Saturday, September 12, 2026

ਖਾਲਸਾ ਕਾਲਜ ਲਾਅ ਨੂੰ ਬੀ. ਕਾਮ, ਐੱਲ. ਐੱਲ. ਬੀ ਦੇ ਨਵਾਂ ਕੋਰਸਾਂ ਦੀ ਮਿਲੀ ਮੰਜ਼ੂਰੀ

PPN0702201511

Principal Dr. Jaspal Singh (KCL)ਅੰਮ੍ਰਿਤਸਰ, 7 ਫਰਵਰੀ (ਪ੍ਰੀਤਮ ਸਿੰਘ) – ਵਕਾਲਤ ਦੇ ਖ਼ੇਤਰ ਵਿੱਚ ਹਰੇਕ ਪੱਖੋਂ ਵਿਦਿਆਰਥੀਆਂ ਨੂੰ ਮਾਹਿਰ ਤੇ ਤਜ਼ਰਬੇਕਾਰ ਵਕੀਲ ਬਣਾਉਣ ਦੇ ਮਕਸਦ ਤਹਿਤ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਖਾਲਸਾ ਕਾਲਜ ਆਫ਼ ਲਾਅ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੂੰ ਸੈਸ਼ਨ 2015-16 ਤੋਂ ਬੀ. ਕਾਮ. ਐੱਲ. ਐੱਲ. ਬੀ. (5 ਸਾਲਾਂ ਕੋਰਸ) ਸ਼ੁਰੂ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉੱਪ ਕੁਲਪਤੀ ਵੱਲੋਂ ਮੰਜ਼ੂਰੀ ਦੇ ਦਿੱਤੀ ਗਈ ਹੈ। ਕਾਲਜ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੋਈ ਵੀ ਉਮੀਦਾਵਾਰ ਜੋ +2 ਦੀ ਪ੍ਰੀਖਿਆ ਮੈਥੇਮੈਟਿਕਸ ਜਾਂ ਇਕਨਾਮਿਕਸ ਵਿਸ਼ੇ ਨਾਲ 45% ਅੰਕ (ਐੱਸ. ਸੀ/ਐੱਸ.ਟੀ. ਲਈ 40%) ਪ੍ਰਾਪਤ ਕਰਕੇ ਪਾਸ ਕਰਦਾ ਹੈ ਉਹ ਬੀ. ਕਾਮ. ਐੱਲ. ਐੱਲ. ਬੀ. ਕੋਰਸ ਵਿੱਚ ਦਾਖਲਾ ਲੈਣ ਲਈ ਯੋਗ ਹੈ ਅਤੇ ਇਸ ਕੋਰਸ ਦੀਆਂ 2 ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਕੋਰਸ ਦੇ ਪਹਿਲੇ 3 ਸਾਲ ਪੂਰੇ ਹੋਣ ‘ਤੇ ਬੀ. ਕਾਮ. ਦੀ ਡਿਗਰੀ ਦਿੱਤੀ ਜਾਵੇਗੀ ਅਤੇ 5 ਸਾਲ ਪੂਰੇ ਹੋਣ ‘ਤੇ ਇਕ ਹੋਰ ਬੀ. ਕਾਮ. ਐੱਲ. ਐੱਲ. ਬੀ. ਦੀ ਡਿਗਰੀ ਪ੍ਰਦਾਨ ਕੀਤੀ ਜਾਵੇਗੀ। ਇਹ ਕੋਰਸ ਵਿਦਿਆਰਥੀਆਂ ਲਈ ਕਾਰਪੋਰੇਟ ਸੈਕਟਰ, ਬੈਂਕਿੰਗ, ਟੇਕਸੇਸ਼ਨ, ਐੱਮ. ਐੱਨ. ਸੀ. ਆਦਿ ਵਿੱਚ ਰੋਜਗਾਰ ਪ੍ਰਾਪਤ ਕਰਨ ਲਈ ਬਹੁਤ ਹੀ ਲਾਹੇਵੰਦ ਸਾਬਤ ਹੋਵੇਗਾ। ਡਾ. ਜਸਪਾਲ ਸਿੰਘ ਨੇ ਕਿਹਾ ਕਿ ਇਸ ਵੇਲੇ ਕਾਲਜ, ਕਾਨੂੰਨ ਵਿਸ਼ੇ ਨਾਲ ਸੰਬੰਧਿਤ 2 ਕੋਰਸ ਬੀ. ਏ., ਐੱਲ. ਐੱਲ. ਬੀ. (5 ਸਾਲਾ ਕੋਰਸ) ਅਤੇ ਐੱਲ. ਐੱਲ. ਬੀ. (3 ਸਾਲਾ ਕੋਰਸ) ਚਲਾ ਰਿਹਾ ਹੈ।ਉਨ੍ਹਾਂ ਕਿਹਾ ਕਿ ਰਾਮ ਤੀਰਥ ਰੋਡ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਾਲ ਸਥਾਪਿਤ ਕਾਲਜ ਕੋਲ ਬਹੁਤ ਹੀ ਵੱਡੀ 4 ਮੰਜਿਲਾਂ ਮਾਡਰਨ ਬਿਲਡਿੰਗ, ਵਧੀਆ ਸਾਜੋ ਸਮਾਨ, ਕੰਪਿਊਟਰ ਲੈਬ, ਅਣਥੱਕ ਮਿਹਨਤੀ ਅਤੇ ਉੱਚ ਸਿੱਖਿਆ ਪ੍ਰਾਪਤ ਅਧਿਆਪਕ ਹਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply