Saturday, August 8, 2026

ਸੇਂਟ ਕਬੀਰ ਸਕੂਲ ਵਿਖੇ ਵਿਸ਼ਵ ਕੈਂਸਰ ਦਿਵਸ ‘ਤੇ ਸੈਮੀਨਾਰ ਆਯੋਜਿਤ

PPN0602201504

ਬਠਿੰਡਾ, 06 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ)- ਵਿਸ਼ਵ ਵਿੱਚ ਦੈਂਤ ਦਾ ਰੂਪ ਧਾਰ ਚੁੱਕੇ ਕੈਂਸਰ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸੇਂਟ ਕਬੀਰ ਪਬਲਿਕ ਸਕੂਲ ਭੁੱਚੋ ਮੰਡੀ ਦੇ ਐਮਡੀ ਐਮ.ਐਲ.ਅਰੋੜਾ ਦੀ ਅਗਵਾਈ ਹੇਠ ਸਕੂਲ ਵਿਖੇ ‘ਕੈਂਸਰ ਨਾੱਟ ਬਿਯੋਂਡ ਅਸ’ ਵਿਸ਼ੇ ‘ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਐਡਵਾਂਸਡ ਕੈਂਸਰ ਡਾਇਗਨਾਸਟਿਕ ਅਤੇ ਖੋਜ ਕੇਂਦਰ ਦੇ ਕੇਂਦਰ ਨਿਰਦੇਸ਼ਕ ਡਾ. ਐਮ.ਕੇ.ਮਹਾਜਨ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ਕੈਂਸਰ ਡਾਇਗਨੋਸਿਟਿਕ ਸੈਂਟਰ ਦੇ ਨਿਰਦੇਸ਼ਕ ਡਾ.ਐਮ.ਕੇ. ਮਹਾਜਨ ਨੇ ਆਰਲ ਕੈਂਸਰ ਅਤੇ ਬ੍ਰੈਸਟ ਕੈਂਸਰ ਬਾਰੇ ਬੋਲਦਿਆਂ ਤੰਬਾਕੂ ਅਤੇ ਨਸ਼ੇ ਤੋਂ ਦੂਰ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਕਿ ਵਿਅਕਤੀ ਨੂੰ ਇਤਨਾ ਜਾਗਰੂਕ ਹੋਣਾ ਚਾਹੀਦਾ ਹੈ ਕਿ ਉਸਨੂੰ ਪਹਿਲੀ ਸਟੇਜ ਵਿੱਚ ਹੀ ਇਸਦਾ ਪਤਾ ਲੱਗ ਜਾਵੇ। ਉਨ੍ਹਾਂ ਇਸ ਦੀਆਂ ਮੁਢਲੀਆਂ ਨਿਸ਼ਾਨੀਆਂ, ਲੱਛਣ ਅਤੇ ਸਰੀਰ ਉੱਪਰ ਪੈਣ ਵਾਲੇ ਪ੍ਰਭਾਵਾਂ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਜਾਮਸੀ ਜਾਰਜ, ਡਾ.ਦੀਪਕ ਅਰੋੜਾ, ਸਿਸਟਰ ਰਮਨਦੀਪ ਕੌਰ ਆਦਿ ਨੇ ਵੀ ਆਪਣੇ ਵੀਚਾਰ ਸਾਂਝੇ ਕੀਤੇ। ਇਸ ਮੌਕੇ ਸਕੂਲੀ ਵਿਦਿਆਰਥੀਆਂ ਦੁਆਰਾ ਇੱਕ ਡਰਾਇੰਗ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਵਿਦਿਆਰਥੀਆਂ ਨੇ ਤੰਬਾਕੂ ਅਤੇ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਨੂੰ ਬਾਖੂਬੀ ਚਿਤਰਿਆ। ਅੰਤ ਵਿੱਚ ਸਕੂਲ ਦੇ ਐਮਡੀ ਪ੍ਰੋ:ਐਮ.ਐਲ.ਅਰੋੜਾ ਨੇ ਮੁੱਖ ਮਹਿਮਾਨ ਸਮੇਤ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਬੱਚਿਆਂ ਦੁਆਰਾ ਕੀਤੀ ਡਰਾਇੰਗ ਚਿਤਰਣ ਦੀ ਭਰਪੂਰ ਪ੍ਰਸੰਸ਼ਾ ਕੀਤੀ। ਅੰਤ ਵਿੱਚ ਪ੍ਰਿੰਸੀਪਲ ਅੰਜੂ ਡੋਗਰਾ ਅਤੇ ਸੋਨੀਆ ਧਵਨ ਨੇ ਸਮੂਹ ਸਟਾਫ ਨੂੰ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਪ੍ਰਤੀ ਬੱਚਿਆਂ ਅਤੇ ਸਟਾਫ ਨੂੰ ਲਗਾਤਾਰ ਜਾਗਰੂਕ ਕਰਨ ਲਈ ਅਜਿਹੇ ਪ੍ਰੋਗਰਾਮ ਕਰਵਾਉਂਦੇ ਰਹਿਣ ਲਈ ਐਮਡੀ ਅਤੇ ਡਾਇਗਨੋਸਿਟਿਕ ਸੈਂਟਰ ਸੰਚਾਲਕਾਂ ਦਾ ਧੰਨਵਾਦ ਕੀਤਾ।

ਇਸ ਤੋ ਇਲਾਵਾ ਸ਼ਹਿਰ ਵਿੱਚ ਮੈਕਸ ਸੁਪਰ ਸਪੈਸ਼ਇਏਲਿਟੀ ਹਸਪਤਾਲ ਵਲੋਂ ਕੈਂਸਰ ਜਾਗਰੁਕਤਾ ਵੋਕਥਾਨ ਦੀ ਸ਼ੁਰੁਆਤ ਐਮਐਸਐਸਐਚ ਤੋਂ ਕੀਤੀ ਗਈ ਅਤੇ ਇਹ ਹਸਪਤਾਲ ਵਾਪਸ ਆਉਣੋਂ ਬੱਸ ਡਿੱਪੋ ਅਤੇ ਕਈ ਹੋਰ ਥਾਵਾਂ ‘ਤੇੇ ਲੋਕਾਂ ਨੂੰ ਕੈਂਸਰ ਦੇ ਖਿਲਾਫ ਸੰਘਰਸ਼ ਦਾ ਸੁਨੇਹਾ ਦਿੰਦੀ ਵਾਪਸ ਹੋਈ ਸਕੂਲ ਅਤੇ ਕਾਲਜ ਵਿਦਿਆਰਥੀਆਂ ਤੋਂ ਇਲਾਵਾ ਸ਼ਹਿਰ ਨਿਵਾਸੀ ਅਤੇ ਐਮਐਸਐਸਐਚ ਦੇਆਨਕੋਲਾਜੀ ਡਾਕਟਰ ਵੀ ਸ਼ਾਮਿਲ ਹਨ ।ਇਸ ਸਾਲ ਕੈਂਸਰ ਦਿਨ ਦਾ ਥੀਮ ‘ਨਾਟ ਬਯੋਂਡ ਅਸ’ ਹੈ ਅਤੇ ਵੋਕਥਾਨ ਦੇ ਨਾਲ ਜਿਆਦਾ ਤੋਂ ਜਿਆਦਾ ਲੋਕਾਂ ਵਿੱਚ ਕੈਂਸਰ ਨੂੰ ਲੈ ਕੇ ਜਾਗਰੂਕਤਾ ਦਾ ਸੁਨੇਹਾ ਦਿੱਤਾ ਗਿਆ ਕਿ ਕੈਂਸਰ ਦੇ ਖਿਲਾਫ ਹੁਣ ਜੰਗ ਨੂੰ ਜਿੱਤੀਆ ਜਾ ਸਕਦਾ ਹੈ ਅਤੇ ਇਸਦਾ ਇਲਾਜ ਸੰਭਵ ਹੈ , ਅਜਿਹੇ ਵਿਚ ਉਨ੍ਹਾਂ ਨੂੰ ਸੰਘਰਸ਼ ਦੀ ਭਾਵਨਾ ਦਿਖਾਨੀ ਹੋਵੇਗੀ ।

Check Also

ਭਗਵੰਤ ਮਾਨ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਬਿਹਤਰ ਸਵੱਛਤਾ ਸੇਵਾਵਾਂ ਯਕੀਨੀ ਬਣਾਉਣ ਲਈ 60 ਐਮ.ਐਲ.ਡੀ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਮਨਜ਼ੂਰੀ

ਚੰਡੀਗੜ੍ਹ, 6ਅਗਸਤ:(ਪੰਜਾਬ ਪੋਸਟ ਬਿਊਰੋ) – ਸਾਲਾਂ ਤੋਂ ਅੰਮ੍ਰਿਤਸਰ ਦਾ ਸੀਵਰੇਜ ਸਿਸਟਮ ਇਸ ਪਵਿੱਤਰ ਸ਼ਹਿਰ ਦੀਆਂ …

Leave a Reply