Wednesday, October 14, 2026

ਦੀ ਗੁਲਾਬਗੜ੍ਹ ਬਹੁਮੰਤਵੀ ਸਹਿਕਾਰੀ ਸਭਾ ਦੀ ਸਰਬਸੰਮਤੀ ਨਾਲ ਚੋਣ

 PPN0602201503
ਬਠਿੰਡਾ, 06 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਗੁਲਾਬਗੜ੍ਹ ਬਹੁਮੰਤਵੀ ਸਹਿਕਾਰੀ ਸਭਾ ਪਿੰਡ ਗੁਲਾਬਗੜ੍ਹ ‘ਬਠਿੰਡਾ’ ਦੀ ਸਰਬਸੰਮਤੀ ਨਾਲ ਚੋਣ ਹੋਈ। ਇਸ ਮੌਕੇ ਲਖਵਿੰਦਰ ਸਿੰਘ ਲੱਖਾ ਫੂਸਮੰਡੀ ਨੂੰ ਸਰਬਸੰਮਤੀ ਨਾਲ ਪ੍ਰਧਾਨ ਚਾਣਨ ਸਿੰਘ ਗੁਲਾਬਗੜ੍ਹ ਨੂੰ ਮੀਤ ਪ੍ਰਧਾਨ, ਜਗਜੀਤ ਸਿੰਘ ਫੂਸਮੰਡੀ, ਸੁਖਜੀਤ ਸਿੰਘ, ਗੁਰਦੇਵ ਸਿੰਘ ਤੇ ਗੁਰਮੇਲ ਸਿੰਘ ਕਟਾਰ ਸਿੰਘ ਵਾਲਾ ਨੂੰ ਨਿਯੁਕਤ ਕੀਤਾ ਗਿਆ।ਇਸ ਮੌਕੇ ਇੰਸਪੈਕਟਰ ਰਘਬੀਰ ਸਿੰਘ, ਗੁਰਵਿੰਦਰ ਸਿੰਘ ਸਕੱਤਰ ਨਾਇਬ ਸਿੰਘ, ਹਰਚਰਨ ਸਿੰਘ ਕੋਟਫੱਤਾ, ਲਖਵਿੰਦਰਜੀਤ ਸਿੰਘ ਸਰਕਲ ਪ੍ਰਧਾਨ ਕੋਟਫੱਤਾ ਦਿਆਲ ਸਾਬਕਾ ਸਰਪੰਚ, ਭੋਲਾ ਸਿੰਘ ਸਾਬਕਾ ਸਰਪੰਚ ਗੁਲਾਬਗੜ੍ਹ ਬਲਵਿੰਦਰ ਸਿੰਘ ਕਟਾਰ ਸਿੰਘ ਵਾਲਾ ਤੇ ਕੇਵਲ ਸਿੰਘ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ

ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …

Leave a Reply