ਅੰਮ੍ਰਿਤਸਰ, 12 ਫਰਵਰੀ (ਸੁਖਬੀਰ ਸਿੰਘ) – ਸੂਚਨਾ ਤੇ ਲੋਕ ਸੰਪਰਕ ਮੰਤਰੀ ਪੰਜਾਬ ਸ. ਬਿਕਰਮ ਸਿੰਘ ਮਜੀਠੀਆ ਨੇ ਸਬ ਆਫਿਸ ਅੰਮ੍ਰਿਤਸਰ ‘ਜਗਬਾਣੀ’ ਦੇ ਚੀਫ ਬਿਊਰੋ ਪ੍ਰਵੀਨ ਪੁਰੀ ਦੇ ਭਰਾ ਸ੍ਰੀ ਕੇਵਲ ਕਿਸ਼ਨ ਪੁਰੀ ਦੀ ਹੋਈ ਅਚਨਚੇਤ ਮੌਤ ਤੇ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਕੀਤਾ ਹੈ। ਸ. ਮਜੀਠੀਆ ਨੇ ਆਪਣੇ ਸੋਕ ਸੰਦੇਸ਼ ਵਿਚ ਸ੍ਰੀ ਕੇਵਲ ਕਿਸ਼ਨ ਪੁਰੀ ਦੀ ਹੋਈ ਅਚਨਚੇਤ ਮੌਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿਚ ਸਮੂਹ ਪਰਿਵਾਰ ਨਾਲ ਖੜ੍ਹੇ ਹਨ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਨ ਕਿ ਸਵਰਗਵਾਸੀ ਸ੍ਰੀ ਪੁਰੀ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ, ਰਿਸ਼ਤੇਦਾਰਾਂ ਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।ਪਿਛਲੇ ਕੁਝ ਦਿਨਾਂ ਤੋਂ ਸਵਰਗਵਾਸੀ ਸ੍ਰੀ ਕੇਵਲ ਕ੍ਰਿਸ਼ਨ ਪੁਰੀ ਚੁਗਾਵਾਂ ਬਿਮਾਰ ਸਨ ਅਤੇ ਬੀਤੀ 9 ਫਰਵਰੀ ਨੂੰ ਉਨਾਂ ਦਾ ਦਿਲ ਦਾ ਦੌਰਾ ਪੈਣ ਕਾਰਨ ਸਵਰਗਵਾਸ ਹੋ ਗਿਆ ਸੀ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …