Thursday, July 23, 2026

ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਦਿੱਤੀ ਫਿਜੀਓਥਰੈਪੀ

PPN1102201520

ਫਾਜ਼ਿਲਕਾ, 11 ਫਰਵਰੀ (ਵਿਨੀਤ ਅਰੋੜਾ) – ਜ਼ਿਲ੍ਹਾ ਸਪੈਸ਼ਲ ਸੈਂਟਰ ਵਿਖੇ ਆਈਈਡੀ ਕੰਪੌਨੈਂਟ ਅਧੀਨ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਫਿਜੀਓਥਰੈਪੀ ਦੇਣ ਅਤੇ ਸ਼ਨਾਖਤ ਲਈ ਡਾ ਮਨੋਜ ਦੂਮੜਾ ਤੇ ਡਾ. ਰਿੰਕੂ ਦੂਮੜਾ ਵਿਸ਼ੇਸ਼ ਤੌਰ ਤੇ ਆਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਈਈਡੀ ਕੁਆਰਡੀਨੇਟਰ ਅਤੇ ਆਰਸੀਟੀ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਦਿਮਾਗੀ ਲਕਵੇ ਵਾਲੇ ਬੱਚਿਆਂ ਨੂੰ ਨਾਰਮਲ ਕਰਨ ਲਈ ਸਰਜਰੀ ਦੀ ਥਾਂ ਫਿਜੀਓਥਰੈਪੀ ਦੀ ਜਰੂਰਤ ਹੁੰਦੀ ਹੈ ਤਾਂ ਕਿ ਬੱਚਿਆਂ ਨੂੰ ਸਮਾਜ ਨਾਲ ਜੋੜਿਆ ਜਾ ਸਕੇ।ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਦੀ ਅਗਵਾਈ ਵਿਚ 80 ਦੇ ਕਰੀਬ ਬੂਟੇ ਵੀ ਲਗਾਏ। ਇਸ ਮੌਕੇ ਸੀਐਚਟੀ ਨਿਰਮਲ ਕਾਂਤਾ, ਕਮਲਪ੍ਰੀਤ, ਜਸਪ੍ਰੀਤ ਕੌਰ, ਸੁਮਨ ਬਾਲਾ, ਗੁਰਮੀਤ ਸਿੰਘ, ਰਾਜ ਕੁਮਾਰ, ਇੰਦਰਪਾਲ ਸਿੰਘ, ਆਈਈਵੀ ਸ਼ਵੇਤਾ, ਰਜਨੀ ਆਦਿ ਹਾਜਰ ਸਨ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply