ ਉਡਾਨਾਂ ਨੂੰ ਕਿਸੇ ਵੀ ਕੀਮਤ ਤੇ ਬੰਦ ਨਹੀ ਹੋਣ ਦਵਾਂਗੇ ਜੇਕਰ ਗਠਜੋੜ ਸਰਕਾਰ ਨੇ ਅੰਮ੍ਰਿਤਸਰ ਤੋ ਅੰਤਰਾਸ਼ਟਰੀ ਹਵਾਈ ਉਡਾਨਾਂ ਬੰਦ ਕਰਾਉਣ ਦਾ ਮਨ ਨਾ ਬਦਲਿਆ ਤਾ ਜਿਲਾ ਦਿਹਾਤੀ ਦੇ ਕਾਂਗਰਸੀ ਆਗੂ ਤੇ ਵਰਕਰ ਹਵਾਈ ਜਹਾਜਾਂ ਰਾਹੀ ਆਉਣ ਵਾਲੇ ਅਕਾਲੀ ਭਾਜਪਾ ਦੇ ਮੰਤਰੀਆਂ ਤੇ ਆਗੂਆਂ ਦਾ ਕਾਲੀਆਂ ਝੰਡੀਆ ਨਾਲ ਸਵਾਗਤ ਕਰਨਗੇ।ਔਜਲਾ ਨੇ ਕਿਹਾ ਕਿ ਅੰਤਰਾਸ਼ਟਰੀ ਹਵਾਈ ਉਡਾਨਾਂ ਬੰਦ ਹੋਣ ਨਾਲ ਸ੍ਰੀ ਹਰਿਮੰਦਰ ਸਾਹਿਬ, ਜਲ੍ਹਿਆਂ ਵਾਲਾ ਬਾਗ, ਰਾਮ ਤੀਰਥ ਮੰਦਰ, ਸੀਤਲਾ ਮੰਦਰ ਅਤੇ ਹੋਰ ਇਤਿਹਾਸਕ ਸਥਾਨਾ ਦੇ ਦਰਸ਼ਨ ਕਰਨ ਆਉਣ ਵਾਲੇ ਸੈਲਾਨੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ।
Check Also
ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ
ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …
Punjab Post Daily Online Newspaper & Print Media