ਅਕਾਲੀ ਦਾਲ ਦੀ ਚੜ੍ਹਦੀ ਕਲਾ ਲਈ ਮਿਹਨਤ ਕਰਾਂਗੀ- ਰਾਜਵਿੰਦਰ ਰਾਜ
ਅੰਮ੍ਰਿਤਸਰ, 7 ਫਰਵਰੀ (ਜਗਦੀਪ ਸਿੰਘ ਸੱਗੂ) – ਬੀਬੀ ਰਾਜਵਿੰਦਰ ਕੋਰ ਰਾਜ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਇਸਤਰੀ ਵਿੰਗ ਅੰਮ੍ਰਿਤਸਰ ਸ਼ਹਿਰੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਚੋਣ ਮੁਹਿੰਮ ਤੋਂ ਪਰਤੀ ਬੀਬੀ ਰਾਜਵਿੰਦਰ ਕੌਰ ਰਾਜ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠਾ, ਮੁੱਖ ਪਾਰਲੀਮੈਂਟ ਸਕੱਤਰ ਇੰਦਰਬੀਰ ਸਿੰਘ ਬੁਲਾਰੀਆਂ ਤੇ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਦੇ ਆਸ਼ੀਰਵਾਦ ਸਦਕਾ, ਦਿੱਲੀ ਵਿਖੇ ਇਕ ਰਸਮੀ ਮੀਟਿੰਗ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਾਗੀਰ ਕੌਰ ਨੇ ਅਕਾਲੀ ਦਲ ਦੇ ਉਘੇ ਨੇਤਾਵਾਂ ਦੀ ਹਾਜ਼ਰੀ ਵਿਚ ਇਸਦਾ ਐਲਾਨ ਕੀਤਾ ਹੈ।ਬੀਬੀ ਰਾਜਵਿੰਦਰ ਕੌਰ ਨੇ ਕਿਹਾ ਕਿ ਉਹ ਅੰਮ੍ਰਿਤਸਰ ਤੋਂ ਬੀਬੀਆਂ ਦਾ ਜੱਥਾ ਲੈ ਕੇ ਦਿੱਲੀ ਚੋਣ ਮੁਹਿੰਮ ਵਿਚ ਅਕਾਲੀ ਦਲ ਵੱਲੋਂ ਖੜੇ ਕੀਤੇ ਗਏ ਉਮੀਦਵਾਰਾਂ ਦੀ ਚੋਣ ਵਿਚ ਭਾਗ ਲੈਣ ਦਿੱਲੀ ਗਏ ਸਨ ਤੇ ਅਜ ਹੀ ਪਰਤੇ ਹਨ ਤੇ ਉਨ੍ਹਾਂ ਨੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠਾ, ਮੁੱਖ ਪਾਰਲੀਮੈਂਟ ਸਕੱਤਰ ਇੰਦਰਬੀਰ ਸਿੰਘ ਬੁਲਾਰੀਆਂ ਤੇ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਉਪਕਾਰ ਸਿੰਘ ਸੰਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਇਹ ਅਹੁੱਦਾ ਬੜੇ ਮਾਨ ਵਾਲੀ ਗੱਲ ਹੈ ਤੇ ਉਨ੍ਹਾਂ ਦੀਆ ਪ੍ਰਾਪਤੀਆਂ ਨੂੰ ਦੇਖ ਕੇ ਇਸ ਅਹੁਦੇ ਦੀ ਬਖਸ਼ਿਸ਼ ਹੋਈ ਹੈ। ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਸ਼ਹਿਰ ਵਿਚ ਅਕਾਲੀ ਦਲ ਇਸਤਰੀ ਵਿੰਗ ਦੇ ਢੰਗ ਨੂੰ ਹੋਰ ਮਜ਼ਬੂਤ ਕਰਨਗੇ ਤੇ ਵਾਰਡ ਪੱਧਰ ਤੇ ਨਵੀਆਂ ਨਿਯੁਕਤੀਆਂ ਕੀਤੀਆਂ ਜਾਣਗੀਆ। ਉਨ੍ਹਾਂ ਕਿਹਾ ਦਿੱਲੀ ਵੋਟਾਂ ਵਿਚ ਅਕਾਲੀ ਦਲ ਦੇ ਚਾਰੇ ਉਮੀਦਵਾਰ ਚੜ੍ਹਦੀ ਕਲਾਂ ਵਿਚ ਹਨ ਤੇ ਚਾਰੇ ਸੀਟਾਂ ਅਕਾਲੀ ਦਲ ਦੀ ਝੋਲੀ ਵਿਚ ਪੈਣਗੀਆਂ।ਇਨ੍ਹਾਂ ਉਮੀਦਵਾਰਾਂ ਲਈ ਅੰਮ੍ਰਿਤਸਰ ਤੋਂ ਗਏ ਸੀਨੀਅਰ ਨੇਤਾਵਾਂ ਨੇ ਰਾਤ ਦਿਨ ਮਿਹਨਤ ਕੀਤੀ ਤੇ ਇਹ ਮਿਹਨਤ ਜ਼ਰੂਰ ਰੰਗ ਲਿਆਏਗੀ।
Punjab Post Daily Online Newspaper & Print Media