Saturday, September 12, 2026

ਵਾਰਡ 12 ਵਿੱਚ ਭਾਜਪਾ ਉਮੀਦਵਾਰ ਨੇ ਖੋਲ੍ਹਿਆ ਦਫ਼ਤਰ

ਬਠਿੰਡਾ, 10 ਫਰਵਰੀ (ਜਸਵਿੰਦਰ ਸਿੰਘ ਜੱਸੀ/ ਅਵਤਾਰ ਸਿੰਘ ਕੈਂਥ) – ਨਗਰ ਨਿਗਮ ਚੋਣਾਂ ਦੇ ਮੁੱਦੇ ਨਜ਼ਰ ਮਹਾਂਨਗਰ ਵਿੱਚ ਸਰਗਰਮੀਆਂ ਨੇ ਤੇਜ਼ੀ ਫੜ੍ਹ ਲਈ ਹੈ ਜਿਸ ਤਹਿਤ ਅੱਜ ਕਈ ਆਗੂਆਂ ਦੁਆਰਾ ਆਪਣੇ ਆਪਣੇ ਦਫਤਰ ਖੋਲ੍ਹੇ ਗਏ। ਵਾਰਡ ਨੰਬਰ 12 ਦੇ ਮਾਡਲ ਟਾਊਨ ਮਾਰਕਿਟ ਵਿੱਚ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਤੇ ਉੱਘੇ ਵਕੀਲ ਪੰਕਜ ਅਰੋੜਾ ਦੇ ਦਫਤਰ ਦਾ ਉਦਘਾਟਨ ਉੱਘੇ ਅਕਾਲੀ ਆਗੂ ਤੇ ਗੁਰਦੁਆਰਾ ਜੀਵਨ ਪ੍ਰਕਾਸ਼ ਮਾਡਲ ਟਾਊਨ ਬਠਿੰਡਾ ਦੇ ਪ੍ਰਧਾਨ ਹਰਮਿੰਦਰ ਸਿੰਘ ਸਮਾਘ ਨੇ ਰੀਬਨ ਕੱਟ ਕੇ ਕੀਤਾ। ਇਸ ਮੌਕੇ ਮੁੱਖ ਮਹਿਮਾਨ ਹਰਮਿੰਦਰ ਸਿੰਘ ਸਮਾਘ ਨੇ ਕਿਹਾ ਕਿ ਅਕਾਲੀ ਭਾਜਪਾ ਉਮੀਦਵਾਰਾਂ ਹੂੰਝਾ ਫੇਰੂ ਜਿੱਤ ਪ੍ਰਾਪਤ ਕਰਨਗੇ ਜਿਨ੍ਹਾਂ ਵਿੱਚ ਪੰਕਜ ਅਰੋੜਾ ਵੱਡੀ ਲੀਡ ਪ੍ਰਾਪਤ ਕਰਨਗੇ। ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਵਾਰਡ ਦੇ ਸਰਬਪੱਖੀ ਵਿਕਾਸ ਪੰਕਜ ਅਰੋੜਾ ਦਾ ਸਮੱਰਥਨ ਕਰਦਿਆਂ ਇੱਕ ਇੱਕ ਵੋਟ ਉਨ੍ਹਾਂ ਦੇ ਹੱਕ ਵਿੱਚ ਭੁਗਤਾਈ ਜਾਵੇ। ਇਸ ਤੋਂ ਪਹਿਲਾਂ ਉਮੀਦਵਾਰ ਪੰਕਜ ਅਰੋੜਾ ਦੁਆਰਾ ਪ੍ਰਮਾਤਮਾ ਦਾ ਸ਼ੁਕਰੀਆ ਅਦਾ ਕਰਦਿਆਂ ਗੁਰਦੁਆਰਾ ਮਾਡਲ ਟਾਊਨ ਅਤੇ ਦੁਰਗਾ ਮੰਦਿਰ ਵਿਖੇ ਸ਼ਰਧਾ ਸੁਮਨ ਭੇਂਟ ਕਰਦਿਆਂ ਮੱਥਾ ਟੇਕਿਆ। ਉਪਰੰਤ ਮਾਡਲ ਟਾਊਨ ਫੇਸ- 1 ਦੇ ਐਸ ਸੀ ਓ ਮਾਰਕਿਟ ਵਿੱਚ ਦਫਤਰ ਖੋਲ੍ਹਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਕਾਰਾਂ ਦੇ ਵੱਡੇ ਕਾਫਲੇ ਦੇ ਰੂਪ ਵਿੱਚ ਵਾਰਡ 12 ਦਾ ਗੇੜਾ ਲਾ ਕੇ ਕਾਗ਼ਜ਼ ਦਾਖਲ ਕੀਤੇ ਗਏ। ਇਸ ਮੌਕੇ ਉਨ੍ਹਾਂ ਨਾਲ ਹੋਟਲ ਅਤੇ ਰੈਸਟੋਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਸਤੀਸ਼ ਅਰੋੜਾ, ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਾਬੂ ਰਾਮ, ਭਾਜਪਾ ਦੇ ਮੰਡਲ ਜਨਰਲ ਸਕੱਤਰ ਦਰਸ਼ਨ ਸਿੰਘ ਸਰਾਂ, ਦੁਰਗਾ ਮੰਦਿਰ ਕਮੇਟੀ ਮਾਡਲ ਟਾਊਨ ਦੇ ਪ੍ਰਧਾਨ ਮਦਨ ਲਾਲ, ਦੇਸ਼ ਭੰਡਾਰੀ, ਕਿਸਾਨ ਆਗੂ ਦਰਸ਼ਨ ਬਰਾੜ, ਮੈਡਮ ਸਿੱਕਾ, ਹਾਕਮ ਸਿੰਘ ਭੋਗਲ ਤੁੰਗਵਾਲੀ, ਗੁਰਬਖਸ਼ੀਸ਼ ਸਿੰਘ ਚੀਮਾ, ਮਹੇਸ਼ ਮਿੱਤਲ ਆਦਿ ਨੇ ਵੀ ਸੰਬੋਧਨ ਕੀਤਾ ਤੇ ਵਾਰਡ ਦੇ ਵਿਕਾਸ ਲਈ ਪੰਕਜ ਅਰੋੜਾ ਨੂੰ ਵੋਟਾਂ ਪਾਉਣ ਲਈ ਅਪੀਲ ਕੀਤੀ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply