Friday, September 11, 2026

ਨਗਰ ਕੋਂਸਲ ਚੌਣਾਂ ਦੌਰਾਨ ਜੰਡਿਆਲਾ ਤੋਂ ਭਾਜਪਾ ਨੇ ਚਾਰ ਉਮੀਦਵਾਰਾਂ ਦਾ ਕੀਤਾ ਐਲਾਨ

ਕਾਂਗਰਸ ਦੀਆਂ ਗਲਤ ਨੀਤੀਆ ਕਾਰਨ ਕਾਂਗਰਸ ਦਾ ਸੁਪੜਾ ਸਾਫ ਹੋਣਾ ਲਾਜਮੀ- ਐਸ.ਪੀ ਕੇਵਲ

PPN1202201514

ਛੇਹਰਟਾ, 12 ਫਰਵਰੀ (ਕੁਲਦੀਪ ਸਿੰਘ ਨੋਬਲ) – ਨਗਰ ਕੌਂਸਲ ਚੌਣਾਂ ਸਬੰਧੀ ਜਿਲਾ ਦਿਹਾਤੀ ਪ੍ਰਧਾਨ ਰਾਜੀਵ ਮਾਹਣਾ ਦੀ ਅਗਵਾਈ ਹੇਠ ਭਾਜਪਾ ਆਗੁਆਂ ਦੀ ਇਕ ਵਿਸਾਲ ਮੀਟਿੰਗ ਹੋਈ, ਜਿਸ ਦੌਰਾਨ ਭਾਜਪਾ ਉੱਪ ਪ੍ਰਧਾਨ ਐਸ.ਪੀ ਕੇਵਲ ਕੁਮਾਰ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਜਿੰਨਾਂ ਨੇ ਦੱਸਿਆ ਕਿ ਨਗਰ ਕੌਂਸਲ ਚੌਣਾਂ ਵਿਚ ਜੰਡਿਆਲਾ ਗੁਰੂ ਦੀਆਂ 15 ਸੀਟਾਂ ਵਿਚੋਂ 4 ਸੀਟਾਂ ਤੋਂ ਭਾਜਪਾ ਵਲੋਂ ਵਾਰਡ ਨੰਬਰ 1 ਤੋਂ ਮਨਜੀਤ ਕੌਰ ਗਿੱਲ, ਵਾਰਡ ਨੰਬਰ 6 ਤੋਂ ਸੁਸ਼ਮਾ ਰਾਣੀ, ਵਾਰਡ ਨੰਬਰ 11 ਤੋਂ ਹਰਚਰਨ ਸਿੰਘ ਬਰਾੜ ਤੇ ਵਾਰਡ ਨੰਬਰ 10 ਤੋਂ ਲਵਜੀਤ ਕੌਰ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।ਇੰਨਾਂ ਉਮੀਦਵਾਰਾਂ ਵਲੋਂ ਐਸ.ਡੀ.ਐਮ-1 ਰੌਹਿਤ ਗੁਪਤਾ ਨੂੰ ਆਪਣੇ ਕਾਗਜ ਦਾਖਲ ਕਰਵਾਏ ਗਏ। ਇਸ ਮੋਕੇ ਐਸਪੀ ਕੇਵਲ ਕੁਮਾਰ ਨੇ ਕਿਹਾ ਕਿ ਪੰਜਾਬ ਵਿਚ ਨਗਰ ਕੌਂਸਲ ਦੀ ਚੌਣਾਂ ਨੂੰ ਲੈ ਕੇ ਭਾਜਪਾ ਪੂਰੀ ਤਰਾਂ ਸਰਗਰਮ ਹੈ। ਉਨਾਂ ਕਿਹਾ ਕਿ ਇੰਨਾਂ ਚੌਣਾਂ ਵਿਚ ਭਾਜਪਾ ਆਪਣੇ ਬਲਬੂਤੇ ਚਾਰਾਂ ਸੀਟਾਂ ਤੇ ਜਿੱਤ ਦਾ ਝੰਡਾ ਲਹਿਰਾਏਗੀ ਤੇ ਵਿਰੌਧੀ ਧਿਰ ਕਾਂਗਰਸ ਨੂੰ ਮੂੰਹ ਦੀ ਖਾਣੀ ਪਵੇਗੀ। ਉਨਾ ਕਿਹਾ ਕਿ ਪੂਰੇ ਦੇਸ਼ ਵਿਚ ਲੋਕ ਕਾਂਗਰਸ ਦੀ ਨੀਤੀਆ ਤੋਂ ਚੰਗੀ ਤਰਾਂ ਜਾਣੂ ਹੋ ਚੁੱਕੇ ਹਨ ਜਿਸ ਕਰਕੇ ਕਾਂਗਰਸ ਦਾ ਸੁਪੜਾ ਸਾਫ ਹੋਣਾ ਲਾਜਮੀ ਸੀ।ਮੀਟਿੰਗ ਵਿੱਚ ਪ੍ਰਧਾਨ ਬੀਜੇਪੀ ਐਸਸੀ ਮੋਰਚਾ ਪੰਜਾਬ ਬਲਵਿੰਦਰ ਗਿੱਲ, ਮਨਦੀਪ ਸਿੰਘ, ਭਗਵਾਨਦਾਸ, ਮੋਨੂੰ ਗਿੱਲ, ਤਜਿੰਦਰ ਸਿੰਘ ਚੰਦੀ, ਗੁਰਮੇਜ ਸਿੰਘ, ਰਜਿੰਦਰਪਾਲ ਸਿੰਘ ਬਰਾੜ, ਸ਼ੀਲਾ ਸ਼ਰਮਾ, ਗੁਰਦੀਪ ਕੌਰ ਸਹੋਤਾ, ਪਾਲ ਕੌਰ ਆਦਿ ਹਾਜਰ ਸਨ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply