Friday, March 20, 2026

ਮਹਾਨ ਪ੍ਰਾਪਤੀਆਂ ਨਾਲ ਜੁੜਿਆ ਹੁਸ਼ਿਆਰ ਪੁਰ ਦੇ ਸਰਕਾਰੀ ਕਾਲਜ ਸਰਕਾਰੀ ਬੇਰੁਖੀ ਦਾ ਸ਼ਿਕਾਰ

ਹੁਸ਼ਿਆਰਪੁਰ, 11 ਫਰਵਰੀ (ਸਤਵਿੰਦਰ ਸਿੰਘ) – ਹੁਸ਼ਿਆਰ ਪੁਰ ਅਤੇ ਕੰਡੀ ਇਲਾਕੇ ਦੀ ਧ੍ਰੋਹਰ ਅਤੇ ਅਨੋਕਾਂ ਮਹਾਨ ਪ੍ਰਾਪਤੀਆਂ ਨਾਲ ਜੁੜੇ ਹੋਏ ਸਰਕਾਰੀ ਕਾਲਜ ਨੇ ਵਿਦਿਆ ਦੇ ਖੇਤਰ ਜੋ 1927 ਤੋਂ ਪ੍ਰਾਪਤੀਆਂ ਕੀਤੀਆਂ ਅਤੇ ਦੇਸ਼ ਨੂੰ ਡਾਕਟਰ ਮਨਮੋਹਨ ਸਿੰਘ ਵਰਗੇ ਅਰਥ ਸ਼ਸ਼ਤਰੀ ਪੈਦਾ ਕਰਕੇ ਦਿਤੇ ਅਤੇ ਯੂਨੀਵਰਸਟੀ ਕਾਲਜ ਕਹਿਲਾਉਣ ਵਾਲਾ ਪੰਜਾਬ ਸਰਕਾਰ ਦੀ ਬੇਰੁਖੀ ਕਾਰਨ ਅਥਰੂ ਬਹਾਉਣ ਲਈ ਮਜਬੂਰ ਹੋ ਰਿਹਾ ਹੈ। ਦੇਸ਼ ਦਾ ਅਸਲ ਵਿਕਾਸ ਵਿਦਿਆ ਨਾਲ ਜੁੜਿਆ ਪਿਆ ਹੈ। ਪਰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਨੇ ਤਾਂ ਐਨੀ ਗਿਰਾਵਟ ਦਰਜ ਕਰਵਾ ਦਿਤੀ ਹੈ ਨਾ ਸਕੂਲਾਂ ਵਿਚ ਸਟਾਫ ਪੂਰਾ ਨਾ ਉੱਚ ਵਿਦਿਆ ਦੇ ਖੇਤਰ ਵਿਚ।ਇਨ੍ਹਾਂ ਗਲਾ ਦਾ ਪ੍ਰਗਟਾਂਵਾ ਕਰਦਿਆ ਸੋਸ਼ਲ ਡੈਮੋਕ੍ਰੇਟਿਕ ਪਾਰਟੀ ਅਤੇ ਭਾਰਤ ਜਗਾਓ ਅੰਦੋਲਨ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਆਰ ਟੀ ਆਈ ਐਕਟ 2005 ਦੀ ਵਰਤੋਂ ਕਰਦਿਆਂ ਦੱਸਿਆ ਕਿ ਗੌਰਮਿੰਟ ਕਾਲਜ ਬਿਨ੍ਹਾਂ ਪ੍ਰਿੰਸੀਪਲ ਦੇ ਚੱਲ ਰਿਹਾ ਹੈ, ਪ੍ਰੋਫੈਸਰਾਂ ਦੀਆਂ ਅਤੇ ਹੋਰ ਸਟਾਫ ਦੀਆਂ ਪੋਸਟਾਂ ਵੀ ਖਾਲੀ ਹਨ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਇਕਲੇ ਗੌਰਮਿੰਟ ਕਾਲਜ ਦੇ ਵੱਖ ਵੱਖ ਕਲਾਸਾਂ ਵਿਚ ਪੜ੍ਹਦੇ 4023 ਵਿਦਿਆਰਥੀਆਂ ਦੇ ਭਵਿੱਖ ਨਾਲ ਵੱਡੇ ਪਧੱਰ ਤੇ ਖਿਲਵਾੜ ਕਰ ਰਹੀ ਹੈ। ਕਾਲਜਾਂ ਵਿਚ ਖਾਲੀ ਪੋਸਟਾਂ ਨਾਲ ਜਿਥੇ ਵਿਦਿਆ ਦੇ ਮਿਆਰ ਵਿਚ ਵੱਡੀ ਗਿਰਾਵਟ ਆ ਰਹੀ ਹੈ ਉਥੇ ਨਾਲ ਵਿਦਿਆਰਥੀਆਂ ਦੇ ਭਵਿੱਖ ਦੀ ਨੀਂਹ ਵੀ ਕੰਮਜੋਰ ਹੋ ਰਹੀ ਹੈ। ਕਾਲਜ ਵਿਚ 01 ਨਵੰਬਰ 2014 ਤੋਂ ਪ੍ਰਿੰਸੀਪਲ ਦੀ ਪੋਸਟ ਖਾਲੀ ਹੈ ਜਿਸ ਉਤੇ ਆਰਜੀ ਤੋਰ ਸਪੋਰਟਸ ਕਾਲਜ ਦੀ ਪ੍ਰਿੰਸੀਪਲ ਜਲੰਧਰ ਨੂੰ ਅਡੀਸ਼ਨਲ ਚਾਰਜ ਦਿਤਾ ਹੋਇਆ ਹੈ। ਲੈਕਚਰਾਰਾਂ ਦੀਆਂ ਕੁਲ ਮੰਜੂਰ ਸ਼ੁਦਾ 106 ਅਸਾਮੀਆਂ ਵਿਚੋਂ 40 ਉਤੇ ਰੈਗੂਲਰ ਲੈਕਚਰਾਰ ਹਨ,42 ਪੋਸਟਾਂ ਵੱਖ ਵੱਖ ਵਿਸ਼ਿਆਂ ਦੀਆਂ ਖਾਲੀ ਹਨ, 23 ਪੋਸਟਾਂ ਉਤੇ ਪਾਰਟ ਟਾਇਮ ਲੈਕਚਰਾਰ ਰੱਖੇ ਹੋਏ ਹਨ ਅਤੇ ਮੈਥ ਦੀ ਇਕ ਪੋਸਟ ਠੇਕੇ ਉਤੇ ਵੀ ਹੈ। ਅਤੇ 33 ਗੈਸਟ ਫੈਕਲਟੀ ਲੈਕਚਰਾਰ ਹਨ ਜਿਨ੍ਹਾਂ ਨੂੰ ਵਿਦਿਆਰਥੀਆਂ ਤੋਂ ਲਿਆ ਜਾਂਦਾ ਪੀ ਟੀ ੲੈ ਫੰਡ ਵਿਚੋਂ ਤਨਖਾਹ ਉਤੇ ਰਖਿਆ ਗਿਆ ਹੈ, ਜਿਨ੍ਹਾਂ ਉਕਾ ਪੁੱਕਾ 10,000 ਰੁਪਇਆ ਪ੍ਰਤੀ ਮਹੀਨਾ ਤੇ ਸਾਲ ਵਿਚ ਸਿਰਫ 8 ਤੋਂ 10 ਮਹੀਨੇ ਦੀ ਤਨਖਾਹ ਹੀ ਦਿਤੀ ਜਾਂਦੀ ਹੈ ਜੋ ਕਿ ਸੰਵਿਧਾਨਕ ਮੁਢੱਲੇ ਅਧਿਕਾਰਾਂ ਦੀ ਧਾਰਾ ਇਕ ਕੰਮ ਇਕ ਤਨਖਾਹ ਦੀ ਘੋਰ ਉਲੰਘਣਾ ਹੈ ਅਤੇ ਵਿਦਿਆ ਦੇ ਖੇਤਰ ਵਿਚ ਸਭ ਤੋਂ ਵੱਡਾ ਇਹ ਗਿਆਨ ਵੰਡਣ ਵਾਲਿਆਂ ਨਾਲ ਸੋਸ਼ਣ ਹੈ। ਜਿਨ੍ਹਾਂ ਵਿਚੋਂ ਪੰਜਾਬ ਸਰਕਾਰ ਵਲੋਂ ਪੰਜਾਬੀ ਮਾਂ ਬੋਲੀ ਨਾਲ ਸਭ ਤੋਂ ਵੱਡਾ ਖਿਲਵਾੜ ਕੀਤਾ ਜਾ ਰਿਹਾ ਹੈ, ਜਿਥੇ ਕਿ ਪੰਜਾਬੀ ਦੀਆਂ 15 ਮਨਜੂਰ ਪੋਸਟਾਂ ਵਿਚੋਂ 10 ਪੋਸਟਾਂ ਖਾਲੀ ਹਨ, ਇਨ੍ਹਾਂ ਵਿੱਚੋ ਸਭ ਤੋਂ ਪੁਰਾਣੀ 22 ਸਤੰਬਰ 2006 ਤੋਂ ਖਾਲੀ ਹੈ, ਹਿਸਟਰੀ ਦੀ ਸਭ ਤੋਂ ਪੁਰਾਣੀ ਪੋਸਟ ਨਵੰਬਰ 2005 ਤੋਂ ਖਾਲੀ ਹੈ। ਰਾਸ਼ਟਰੀ ਭਾਸ਼ਾ ਹਿੰਦੀ ਦੀ 05 ਸਤੰਬਰ 2009 ਤੋਂ ਖਾਲੀ, ਇਕਨੋਮਿਕਸ ਦੀ ਨਵੰਬਰ 2011 ਤੋਂ, ਬਾਟਨੀ ਦੀ ਸਤੰਬਰ 2010, ਮੈਥ ਦੀ ਸਤੰਬਰ 2011 ਤੋਂ, ਪੋਲ ਸਾਇੰਸ ਦੀ 2007 ਤੋਂ, ਇੰਗਲਸ਼ 2013 ਤੋਂ, ਪੋਲ ਸਾਇੰਸ 2007 ਤੋਂ, ਜੁਆਲੋਜੀ 2011 ਤੋਂ ਆਦਿ ਹਨ। ਇਸੇ ਤਰ੍ਹਾਂ ਲਾਇਬ੍ਰੇਰੀਅਨਾਂ ਦੀਆਂ 2 ਮੰਜੂਰ ਪੋਸਟਾਂ ਵਿਚੋਂ ਦੋਨੋ ਹੀ ਖਾਲੀ। ਨਾਨ ਟੀਚਿੰਗ ਦਰਜਾ 3 ਕਰਮਚਾਰੀਆਂ ਦੀਆਂ ਕੁਲ 47 ਪੋਸਟਾਂ ਮੰਜੂਰ ਹਨ ਤੇ ਜਿਨ੍ਹਾਂ ਵਿਚੋਂ 23 ਪੋਸਟਾਂ ਖਾਲੀ ਹਨ, ਹੈਰਾਨੀ ਹੈ ਕਿ ਜੀ ਐਲ ਏ ਦੀਆਂ 16 ਵਿਚੋਂ 14 ਖਾਲੀ, ਹੋਸਟਲ ਸੁਪਰਡੰਟ ਦੀ ਇਕ ਵਿਚੋਂ 1 ਹੀ ਖਾਲੀ ਆਦਿ। ਦਰਜਾ 4 ਕਰਮਚਾਰੀਆਂ ਦੀਆਂ 37 ਮੰਜੂਰ ਪੋਸਟਾਂ ਵਿਚੋਂ 17 ਖਾਲੀ ਜਿਨ੍ਹਾਂ ਵਿਚ ਬੇਲਦਾਰ ਦੀਆਂ 3 ਵਿਚੋਂ 2 ਖਾਲੀ, ਚੌਕੀਦਾਰ 6 ਵਿਚੋਂ 4 ਖਾਲੀ, ਮਾਲੀ, ਸਫਾਈ ਸੇੇਵਕ, ਸੇਵਾਦਾਰ, ਲਾਇਬ੍ਰੇਰੀ ਅਟੈਂਡੈਂਟ ਆਦਿ ਖਾਲੀ ਹਨ।

ਧੀਮਾਨ ਨੇ ਦਸਿਆ ਕਿ ਬਿਨ੍ਹਾਂ ਕੈਪਟਨ ਤੋਂ ਸ਼ਿਪ ਅੱਜ ਵੀ ਡੁਬਿਆ ਅਤੇ ਕੱਲ ਵੀ ਡੁਬਿਆ ਭਾਵ ਬਿਨ੍ਹਾਂ ਪ੍ਹਿ੍ਰੰਸੀਪਲਾਂ ਤੋਂ ਬਿਨ੍ਹਾਂ ਵਿਦਿਆ ਦਾ ਖੇਤਰ ਅਜ ਵੀ ਗਿਆ ਤੇ ਕਲ ਵੀ ਗਿਆ, ਪੂਰੇ ਪੰਜਾਬ ਵਿਚ 20 ਖਾਲੀ ਪੋਸਟਾਂ ਨਾਲ 40 ਕਾਲਜਾਂ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਪਰ ਇਨ੍ਹਾਂ ਤਰੁਟੀਆਂ ਦਾ ਖਮਿਆਜਾ ਵਿਦਿਆਰਥੀਆਂ ਨੂੰ ਤਾਂ ਭੁਗਤਣਾ ਪੈ ਰਿਹਾ ਹੈ ਨਾਲ ਨਾਲ ਦੇਸ਼ ਦੇ ਭਵਿੱਖ ਦੀ ਨੀਂਹ ਵੀ ਕੰਮਜੋਰ ਕੀਤੀ ਜਾ ਰਹੀ ਹੈ। ਕਿੰਨੀ ਸ਼ਰਮ ਦੀ ਗੱਲ ਹੈ ਕਿ ਪਿਛੱਲੇ 10,10 ਸਾਲਾਂ ਤੋਂ ਪੋਸਟਾਂ ਖਾਲੀ ਹਨ। ਅਗਰ ਅਜਿਹੇ ਹਾਲਤ ਰਹਿਣਗੇ ਤਾਂ ਕਿਥੋਂ ਮਿਲਣਗੇ ਹਿਸਾਬ ਦਾਨੀ, ਸਇੰਸਦਾਨ, ਅਰਥ ਸ਼ਾਸ਼ਤਰੀ ਅਤੇ ਪੜ੍ਹੇ ਲਿੱਖੇ ਲੋਕਾਂ ਦੇ ਲੀਡਰ? ਇਸੇ ਕਾਰਨ ਪੰਜਾਬ ਦੀ ਬਹੁਤ ਸਾਰੀ ਨੋਜਵਾਨ ਪੀੜੀ ਪੜ੍ਹਣ ਲਈ ਵਿਦੇਸ਼ਾਂ ਵਿਚ ਕੂਚ ਕਰ ਰਹੀ ਹੈ, ਇਹ ਕੋਈ ਖੁਸ਼ੀ ਦੀ ਗੱਲ ਨਹੀਂ ਹੈ, ਦੇਸ਼ ਦੇ ਭਵਿੱਖ ਲਈ ਸਭ ਤੋਂ ਵੱਡਾ ਨੁਕਸਾਨ ਸਰਕਾਰੀ ਨੀਤੀਆਂ ਕਰ ਰਹੀਆਂ ਹਨ। ਧੀਮਾਨ ਨੇ ਕਿਹਾ ਕਿ ਸਵਾਲ ਇਹ ਪੈਦਾ ਹੁੰਦਾ ਹੈ ਕਿ ਵਿਦਿਆ ਦੇ ਖੇਤਰ ਵਿਚ ਸਭ ਤੋਂ ਵੱਡਾ ਵਿਤਕਰਾ ਪੰਜਾਬ ਦੀ ਨੋਜਵਾਨ ਪੀੜੀ ਨਾਲ ਕੀਤਾ ਜਾ ਰਿਹਾ ਹੈ। ਕਦੇ ਸਰਬ ਸਿਖਿੱਆ ਅਭਿਆਨ ਅਤੇ ਕਦੇ ਰੂਸਾ ਸਕੀਮਾਂ ਅਤੇ ਕਦੇ ਵਿਦਿਆਰਥੀਆਂ ਦੀ ਮਨ ਕੀ ਬਾਤ ਪਰ ਵਿਦਿਅਕ ਅਦਾਰਿਆਂ ਵਿਚ ਹੋਣ ਵਾਲੇ ਬੱਚਿਆਂ ਦੇ ਨੁਕਸਾਨ ਲਈ ਕੋਣ ਜੁੰਮੇਵਾਰ ਹੈ। ਇਕ ਕਿੰਨੀ ਸ਼ਰਮ ਦੀ ਗੱਲ ਹੈ ਕਿ ਕਾਲਜਾਂ ਵਿਚ ਵੀ ਵਿਦਿਆਰਥੀਆਂ ਦੇ ਪੀ ਟੀ ਏ ਫੰਡ ਵਿਚੋਂ ਗੈਸਟ ਫੈਕਲਟੀ ਦੇ ਲੇਕਚਰਾਰਾਂ ਨੂੰ ਤਨਖਾਹ ਦਿਤੀ ਜਾਂਦੀ ਹੈ, ਕਿਥੇ ਹਨ ਲੋਕਾਂ ਤੋਂ ਇਕਠੇ ਕੀਤੇ ਜਾ ਰਹੇ ਟੈਕਸ। ਸਰਕਾਰੀ ਵਿਦਿਅਕ ਅਦਾਰਿਆਂ ਵਿਚ ਕੁਆਲਟੀ ਆਫ ਐਜੂਕੇਸ਼ਨ ਸਰਕਾਰ ਜਾਣਬੁਝ ਕੇ ਖਤਮ ਕਰ ਰਹੀ ਹੈ ਤੇ ਦੁਸਰੇ ਪਾਸੇ ਵਿਕਾਸ ਦੀਆਂ ਤੋਪਾਂ ਚਲਾ ਰਹੀ ਹੈ ਇਹ ਦਸੋ ਇਹ ਹੋ ਰਹੇ ਨੁਕਾਸਨ ਵਾਰੇ ਕਿਉਂ ਚੁੱਪੀ ਧਾਰੀ ਹੋਈ ਹੈ, ਇਹ ਤਾਂ ਨੋਜਵਾਨਾ ਨੂੰ ਬੰਜਰ ਬਨਾਉਣ ਦੇ ਬਰਾਬਰ ਹੈ, ਉਨ੍ਹਾਂ ਦੀ ਤਾਕਤ ਨੂੰ ਗਲੱਤ ਦਿਸ਼ਾ ਦੇਣ ਦੇ ਬਰਾਬਰ ਹੈ। ਧੀਮਾਨ ਨੇ ਦਸਿਆ ਕਿ ਉਹ ਵਿਦਿਆਰਥੀਆਂ ਨੂੰ ਯੋਗ ਲੈਕਚਰਾਰ ਮੁਹਈਆ ਕਰਵਾਉਣ ਲਈ ਮਾਨਯੋਗ ਪੰਜਾਬ ਐਂਡ ਹਾਈ ਕੇੋਰਟ ਵਿਚ ਜਨ ਹਿੱਤ ਪਟੀਸ਼ਨ ਪਾਉਣਗੇ ਤਾਂ ਕਿ ਨੋਜਵਾਨ ਹਰੇਕ ਪੱਖ ਤੋਂ ਸੰਪੂਰਨ ਗਿਆਨ ਹਾਂਸਲ ਕਰਕੇ ਦੇਸ਼ ਦੇ ਭਵਿੱਖ ਨੂੰ ਬਨਾਉਣ ਲਈ ਅਪਣਾ ਯੋਗਦਾਨ ਪਾਉਣ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply