Thursday, March 26, 2026

ਸੀ. ਕੇ. ਡੀ ਇਸਟੀਟਿਉਟ ਮੈਨੇਜਮੈਂਟ ਐਂਡ ਟੈਕਨਾਲਿਜੀ ਤਰਨਤਾਰਨ ਵਿਖੇ ਹੁਨਰ 2015

PPN0602201508

PPN0602201509
ਤਰਨ ਤਾਰਨ, 6 ਫਰਵਰੀ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਚੀਫ ਖਾਲਸਾ ਦੀਵਾਨ ਸ: ਚਰਨਜੀਤ ਸਿੰਘ ਚੱਢਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀ ਕੇ ਡੀ ਇਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ, ਤਰਨਤਾਰਨ ਵਿਖੇ ਆਯੋਜਿਤ ਹੁਨਰ 2015 ਵਿਚ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੌ 25 ਸਕੂਲਾਂ ਦੇ 500 ਤੌ ਵੀ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਦੋ ਦਿਨਾਂ ਤਕ ਚੱਲਣ ਵਾਲੇ ਹੁਨਰੁ੨੦੧੫ ਵਿਚ ਸਾਹਿਤਕ, ਸਭਿਆਚਾਰਕ ਅਤੇ ਕਲਾ ਸੰਬੰਧੀ ਮੁਕਾਬਲੇ ਕਰਵਾਏ ਗਏ ਜਿਹਨਾਂ ਵਿਚ ਕਵਿਜ, ਰੰਗੋਲੀ, ਮਹਿੰਦੀ, ਲੇਖ ਰਚਨਾ, ਪੋਸਟਰ ਮੇਕਿੰਗ, ਕਾਰਟੂਨਿੰਗ, ਫੇਸ ਪੇਟਿੰਗ, ਸਲਾਦ ਮੇਕਿੰਗ, ਫੈਂਸੀ ਡਰੈਸ, ਲੋਕ ਗੀਤਾਂ ਅਤੇ ਹੋਰ ਪ੍ਰਤਿਯੋਗਿਤਾਵਾਂ ਸ਼ਾਮਲ ਸਨ। ਇਸ ਪ੍ਰਤਿਯੋਗਿਤਾ ਦਾ ਮੰਤਵ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਪਛਾਣਦੇ ਹੋਏ ਉਹਨਾਂ ਨੂੰ ਆਪਣੀ ਕਲਾ ਨੂੰ ਹਰ ਪਖੋਂ ਨਿਖਾਰਣ ਲਈ ਉਤਸ਼ਾਹਿਤ ਕਰਨਾ ਸੀ। ਸਵੇਰ 9:30 ਵਜੇ ਤੌ ਸ਼ੁਰੂ ਹੋਏ ਮੁਕਾਬਲਿਆਂ ਦੇ ਜੇਤੂ ਬਚਿਆਂ ਦੇ ਇਨਾਮ ਵੰਡ ਸਮਾਰੋਹ ਕੀਤਾ ਗਿਆ।ਪ੍ਰਿਸੀ. ਡਾ: ਹਰਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ ਨਾਲ ਅਜਿਹੀਆਂ ਕਲਾਤਮਕ ਸਰਗਰਮੀਆਂ ਵਿਚ ਵੀ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪੇ੍ਰਰਿਤ ਕੀਤਾ।ਉਹਨਾਂ ਕਿਹਾ ਕਿ ਅਨੁਸ਼ਾਸਨ, ਮਿਹਨਤ ਅਤੇ ਆਪਣੇ ਉਦੇਸ਼ ਪ੍ਰਤਿ ਵਚਨਬੱਧਤਾ ਰਾਹੀਂ ਹੀ ਅਸੀਂ ਸਫਲਤਾ ਹਾਸਿਲ ਕਰ ਸਕਦੇ ਹਾਂ।
ਨਤੀਜਿਆਂ ਅਨੁਸਾਰ ਸ਼੍ਰੀ ਗੁਰੁ ਹਰਿ ਕ੍ਰਿਸ਼ਨ ਪਬਲਿਕ ਸੀਨੀ. ਸ਼ੈਕ. ਸਕੂਲ, ਮਜੀਠਾ ਰੋਡ ਬਾਈ ਪਾਸ ਅੰਮਿਰਤਸਰ ਨੇ ਪਹਿਲੇ ਸਥਾਨ ਤੇ ਅਤੇ ਮਾਝਾ ਪਬਲਿਕ ਸਕੂਲ, ਤਰਨਤਾਰਨ ਸਕੂਲ ਨੇ ਦੂਜੇ ਸਥਾਨ ਤੇ ਇੰਟਰ ਸਕੂਲ ਅੋਵਰ ਆਲ ਟਰਾਫੀ ਤੇ ਮੱਲ ਮਾਰੀ। ਕਾਲਜ ਮੈਨੇਜਮੈਂਟ ਵਲਂ ਵੱਖ ਵੱਖ ਮੁਕਾਬਲਿਆਂ ਵਿਚ ਪਹਿਲੇ, ਦੂਜੇ ਸਥਾਨ ਤੇ ਰਹਿਣ ਬਾਲੇ ਬਚਿਆਂ ਨੂੰ ਸਨਮੲਨਿਤ ਕੀਤਾ ਗਿਆ।
ਪ੍ਰਿਸੀ. ਡਾ: ਹਰਪ੍ਰੀਤ ਸਿੰਘ ਨੇ ਆਏ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਸੀ ਕੇ ਡੀ ਇਸਟੀਟਿਉਟ ਆਫ ਮੈਨੇਜਮੈਂਟ ਐਂਡ ਟੈਕਨਾਲਿਜੀ, ਤਰਨਤਾਰਨ ਵਲੌ ਹਰ ਸਾਲ ਅਜਿਹੇ ਪ੍ਰੋਗਰਾਮਾਂ ਰਾਹੀਂ ਵਿਦਿਆਰਥੀਆਂ ਦੀ ਕਲਾ ਅਤੇ ਹੁਨਰ ਨੂੰ ਨਿਖਾਰਣ ਦਾ ਐਲਾਨ ਕੀਤਾ । ਉਹਨਾਂ ਦਸਿਆ ਕਿ ਹੁਨਰੁ੨੦੧੫ ਦੇ ਦੂਜੇ ਦਿਨ ਪੰਜਾਬ ਦੇ ਵੱਕ ਵੱਖ ਕਾਲਜਾਂ ਦੇ ਹੌਣਹਾਰ ਵਿਦਿਆਰਥੀ ਹਿੱਸਾ ਲੌਣਗੈ ਜਿਹਨਾਂ ਦੀਆਂ ਕਲਾ ਕ੍ਰਿਤੀਆਂ ਵੇਖਣ ਯੋਗ ਹੋਣਗੀਆਂ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply