ਅੰਮ੍ਰਿਤਸਰ, 11 ਫਰਵਰੀ (ਸੁਖਬੀਰ ਸਿੰਘ) – ਸਿੱਖ ਜਥੇਬੰਦੀ ਆਈ.ਐਸ.ਓ. ਵੱਲੋਂ ਜਗਬਾਣੀ ਦੇ ਸਬ ਆਫਿਸ ਦੇ ਬਿਊਰੋ ਚੀਫ ਸ੍ਰੀ ਪ੍ਰਵੀਨ ਪੁਰੀ ਨੇ ਵੱਡੇ ਭਰਾ ਕੇਵਲ ਕਿਸ਼ਨ ਪੁਰੀ ਦੇ ਹਾਰਟ-ਅਟੈਕ ਕਾਰਨ ਦਿਹਾਂਤ ਹੋ ਜਾਣ ਤੇ ਜਥੇਬੰਦੀ ਵੱਲੋਂ ਦੁੱਖ ਦਾ ਪ੍ਰਗਟਾਵਾ ਕਰਦਿਆਂ ਸੂਬਾ ਪ੍ਰਧਾਨ ਤੇ ਜੇਲ੍ਹ ਬੋਰਡ ਮੈਂਬਰ ਕੰਵਰਬੀਰ ਸਿੰਘ (ਅੰਮ੍ਰਿਤਸਰ) ਨੇ ਕਿਹਾ ਕਿ ਉਹ ਸਮੂੰਹ ਪੂਰੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹਨ ਅਤੇ ਇਸ ਦੁੱਖ ਦੀ ਘੜੀ ਵਿੱਚ ਆਈ.ਐਸ.ਓ. ਉਨ੍ਹਾਂ ਦੇ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਕੇਵਲ ਕਿਸ਼ਨ ਪੁਰੀ ਦੇ 21 ਫਰਵਰੀ ਨੂੰ ਚੋਗਾਵਾਂ ਵਿਖੇ ਰੱਖੇ ਗਏ ਭੋਗ ਤੇ ਸਮੂੰਹ ਪਿਆਰ ਕਰਨ ਵਾਲੇ ਪਹੁੰਚ ਕਿ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਨ। ਇਸ ਦੁੱਖ ਦਾ ਗੁਰਮਨਜੀਤ ਸਿੰਘ, ਗੁਰਿੰਦਰ ਸਿੰਘ, ਜਗਮੋਹਨ ਸਿੰਘ, ਬਾਬਾ ਗੁਰਚਰਨ ਸਿੰਘ, ਮਨਜੀਤ ਸਿੰਘ, ਰਾਜਬੀਰ ਸਿੰਘ ਸਮੇਤ ਸਮੂੰਹ ਆਈ.ਐਸ.ਓ. ਦੇ ਅਹੁਦੇਦਾਰਾਂ ਨੇ ਵੀ ਪ੍ਰਗਟਾਵਾ ਕੀਤਾ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media