ਪੱਟੀ, 6 ਫਰਵਰੀ (ਅਵਤਾਰ ਸਿੰਘ ਢਿੱਲੋ / ਰਣਜੀਤ ਸਿੰਘ ਮਾਹਲਾ) – ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਮੁੱਖ ਰੱਖਦੇ ਹੋਏ ਨਗਰ ਕਾਸਲ ਪੱਟੀ ਵੱਲੋਂ ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਸੁਧਾਰ ਲਿਆਉਣ ਲਈ ਇਕ ਨਵੀਂ ਯੋਜਨਾ ਤਿਆਰ ਕੀਤੀ ਗਈ ਹੈ, ਜਿਸ ਨਾਲ ਸ਼ਹਿਰ ਵਾਸੀਆਂ ਦੀਆਂ ਮੁਸ਼ਕਿਲਾਂ ਹੱਲ ਹੋਣਗੀਆਂ।ਇਹ ਪ੍ਰਗਟਾਵਾ ਨਗਰ ਕਾਸਲ ਦੇ ਕਾਰਜ ਸਾਧਕ ਅਫਸਰ ਮਨਮੋਹਨ ਸਿੰਘ ਨੇ ਪੱਟੀ ਸ਼ਹਿਰ ਦੀ ਹਰੇਕ ਵਾਰਡ ਵਿੱਚ ਨਗਰ ਕਾਸਲ ਵੱਲੋਂ ਸਫਾਈ ਕਰਮਚਾਰੀਆਂ ਦੇ ਵੇਰਵੇ ਸਬੰਧੀ ਹੋਰਡਿੰਗ ਬੋਰਡ ਲਗਵਾਉਣ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕੀਤਾ।ਇਸ ਮੌਕੇ ਮਨਮੋਹਨ ਸਿੰਘ ਨੇ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਸ਼ਹਿਰ ਵਾਸੀ ਸਫਾਈ ਕਰਮਚਾਰੀਆਂ ਵੱਲੋਂ ਡਿਉਟੀ ‘ਤੇ ਗੈਰਹਾਜ਼ਰ ਰਹਿਣ ਕਾਰਨ ਗੰਦਗੀ ਦੇ ਢੇਰਾਂ ਕਰਕੇ ਪ੍ਰੇਸ਼ਾਨ ਰਹਿੰਦੇ ਸਨ, ਜਿਸ ‘ਤੇ ਨਗਰ ਕਾਸਲ ਵੱਲੋਂ ਸਫਾਈ ਦਾ ਪ੍ਰਾਈਵੇਟ ਠੇਕਾ ਵੀ ਕੀਤਾ ਗਿਆ ਸੀ, ਜਿਸ ਨਾਲ ਸਫਾਈ ਵਿੱਚ ਕੁਝ ਸੁਧਾਰ ਆਇਆ।ਉਨ੍ਹਾਂ ਦੱਸਿਆ ਕਿ ਹੁਣ ਨਗਰ ਕਾਸਲ ਵੱਲੋਂ ਇਕ ਯੋਜਨਾਬੱਧ ਤਰੀਕੇ ਨਾਲ ਸ਼ਹਿਰ ਦੀ ਸਫਾਈ ਵਿਵਸਥਾ ਵਿੱਚ ਸੁਧਾਰ ਲਿਆਉਣ ਦਾ ਉਪਰਾਲਾ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਹਰੇਕ ਵਾਰਡ ਵਿੱਚ ਹੋਰਡਿੰਗ ਬੋਰਡ ਲਗਵਾਏ ਜਾ ਰਹੇ ਹਨ, ਜਿਸ ‘ਤੇ ਸਫਾਈ ਕਰਮਚਾਰੀ ਦਾ ਨਾਮ ਤੇ ਟੈਲੀਫੋਨ ਨੰਬਰ ਦਾ ਵੇਰਵਾ ਦਰਜ ਹੈ।ਉਸ ਉਪਰ ਨਗਰ ਕੌਂਸਲ ਦੇ ਸਾਰੇ ਸੰਬਧਿਤ ਅਫਸਰਾਂ ਤੇ ਸੰਬਧਿਤ ਕਰਮਚਾਰੀਆਂ ਦੇ ਨਾਮ ਤੇ ਟੈਲੀਫੋਨ ਨੰਬਰ ਦਰਜ ਹਨ।ਜੇਕਰ ਕੋਈ ਵੀ ਸਫਾਈ ਕਰਮਚਾਰੀ ਆਪਣੀ ਡਿਉਟੀ ‘ਤੇ ਗੈਰਹਾਜ਼ਰ ਰਹਿੰਦਾ ਹੈ ਤਾਂ ਵਾਰਡ ਵਾਸੀ ਬੋਰਡ ਉਪਰ ਲਿਖੇ ਅਫਸਰਾਂ ਦੇ ਨੰਬਰ ਉਪਰ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਸ਼ਿਕਾਇਤ ਦਰਜ ਕਰਨ ਲਈ ਹਰੇਕ ਕਰਮਚਾਰੀ ਕੋਲ ਸ਼ਿਕਾਇਤ ਦਰਜ ਰਜਿਸਟਰ ਦਿੱਤੇ ਗਏ ਹਨ, ਜਿਸ ਦੀ ਸੂਚਨਾ ਸ਼ਾਮ ਨੂੰ ਕਾਰਜ ਸਾਧਕ ਅਫਸਰ ਕੋਲ ਪਹੁੰਚ ਜਾਵੇਗੀ।ਉਨ੍ਹਾਂ ਕਿਹਾ ਕਿ ਹੁਣ ਸ਼ਹਿਰ ਵਾਸੀ ਆਪਣੀ ਸ਼ਿਕਾਇਤ ਟੈਲੀਫੋਨ ਰਾਹੀਂ ਦਰਜ ਕਰਵਾ ਕੇ ਸ਼ਿਕਾਇਤ ਨੰਬਰ ਹਾਸਲ ਕਰ ਸਕਦੇ ਹਨ ਤੇ ਜਿਸ ਦਾ ਨਿਪਟਾਰਾ ਜਲਦ ਹੀ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਹ ਸਭ ਸ਼ਹਿਰ ਵਾਸੀਆਂ ਨੂੰ ਸਹੂਲਤ ਦੇਣ ਲਈ ਕੀਤਾ ਹੈ ਤਾਂ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਮੁਸ਼ਕਿਲ ਨਾ ਆਵੇ ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media